1ਅਪ੍ਰੈਲ ਤੋ ਲੋਕਾ ਦੀਆ ਜੇਬਾ ਹੋਣਗੀਆ ਢਿੱਲਿਆਂ NHAI ਨੇ ਟੋਲ ਫੀਸ ਦਰਾਂ ‘ਚ 10 ਫੀਸਦ ਤੋਂ ਵੱਧ ਦਾ ਕੀਤਾ ਇਜ਼ਾਫ਼ਾ।
1 min read
ਨੈਸ਼ਨਲ ਹਾਈਵੇਅ ‘ਤੇ ਹੁਣ ਟੋਲ ਤੋਂ ਗੁਜ਼ਰਨਾ ਮਹਿੰਗਾ ਹੋਵੇਗਾ, 10 ਫੀਸਦ ਤੋਂ ਜ਼ਿਆਦਾ ਵਧੀ ਟੋਲ ਫੀਸ | NHAI ਨੇ ਟੋਲ ਫੀਸ ਦਰਾਂ ‘ਚ 10 ਫੀਸਦ ਤੋਂ ਵੱਧ ਦਾ ਕੀਤਾ ਇਜ਼ਾਫ਼ਾ। ਕਾਰ ਚਾਲਕਾਂ ਨੂੰ ਦੇਣੇ ਹੋਣਗੇ 5 ਤੋਂ 10 ਰੁਪਏ ਜ਼ਿਆਦਾ। ਕਿਸਾਨ ਅੰਦੋਲਨ ਕਰਕੇ ਇੱਕ ਸਾਲ ਤੋਂ ਵੱਧ ਬੰਦ ਰਹੇ ਸਨ ਟੋਲ।
ਹੁਣ ਰਾਸ਼ਟਰੀ ਰਾਜ ਮਾਰਗਾਂ ‘ਤੇ ਪੈਦਲ ਚੱਲਣਾ ਵੀ ਮਹਿੰਗਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜ ਮਾਰਗ ‘ਤੇ ਟੋਲ ਟੈਕਸ ਦੀਆਂ ਦਰਾਂ 1 ਅਪ੍ਰੈਲ ਤੋਂ ਵਧਾ ਦਿੱਤੀਆਂ ਗਈਆਂ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਟੋਲ ਟੈਕਸ ਵਿੱਚ 10 ਤੋਂ 65 ਰੁਪਏ ਦਾ ਵਾਧਾ ਕੀਤਾ ਹੈ। ਛੋਟੇ ਵਾਹਨਾਂ ਲਈ ਟੋਲ ਟੈਕਸ ਵਿੱਚ 10 ਤੋਂ 15 ਰੁਪਏ ਅਤੇ ਵਪਾਰਕ ਵਾਹਨਾਂ ਲਈ 65 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 31 ਮਾਰਚ 2022 ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋਣਗੀਆਂ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਇਹ ਦਰ ਵਧਾ ਦਿੱਤੀ ਹੈ।

ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਐਨਐਨ ਗਿਰੀ ਨੇ ਪੁਸ਼ਟੀ ਕੀਤੀ ਹੈ। ਵਿੱਤੀ ਸਾਲ 2022-23 ਲਈ ਟੋਲ ਟੈਕਸ ਵਿੱਚ ਵਾਧੇ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦਿੱਲੀ ਨੂੰ ਜੋੜਨ ਵਾਲੇ ਹਾਈਵੇਅ ‘ਤੇ ਚਾਰ ਪਹੀਆ ਵਾਹਨਾਂ – ਕਾਰਾਂ ਅਤੇ ਜੀਪਾਂ ਲਈ ਟੋਲ ਮੁੱਲ ਵਧਾ ਦਿੱਤਾ ਗਿਆ ਹੈ। 1 ਅਪ੍ਰੈਲ ਤੋਂ ਵੱਡੇ ਵਾਹਨਾਂ ਨੂੰ ਵਨ-ਵੇਅ ਲਈ 65 ਰੁਪਏ ਦੇਣੇ ਪੈਣਗੇ।ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਟੌਲ ਟੈਕਸ ਦੀਆਂ ਦਰਾਂ ਵਿੱਚ 10 ਤੋਂ 18 ਫੀਸਦੀ ਤੱਕ ਦਾ ਵਾਧਾ ਕਰਨ ਦਾ ਫੈਸਲਾ ਭਾਜਪਾ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਤੋਂ ਬਾਅਦ ਹੁਣ ਮੋਦੀ ਸਰਕਾਰ ਦੇ ਹੁਕਮਾਂ ‘ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਆਈ.ਏ.) ਨੇ ਪੰਜਾਬ ਦੇ ਟੋਲ ਪਲਾਜ਼ਿਆਂ ‘ਤੇ ਟੋਲ ਦੀ ਕੀਮਤ ‘ਚ 10 ਤੋਂ 18 ਫੀਸਦੀ ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਤੇ ਵਿਸ਼ੇਸ਼ ਤੌਰ ‘ਤੇ ਪਟਿਆਲਾ ਅਤੇ ਸੰਗਰੂਰ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਲਗਾਈਆਂ ਜਾਣਗੀਆਂ।

ਦੱਸ ਦਈਏ ਕਿ ਕਿਸਾਨ ਅੰਦਲਨ ਮੁਲਤਵੀ ਹੋਣ ਦੇ ਤੁਰਤ ਬਾਅਦ ਵੀ ਟੌਲ ਦਰਾਂ ਵਿਚ ਵਾਧੇ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਥੇਬੰਦੀਆਂ ਵੱਲੋਂ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਪਿੱਛੋਂ ਇਹ ਫੈਸਲਾ ਟਾਲ ਦਿੱਤਾ ਗਿਆ ਸੀ।
ਹੁਣ ਇਕ ਵਾਰ ਫਿਰ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਆਖਿਆ ਹੈ ਕਿ ਇਸ ਦਾ ਵਿਰੋਧ ਕੀਤਾ ਜਾਵੇਗਾ।
