ਹੁਣ ਵਿਧਾਨ ਸਭਾ ਕੰਪਲੈਕਸ ਵਿਖੇ ਡਾ.ਬੀ.ਆਰ.ਅੰਬੇਦਕਰ, ਭਗਤ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਦਾ ਮਤਾ ਪਾਸ ਕੀਤਾ ਗਿਆ,
1 min read
ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਅਜੋਕੇ ਮੱਧ ਪ੍ਰਾਂਤਾਂ (ਹੁਣ ਮੱਧ ਪ੍ਰਦੇਸ਼) ਵਿੱਚ ਸ਼ਹਿਰ ਮਹਾੳੁ (ਹੁਣ ਡਾ ਅੰਬੇਦਕਰ ਨਗਰ) ਦੀ ਫੌਜੀ ਛਾਉਣੀ ਵਿੱਚ ਹੋਇਆ ਸੀ।[1] ਉਹ ਰਾਮਜੀ ਮਾਲੋਜੀ ਸਿਕਪਾਲ, ਇੱਕ ਫੌਜੀ ਅਫ਼ਸਰ, ਜੋ ਸੂਬੇਦਾਰ ਦੇ ਅਹੁਦੇ ‘ਤੇ ਸੀ, ਅਤੇ ਭੀਮਾਬਾਈ ਸਿਕਪਾਲ ਦਾ 14 ਵਾਂ ਅਤੇ ਆਖਰੀ ਬੱਚਾ ਸੀ। ਉਸਦਾ ਪਰਿਵਾਰ ਅਜੋਕੇ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ ਵਿਚ ਅੰਬਾਬਾਦ (ਮੰਡਾਨਗਡ ਤਾਲੁਕਾ) ਸ਼ਹਿਰ ਤੋਂ ਮਰਾਠੀ ਪਿਛੋਕੜ ਵਾਲਾ ਸੀ। ਅੰਬੇਡਕਰ ਦਾ ਜਨਮ ਮਹਾਰ (ਦਲਿਤ) ਜਾਤੀ ਵਿੱਚ ਹੋਇਆ ਸੀ, ਜਿਸਨੂੰ ਅਛੂਤ ਸਮਝਿਆ ਜਾਂਦਾ ਸੀ ਅਤੇ ਸਮਾਜਿਕ-ਆਰਥਿਕ ਵਿਤਕਰੇ ਦੇ ਅਧੀਨ ਸੀ। ਅੰਬੇਡਕਰ ਦੇ ਪੂਰਵਜਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ਲਈ ਲੰਮੇ ਸਮੇਂ ਤੋਂ ਕੰਮ ਕੀਤਾ ਸੀ ਅਤੇ ਉਸ ਦੇ ਪਿਤਾ ਨੇ ਮਹਾੳੁ ਛਾਉਣੀ ਵਿਚ ਬਰਤਾਨਵੀ ਭਾਰਤੀ ਫ਼ੌਜ ਵਿਚ ਨੌਕਰੀ ਕੀਤੀ ਸੀ।ਭਾਵੇਂ ਕਿ ਉਹ ਸਕੂਲ ਗਏ ਸਨ ਪਰ ਅੰਬੇਡਕਰ ਅਤੇ ਹੋਰ ਅਛੂਤ ਬੱਚਿਆਂ ਨੂੰ ਅਲੱਗ-ਅਲੱਗ ਕੀਤਾ ਗਿਆ ਸੀ ਅਤੇ ਅਧਿਆਪਕਾਂ ਨੇ ਉਹਨਾਂ ਵੱਲ ਬਹੁਤ ਘੱਟ ਧਿਆਨ ਦਿੱਤਾ ਸੀ। ਉਹਨਾਂ ਨੂੰ ਕਲਾਸ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਸੀ। ਜਦੋਂ ਉਨ੍ਹਾਂ ਨੇ ਪਾਣੀ ਪੀਣਾ ਹੁੰਦਾ ਤਾਂ ਕਿਸੇ ਉੱਚ ਜਾਤੀ ਦੇ ਵਿਅਕਤੀ ਵੱਲੋਂ ਉਚਾਈ ਤੋਂ ਪਾਣੀ ਡੋਲ੍ਹਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਾਣੀ ਜਾਂ ਪਾਣੀ ਵਾਲੇ ਭਾਂਡੇ ਨੂੰ ਛੂਹਣ ਦੀ ਇਜ਼ਾਜ਼ਤ ਨਹੀਂ ਸੀ। ਇਹ ਕੰਮ ਆਮ ਤੌਰ ‘ਤੇ ਸਕੂਲ ਦੇ ਚਪੜਾਸੀ ਦੁਆਰਾ ਅੰਬੇਦਕਰ ਲਈ ਕੀਤਾ ਜਾਂਦਾ ਸੀ ਅਤੇ ਜਦੋਂ ਚਪੜਾਸੀ ਮੌਜੂਦ ਨਹੀਂ ਹੁੰਦਾ ਸੀ ਤਾਂ ਉਸ ਨੂੰ ਪਾਣੀ ਪੀਤੇ ਬਿਨਾਂ ਜਾਣਾ ਪੈਂਦਾ ਸੀ; ਉਸਨੇ ਸਥਿਤੀ ਨੂੰ ਬਾਅਦ ਵਿੱਚ ਆਪਣੀ ਲਿਖਤ “ਨੋ ਪੀਅਨ, ਨੋ ਵਾਟਰ” ਵਿੱਚ ਦਰਸਾਇਆ ਸੀ। ਉਸਨੂੰ ਅਲੱਗ ਬੋਰੇ ‘ਤੇ ਬੈਠਣਾ ਪੈਂਦਾ ਸੀ ਜਿਸ ਨੂੰ ਉਹ ਨਾਲ ਘਰ ਲਿਜਾਂਦਾ ਸੀ।
ਸ਼੍ਰੀ ਰਾਮਜੀ ਸਿਕਪਾਲ 1894 ਵਿਚ ਸੇਵਾਮੁਕਤ ਹੋ ਗਏ ਅਤੇ ਦੋ ਸਾਲ ਬਾਅਦ ਇਹ ਪਰਿਵਾਰ ਨਾਲ ਸਤਾਰਾ ਚਲੇ ਗਏ। ਉਹਨਾਂ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ, ਅੰਬੇਡਕਰ ਦੀ ਮਾਂ ਦੀ ਮੌਤ ਹੋ ਗਈ। ਬੱਚਿਆਂ ਦਾ ਪਾਲਣ-ਪੋਸਣ ਅਤੇ ਦੇਖ-ਭਾਲ ਉਨ੍ਹਾਂ ਦੀ ਮਾਸੀ ਨੇ ਕੀਤੀ ਅਤੇ ਮੁਸ਼ਕਲ ਹਾਲਾਤਾਂ ਵਿਚ ਗੁਜ਼ਾਰੇ। ਉਨ੍ਹਾਂ ਦੇ ਤਿੰਨ ਪੁੱਤਰ – ਬਲਾਰਾਮ, ਅਨੰਦਰਾਓ ਅਤੇ ਭੀਮਰਾਓ – ਅਤੇ ਦੋ ਬੇਟੀਆਂ – ਮੰਜੂਲਾ ਅਤੇ ਤੁਲਸਾ ਹੀ ਬਚੇ। ਆਪਣੇ ਭਰਾਵਾਂ ਅਤੇ ਭੈਣਾਂ ਤੋਂ, ਸਿਰਫ ਅੰਬੇਡਕਰ ਹੀ ਆਪਣੀ ਪ੍ਰੀਖਿਆ ਪਾਸ ਕਰਕੇ ਹਾਈ ਸਕੂਲ ਗਏ। ਓਹਨਾਂ ਦਾ ਅਸਲ ਉਪਨਾਮ ਸਕਾਪਾਲ ਸੀ ਪਰ ਓਹਨਾਂ ਦੇ ਪਿਤਾ ਨੇ ਸਕੂਲ ਵਿਚ ਉਸਦਾ ਨਾਮ ਅੰਬੇਡਕਰ ਦਰਜ ਕਰਵਾਇਆ ਜਿਸ ਦਾ ਮਤਲਬ ਹੈ ਕਿ ਉਹ ਰਤਨਾਗਿਰੀ ਜ਼ਿਲੇ ਦੇ ਆਪਣੇ ਜੱਦੀ ਪਿੰਡ ਅੰਬਦਾਵੇ ਤੋਂ ਆਇਆ ਹੈ।

ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ। ਉਸ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਉਸਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਇਹ ਇੱਕ ਜੱਟ ਸਿੱਖ ਪਰਿਵਾਰ ਸੀ, ਜਿਸਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਉਸ ਦੇ ਜਨਮ ਵੇਲੇ ਉਸ ਦੇ ਪਿਤਾ ਅਤੇ ਦੋ ਚਾਚਿਆਂ, ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਈ ਸੀ ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਸਮਝਿਆ ਗਿਆ। ਉਸ ਦੇ ਵਡੇਰੇ ਭਾਰਤੀ ਆਜ਼ਾਦੀ ਲਹਿਰਾਂ ਵਿੱਚ ਸਰਗਰਮ ਸਨ, ਕੁਝ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਨੌਕਰੀ ਕਰਦੇ ਰਹੇ ਸਨ।
ਉਸਦਾ ਪਰਿਵਾਰ ਸਿਆਸੀ ਤੌਰ ਤੇ ਸਰਗਰਮ ਸੀ। ਉਸ ਦੇ ਦਾਦਾ, ਅਰਜਨ ਸਿੰਘ ਨੇ ਸਵਾਮੀ ਦਯਾਨੰਦ ਸਰਸਵਤੀ ਦੀ ਹਿੰਦੂ ਸੁਧਾਰਵਾਦੀ ਲਹਿਰ, ਆਰੀਆ ਸਮਾਜ, ਨੂੰ ਅਪਣਾਇਆ ਜਿਸਦਾ ਭਗਤ ਸਿੱਘ ਉੱਤੇ ਕਾਫ਼ੀ ਪ੍ਰਭਾਵ ਪਿਆ। ਉਸਦੇ ਪਿਤਾ ਅਤੇ ਚਾਚੇ ਕਰਤਾਰ ਸਿੰਘ ਸਰਾਭਾ ਅਤੇ ਹਰਦਿਆਲ ਦੀ ਅਗਵਾਈ ਵਿੱਚ ਭਾਰਤ ਦੀ ਸੁਤੰਤਰਤਾ ਲਈ ਸਰਗਰਮ ਗਦਰ ਪਾਰਟੀ ਦੇ ਮੈਂਬਰ ਸਨ। ਅਜੀਤ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਅਦਾਲਤੀ ਮਾਮਲਿਆਂ ਤਹਿਤ ਕੈਦ ਕੀਤਾ ਹੋਇਆ ਸੀ ਜਦੋਂ ਕਿ ਜੇਲ੍ਹ ਵਿੱਚੋਂ ਰਿਹਾ ਕੀਤੇ ਜਾਣ ਤੋਂ ਬਾਅਦ 1910 ਵਿੱਚ ਲਾਹੌਰ ਵਿੱਚ ਦੂਜੇ ਚਾਚੇ ਸਵਰਨ ਸਿੰਘ ਦੀ ਮੌਤ ਹੋ ਗਈ ਸੀ।
ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿੱਚ) ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਿਆ। ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦਾ ਪੜ੍ਹਾਕੂ ਤਾਂ ਨਹੀਂ ਸੀ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਉਰਦੂ ਵਿੱਚ ਉਸ ਨੂੰ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਦਾ ਹੁੰਦਾ ਸੀ। ਉਸਦੀ ਉਮਰ ਦੇ ਬਹੁਤ ਸਾਰੇ ਸਿੱਖ ਵਿਦਿਆਰਥੀਆਂ ਵਾਂਗ ਭਗਤ ਸਿੰਘ ਨੇ ਲਾਹੌਰ ਦੇ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਨਹੀਂ ਲਿਆ। ਉਸ ਦੇ ਦਾਦੇ ਨੇ ਇਸ ਸਕੂਲ ਦੇ ਅਧਿਕਾਰੀਆਂ ਦੀ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰੀ ਨੂੰ ਸਵੀਕਾਰ ਨਹੀਂ ਕੀਤਾ। ਉਸ ਦੀ ਬਜਾਏ ਭਗਤ ਸਿੰਘ ਨੂੰ ਆਰਿਆ ਸਮਾਜੀ ਸੰਸਥਾ ਦਯਾਨੰਦ ਐਂਗਲੋ ਵੈਦਿਕ ਹਾਈ ਸਕੂਲ ਵਿੱਚ ਦਾਖਲਾ ਦਵਾਇਆ ਗਿਆ।
1919 ਵਿੱਚ ਜਦੋਂ ਉਹ 12 ਸਾਲਾਂ ਦਾ ਸੀ ਤਾਂ ਭਗਤ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਦੌਰਾ ਕੀਤਾ, ਜਿੱਥੇ ਇੱਕ ਪਬਲਿਕ ਸਭਾ ਵਿੱਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ।ਜਦੋਂ ਉਹ 14 ਸਾਲਾਂ ਦਾ ਸੀ ਤਾਂ ਉਹ ਆਪਣੇ ਪਿੰਡ ਦੇ ਉਹਨਾਂ ਲੋਕਾਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ 20 ਫਰਵਰੀ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਦਾ ਸਵਾਗਤ ਕੀਤਾ।ਨਾਮਿਲਵਰਤਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਭਗਤ ਸਿੰਘ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦਰਸ਼ਨ ਤੋਂ ਨਿਰਾਸ਼ ਹੋ ਗਿਆ। ਗਾਂਧੀ ਦੇ ਫੈਸਲੇ ਤੋਂ ਬਾਅਦ ਪੇਂਡੂਆਂ ਦੁਆਰਾ 1922 ਵਿੱਚ ਚੌਰੀ ਚੌਰਾ ਕਾਂਡ ਵਿੱਚ ਪੁਲੀਸ ਵਾਲਿਆਂ ਦੇ ਕਤਲ ਹੋਏ। ਭਗਤ ਸਿੰਘ ਨੇ ਨੌਜਵਾਨ ਇਨਕਲਾਬੀ ਲਹਿਰ ਵਿੱਚ ਹਿੱਸਾ ਲਿਆ ਅਤੇ ਭਾਰਤ ਵਿੱਚੋਂ ਬ੍ਰਿਟਿਸ਼ ਸਰਕਾਰ ਦੇ ਹਿੰਸਕ ਵਿਰੋਧ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।
1923 ਵਿੱਚ, ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਿਆ ਜਿੱਥੇ ਉਹ ਨਾਟ-ਕਲਾ ਸੋਸਾਇਟੀ ਵਰਗੀਆਂ ਪਾਠਕ੍ਰਮ ਤੋਂ ਬਾਹਰਲ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗਾ। 1923 ਵਿੱਚ ਉਸ ਨੇ ਪੰਜਾਬ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਇੱਕ ਨਿਬੰਧ ਮੁਕਾਬਲਾ ਜਿੱਤਿਆ, ਜਿਸ ਵਿੱਚ ਉਸ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਿਆ ਸੀ। ਇਹ ਉਸਨੇ ਜੂਜ਼ੈੱਪੇ ਮਾਤਸੀਨੀ ਦੀ ਯੰਗ ਇਟਲੀ ਲਹਿਰ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ।[ਉਸਨੇ ਮਾਰਚ 1926 ਵਿੱਚ ਨੌਜਵਾਨਾਂ ਦੇ ਸਮਾਜਵਾਦੀ ਵਿਚਾਰਧਾਰਕ ਸੰਗਠਨ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।ਉਹ ਹਿੰਦੁਸਤਾਨੀ ਰਿਪਬਲਿਕਨ ਐਸੋਸੀਏਸ਼ਨ ਵਿੱਚ ਵੀ ਸ਼ਾਮਲ ਹੋ ਗਿਆ, ਜਿਸ ਵਿੱਚ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫ਼ਾਕਉਲਾ ਖ਼ਾਨ ਪ੍ਰਮੁੱਖ ਲੀਡਰ ਸਨ।ਇੱਕ ਸਾਲ ਬਾਅਦ, ਇੱਕ ਵਿਉਂਤਬੱਧ ਵਿਆਹ ਤੋਂ ਬਚਣ ਲਈ, ਉਹ ਭੱਜ ਕੇ ਕਾਨਪੁਰ ਚਲਾ ਗਿਆ। ਇੱਕ ਚਿੱਠੀ ਵਿਚ, ਜੋ ਉਹ ਪਿੱਛੇ ਛੱਡ ਗਿਆ ਸੀ, ਉਸ ਵਿੱਚ ਉਸ ਨੇ ਲਿਖਿਆ:
ਮੇਰਾ ਜੀਵਨ ਸਭ ਤੋਂ ਉੱਤਮ ਕਾਰਨ, ਦੇਸ਼ ਦੀ ਆਜ਼ਾਦੀ, ਲਈ ਸਮਰਪਿਤ ਹੋ ਗਿਆ ਹੈ, ਇਸ ਲਈ, ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ।
ਪੁਲੀਸ ਨੌਜਵਾਨਾਂ ‘ਤੇ ਉਹਦੇ ਪ੍ਰਭਾਵ ਨਾਲ ਚਿੰਤਿਤ ਹੋ ਗਈ ਅਤੇ ਮਈ 1926 ਵਿੱਚ ਲਾਹੌਰ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਸ਼ਾਮਲ ਹੋਣ ਦੇ ਕਾਰਨ ਉਸ ਨੂੰ ਮਈ 1927 ਵਿੱਚ ਗ੍ਰਿਫਤਾਰ ਕਰ ਲਿਆ। ਉਸ ਨੂੰ ਗ੍ਰਿਫਤਾਰੀ ਤੋਂ ਪੰਜ ਹਫ਼ਤਿਆਂ ਬਾਅਦ 60 ਹਜ਼ਾਰ ਰੁਪਏ ਦੀ ਜ਼ਮਾਨਤ ‘ਤੇ ਰਿਹਾ ਕੀਤਾ ਗਿਆ। ਉਸ ਨੇ ਅਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦੇ, ਉਰਦੂ ਅਤੇ ਪੰਜਾਬੀ ਅਖ਼ਬਾਰਾਂ ਵਿੱਚ ਲਿਖਿਆ ਅਤੇ ਸੰਪਾਦਨਾ ਕੀਤੀ ਅਤੇ ਨੌਜਵਾਨ ਭਾਰਤ ਸਭਾ ਦੁਆਰਾ ਛਾਪੇ ਗਏ ਘੱਟ ਕੀਮਤ ਵਾਲੇ ਪਰਚਿਆਂ ਵਿੱਚ ਵੀ ਯੋਗਦਾਨ ਪਾਇਆ।
ਉਸਨੇ ਕਿਰਤੀ ਕਿਸਾਨ ਪਾਰਟੀ ਦੇ ਰਸਾਲੇ ਕਿਰਤੀ, ਅਤੇ ਥੋੜ੍ਹੀ ਦੇਰ ਲਈ ਦਿੱਲੀ ਤੋਂ ਪ੍ਰਕਾਸ਼ਿਤ ਵੀਰ ਅਰਜੁਨ ਅਖਬਾਰ ਲਈ ਲਿਖਿਆ। ਲਿਖਣ ਵੇਲੇ ਉਹ ਅਕਸਰ ਬਲਵੰਤ, ਰਣਜੀਤ ਅਤੇ ਵਿਦਰੋਹੀ ਵਰਗੇ ਲੁਕਵੇਂ ਨਾਵਾਂ ਦੀ ਵਰਤੋਂ ਕਰਦਾ ਸੀ

ਰਣਜੀਤ ਸਿੰਘ ਸੁਕ੍ਰਚੱਕੀਆਂ ਮਿਸਲ ਦੇ ਸਰਦਾਰ ਮਹਾਂ ਸਿੰਘ ਦਾ ਪੁੱਤਰ ਸੀ। 13 ਨਵੰਬਰ 1780ਈ.. ਚ (ਅੱਜਕਲ੍ਹ ਦੇ ਪਾਕਿਸਤਾਨ ਦੇ) ਸੂਬਾ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਦੇ ਨੇੜੇ ਜੰਮਿਆ। ਉਸ ਦਾ ਸਬੰਧ ਜੱਟ ਬਿਰਾਦਰੀ ਨਾਲ ਸੀ ਹਾੱਲੇ ਉਹ ਜਵਾਕ ਈ ਸੀ ਜੇ ਚੀਚਕ (ਚੇਚਕ) ਹੋਣ ਨਾਲ ਉਸਦੀ ਇੱਕ ਅੱਖ ਬੈਠ ਗਈ। ਇਸ ਵੇਲੇ ਪੰਜਾਬ ਦਾ ਚੋਖਾ ਸਾਰਾ ਇਲਾਕਾ ਸਿੱਖ ਮਿਸਲਾਂ ਕੋਲ਼ ਸੀ ਤੇ ਇਹ ਸਿੱਖ ਮਿਸਲਾਂ ਸਰਬੱਤ ਖ਼ਾਲਸਾ ਦੇ ਥੱਲੇ ਸਨ। ਇੰਨਾਂ ਮਿਸਲਾਂ ਨੇ ਆਪਣੇ ਆਪਣੇ ਇਲਾਕੇ ਵੰਡੇ ਹੋਏ ਸਨ। ਰਣਜੀਤ ਸਿੰਘ ਦਾ ਪਿਤਾ ਮਹਾਂ ਸਿੰਘ ਸ਼ੁਕਰਚਾਕੀਆ ਮਿਸਲ ਦਾ ਸਰਦਾਰ ਸੀ ਤੇ ਚੜ੍ਹਦੇ ਪੰਜਾਬ ਚ ਉਸ ਦੇ ਰਾਜ ਵਿੱਚ ਗੁਜਰਾਂਵਾਲਾ ਦੇ ਆਲੇ ਦੁਆਲੇ ਦੇ ਥਾਂ ਉਸ ਦੇ ਕੋਲ਼ ਸਨ। 1785 ਚ ਰਣਜੀਤ ਸਿੰਘ ਦੀ ਮੰਗਣੀ ਘਨੱਈਆ ਮਿਸਲ ਦੇ ਸਰਦਾਰ ਗੁਰਬਖ਼ਸ਼ ਸਿੰਘ ਤੇ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਕਰ ਨਾਲ ਕਰ ਦਿੱਤੀ ਗਈ। ਰਣਜੀਤ ਸਿੰਘ 12 ਵਰਿਆਂ ਦਾ ਸੀ ਜਦੋਂ ਉਸਦੇ ਪਿਤਾ ਗੁਜ਼ਰ ਗਏ। ਉਧਰ ਘਨੱਈਆ ਮਿਸਲ ਦੀ ਮੋਢੀ ਵਿਧਵਾ ਸਰਦਾਰਨੀ ਸਦਾ ਕੌਰ ਬਣ ਚੁੱਕੀ ਸੀ। ਸਦਾ ਕੌਰ ਦੀ ਨਿਗਰਾਨੀ ਅਤੇ ਪ੍ਰਭਾਵ ਹੇਠ ਓਹ ਆਪਣੀ ਮਿਸਲ ਦਾ ਸਰਦਾਰ ਬਣ ਗਾਏਆ। ਕਈ ਸਾਲ ਤਕ ਓਹ ਸਦਾ ਕੌਰ (ਜੋ ਕਿ ਕੂਟਨੀਤੀ ਨਾਲ ਕੱਮ ਲੈਣ ਵਾਲੀ ਇਸਤਰੀ ਸੀ) ਦੇ ਪ੍ਰਭਾਵ ਹੇਠ ਰਿਹਾ ਅਤੇ 16 ਸਾਲ ਦਾ ਹੋਕੇ ਉਸਨੇ ਆਪਣੀ ਮਿਸਲ ਦਾ ਕੱਮ ਕਾਜ ਪੂਰੀ ਤਰ੍ਹਾਂ ਆਪਣੇ ਹੱਥ ਵਿਚ ਲੈ ਲਿਆ
ਰਾਜੇ ਮਗਰੋਂ ਉਸ ਦੇ ਪੁੱਤਰ ਚੜ੍ਹਤ ਸਿੰਘ ਨੇ ਕਮਾਨ ਸੰਭਾਲੀ। ਚੜ੍ਹਤ ਸਿੰਘ, ਸੁਕਰਚੱਕ ਤੋਂ ਗੱਜਰਾਂਵਾਲਾ ਆ ਗਿਆ। ਉਸ ਨੇ ਇਸ ਥਾਂ ‘ਤੇ ਕਿਲ੍ਹਾ ਬਣਾਇਆ। ਛੇਤੀ ਹੀ ਉਸ ਨੇ ਵਜ਼ੀਰਾਬਾਦ[ਏਮਨਾਬਾਦ]] ਅਤੇ ਰੋਹਤਾਸ ਵਿਚ ਅਪਣੀ ਤਾਕਤ ਬਣਾ ਲਈ।
ਅਗੱਸਤ, 1761 ਵਿਚ ਇਸ ਨੇ ਅਹਿਮਦਸ਼ਾਹ ਦੁਰਾਨੀ ਦੇ ਜਰਨੈਲ ਨੂਰ-ਉਦ-ਦੀਨ ਨੂੰ ਸਿਆਲਕੋਟ ‘ਚੋਂ ਬੁਰੀ ਤਰ੍ਹਾਂ ਭਜਾਇਆ।
ਸਤੰਬਰ, 1761 ਵਿਚ ਉਸ ਨੇ ਲਾਹੌਰ ਦੇ ਸੂਬੇਦਾਰ ਖ਼ਵਾਜਾ ਅਬੈਦ ਨੂੰ ਜ਼ਬਰਦਸਤ ਸ਼ਿਕਸਤ ਦਿਤੀ। 5 ਫ਼ਰਵਰੀ, 1762 ਦੇ ਘੱਲੂਘਾਰੇ ਵੇਲੇ ਇਸ ਨੇ ਕਮਾਲ ਦਾ ਰੋਲ ਅਦਾ ਕੀਤਾ।
1770 ਈ ‘ਚ ਜੰਮੂ ਉਤੇ ਹਮਲੇ ਦੌਰਾਨ ਇਸ ਦੀ ਮੌਤ ਹੋ ਗਈ। ਇਸ ਮਗਰੋਂ ਉਸ ਦਾ ਨਾਬਾਲਗ਼ ਪੁੱਤਰ ਮਹਾਂ ਸਿੰਘ ਮੁਖੀ ਬਣਿਆ।
1790ਈ ਵਿਚ ਮਹਾਂ ਸਿੰਘ ਦੀ ਮੌਤ ਮਗਰੋਂ ਉਸ ਦਾ ਪੁੱਤਰ (ਮਹਾਰਾਜਾ) ਰਣਜੀਤ ਸਿੰਘ ਇਸ ਮਿਸਲ ਦਾ ਮੁਖੀ ਬਣਿਆ। ਪਹਿਲਾਂ ਇਸ ਮਿਸਲ ਕੋਲ ਸਿਰਫ਼ ਗੁੱਜਰਾਂਵਾਲਾ ਹੀ ਸੀ।
7 ਜੁਲਾਈ, 1799 ਨੂੰ ਰਣਜੀਤ ਸਿੰਘ ਨੇ ਲਾਹੌਰ ਉਤੇ ਕਬਜ਼ਾ ਕਰ ਲਿਆ।
1805ਈ ਵਿਚ ਅੰਮਿ੍ਤਸਰ ਉਤੇ ਵੀ ਇਸ ਦਾ ਕਬਜ਼ਾ ਹੋ ਗਿਆ। ਇਸ ਮਗਰੋਂ ਰਣਜੀਤ ਸਿੰਘ ਨੇ ਇਕ-ਇਕ ਕਰ ਕੇ ਸਾਰੀਆਂ ਸਿੱਖ ਮਿਸਲਾਂ ਦੇ ਇਲਾਕੇ ਖੋਹ ਲਏ। ਸਿਰਫ਼ ਆਹਲੂਵਾਲੀਆ ਮਿਸਲ ਦਾ ਇਲਾਕਾ ਹੀ ਆਜ਼ਾਦ ਰਿਹਾ ਜਾਂ ਸਤਲੁਜ ਪਾਰਲੇ ਇਲਾਕੇ ਇਸ ਦੀ ਮਾਰ ਤੋਂ ਬਚੇ ਰਹੇ। ਇਸ ਨੇ, ਸਿੱਖ ਜਰਨੈਲਾਂ ਦੀ ਮਦਦ ਨਾਲ, ਕਸੂਰ (1807), ਝੰਗ (1807), ਬਹਾਵਲਪੁਰ ਤੇ ਅਖ਼ਨੂਰ (1807), ਡੱਲੇਵਾਲੀਆ ਮਿਸਲ ਦਾ ਇਲਾਕਾ (1807), ਕਾਂਗੜਾ (1809), ਗੁਜਰਾਤ (1810), ਖ਼ੁਸ਼ਾਬ ਤੇ ਸਾਹੀਵਾਲ (1810), ਜੰਮੂ (1810), ਵਜ਼ੀਰਾਬਾਦ (1810), ਰਾਮਗੜ੍ਹੀਆ ਮਿਸਲ ਦਾ ਇਲਾਕਾ (1811), ਫ਼ੈਜ਼ਲਾਪੁਰੀਆ/ ਸਿੰਘਪੁਰੀਆ ਮਿਸਲ ਦਾ ਇਲਾਕਾ (1811), ਨਕਈ ਮਿਸਲ ਦਾ ਇਲਾਕਾ (1811), ਕਸ਼ਮੀਰ (1812), ਅਟਕ (1813), ਕਸ਼ਮੀਰ (1812 ਤੇ 1814 ਦੀ ਨਾਕਾਮਯਾਬੀ ਮਗਰੋਂ 1819 ਵਿਚ), ਘਨਈਆ ਮਿਸਲ ਦਾ ਇਲਾਕਾ (1821), ਮੁਲਤਾਨ (1803, 1807, 1816 ਤੇ 1817 ਦੀ ਨਾਕਾਮਯਾਬੀ ਮਗਰੋਂ 1818 ਵਿਚ), ਨੌਸ਼ਹਿਰਾ (1824), ਪੇਸ਼ਾਵਰ (1812 ਦੀ ਨਾਕਾਮਯਾਬੀ ਮਗਰੋਂ 1834 ਵਿਚ), ਡੇਰਾ ਗ਼ਾਜ਼ੀ ਖ਼ਾਂ, ਡੇਰਾ ਇਸਮਾਈਲ ਖ਼ਾਂ (1836) ਵਗ਼ੈਰਾ ਸਾਰੇ ਇਲਾਕੇ ਜਿੱਤ ਲਏ। ਹਿਮਾਚਲ ਦੀਆਂ ਸਾਰੀਆਂ ਪਹਾੜੀ ਰਿਆਸਤਾਂ ਉਸ ਨੂੰ ਖਰਾਜ ਦੇਂਦੀਆਂ ਸਨ।
