February 3, 2023

Aone Punjabi

Nidar, Nipakh, Nawi Soch

1 ਹਾਰ ਤੇ ਪਾਕਿਸਤਾਨ ਦੀ ਖੇਡ ਖ਼ਤਮ, ਟੁੱਟਿਆ ਵਰਲਡ ਕੱਪ ‘ਚ ਭਾਰਤ ਤੋਂ ਅੱਗੇ ਨਿਕਲਣ ਦਾ ਸੁਪਨਾ

1 min read

 ਪਾਕਿਸਤਾਨੀ ਟੀਮ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਪੰਜ ਮੈਚ ਜਿੱਤਣ ਤੋਂ ਬਾਅਦ ਜਿੱਤ ਦੇ ਰੱਥ ‘ਤੇ ਸਵਾਰ ਇਸ ਟੀਮ ਨੂੰ ਪਹਿਲੀ ਹਾਰ ਨਾਲ ਹੀ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਆਸਟ੍ਰੇਲੀਆ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 4 ਵਿਕਟਾਂ ‘ਤੇ 176 ਦੌੜਾਂ ਬਣਾਈਆਂ। ਜਵਾਬ ‘ਚ ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਕੰਗਾਰੂ ਟੀਮ ਨੇ ਆਖਰੀ ਓਵਰ ‘ਚ ਜਿੱਤ ਦਰਜ ਕੀਤੀ।

ਪਾਕਿਸਤਾਨ ਦੀ ਟੀਮ ਨੂੰ ਟੀ-20 ਵਿਸ਼ਵ ਕੱਪ ਵਿਚ ਪੰਜ ਜਿੱਤਾਂ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਇਕ ਹਾਰ ਕਾਰਨ ਟੀਮ ਨੂੰ ਅਧੂਰੇ ਸੁਪਨੇ ਨਾਲ ਵਾਪਸੀ ਕਰਨੀ ਪਵੇਗੀ। ਗਰੁੱਪ ਮੈਚ ਵਿਚ ਪਾਕਿਸਤਾਨ ਨੇ ਪੰਜ ਵਿੱਚੋਂ ਪੰਜ ਮੈਚ ਜਿੱਤੇ ਸਨ। ਅਜਿਹਾ ਕਰਨ ਵਾਲੀ ਇਸ ਟੂਰਨਾਮੈਂਟ ਦੀ ਇਹ ਇਕਲੌਤੀ ਟੀਮ ਸੀ। ਆਸਟਰੇਲੀਆ ਦੇ ਖਿਲਾਫ਼ ਟੂਰਨਾਮੈਂਟ ਦੀ ਇਕਲੌਤੀ ਹਾਰ ਨੇ ਉਸ ਦੀ ਖੇਡ ਖ਼ਤਮ ਕਰ ਦਿੱਤੀ।ਪਾਕਿਸਤਾਨ ਨੇ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਭਾਰਤੀ ਟੀਮ ਖ਼ਿਲਾਫ਼ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਟੀਮ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਨੂੰ ਕਦੇ ਨਹੀਂ ਹਰਾਇਆ ਸੀ। ਦੂਜੇ ਮੈਚ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਟੀਮ ਨੇ ਇਕ ਹੋਰ ਵੱਡਾ ਪ੍ਰਦਰਸ਼ਨ ਕੀਤਾ। ਫਿਰ ਟੀਮ ਨੇ ਅਫ਼ਗਾਨਿਸਤਾਨ, ਨਾਮੀਬੀਆ ਅਤੇ ਸਕਾਟਲੈਂਡ ਖਿਲਾਫ਼ ਵੀ ਜਿੱਤ ਦਰਜ ਕੀਤੀ। ਲਗਾਤਾਰ ਪੰਜ ਮੈਚ ਜਿੱਤ ਕੇ ਟੀਮ ਟਾਪ ‘ਤੇ ਰਹਿੰਦੇ ਹੋਏ ਸੈਮੀਫਾਈਨਲ ‘ਚ ਪਹੁੰਚੀ।ਭਾਰਤੀ ਟੀਮ ਨੇ 2007 ‘ਚ ਪਾਕਿਸਤਾਨ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਤੁਰੰਤ ਬਾਅਦ ਸਾਲ 2009 ‘ਚ ਟੀਮ ਨੇ ਸ਼੍ਰੀਲੰਕਾ ਖਿਲਾਫ ਫਾਈਨਲ ਮੈਚ ਜਿੱਤ ਕੇ ਇਸ ਖਿਤਾਬ ‘ਤੇ ਕਬਜ਼ਾ ਕੀਤਾ। ਗਰੁੱਪ ਮੈਚਾਂ ‘ਚ ਪਾਕਿਸਤਾਨ ਦੇ ਜ਼ਬਰਦਸਤ ਪ੍ਰਦਰਸ਼ਨ ਨਾਲ ਭਾਰਤ ਨੂੰ ਪਛਾੜ ਕੇ ਦੂਜੀ ਵਾਰ ਇਹ ਖਿਤਾਬ ਜਿੱਤਣ ਦਾ ਸੁਪਨਾ ਤੈਅ ਹੋ ਗਿਆ। ਹੁਣ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਪਿੱਛੇ ਛੱਡਣ ਦਾ ਮੌਕਾ ਵੀ ਜਾਂਦਾ ਰਿਹਾ।

Leave a Reply

Your email address will not be published. Required fields are marked *