11 ਜ਼ਿਲ੍ਹਿਆਂ ਵਿੱਚ ਫੈਲੀਆਂ 58 ਵਿਧਾਨ ਸਭਾ ਸੀਟਾਂ ‘ਤੇ ਪੋਲਿੰਗ ਨਾਲ ਸ਼ੁਰੂ ਹੋ ਰਹੀ ਹੈ।
1 min read

ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਬਾਕਿ ਪੋਲਿੰਗ ਸਵੇਰੇ 7.00 ਵਜੇ ਸ਼ੁਰੂ ਹੋਈ ਅਤੇ ਸ਼ਾਮ 6.00 ਵਜੇ ਤੱਕ ਜਾਰੀ ਰਹੇਗੀ। ਪਹਿਲੇ ਪੜਾਅ ‘ਚ 2.28 ਕਰੋੜ ਵੋਟਰ 623 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪਹਿਲੇ ਪੜਾਅ ‘ਚ ਯੋਗੀ ਸਰਕਾਰ ਦੇ 9 ਮੰਤਰੀਆਂ ਸਮੇਤ ਕਈ ਦਿੱਗਜ ਨੇਤਾਵਾਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ।
ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲਾ ਨੇ ਕਿਹਾ ਕਿ ਹਰ ਪੋਲਿੰਗ ਸਟੇਸ਼ਨ ‘ਤੇ ਕੇਂਦਰੀ ਅਰਧ ਸੈਨਿਕ ਬਲ ਤਾਇਨਾਤ ਕੀਤਾ ਜਾਵੇਗਾ। ਸੁਰੱਖਿਆ ਪ੍ਰਬੰਧਾਂ ਲਈ 800 ਕੰਪਨੀ ਕੇਂਦਰੀ ਅਰਧ ਸੈਨਿਕ ਬਲ ਅਤੇ 27 ਕੰਪਨੀ ਪੀਏਸੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 9464 ਇੰਸਪੈਕਟਰ ਅਤੇ ਸਬ-ਇੰਸਪੈਕਟਰ, 59030 ਚੀਫ ਕਾਂਸਟੇਬਲ ਅਤੇ ਕਾਂਸਟੇਬਲ, 48136 ਹੋਮ ਗਾਰਡ, 505 ਪੀਆਰਡੀ ਜਵਾਨ ਅਤੇ 6061 ਚੌਕੀਦਾਰ ਚੋਣ ਡਿਊਟੀ ‘ਤੇ ਲਗਾਏ ਗਏ ਹਨ

ਚੋਣ ਕਮਿਸ਼ਨ ਨੇ ਰਾਜ ਪੱਧਰ ‘ਤੇ ਇਕ ਸੀਨੀਅਰ ਜਨਰਲ ਆਬਜ਼ਰਵਰ, ਇਕ ਸੀਨੀਅਰ ਪੁਲਿਸ ਅਬਜ਼ਰਵਰ ਅਤੇ ਦੋ ਸੀਨੀਅਰ ਖਰਚਾ ਨਿਗਰਾਨ ਵੀ ਤਾਇਨਾਤ ਕੀਤੇ ਹਨ। ਜੋ ਇਲਾਕੇ ਵਿੱਚ ਰਹਿ ਕੇ ਸਮੁੱਚੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਪੋਲਿੰਗ ਦੌਰਾਨ ਘੱਟੋ-ਘੱਟ 50 ਫੀਸਦੀ ਪੋਲਿੰਗ ਥਾਵਾਂ ‘ਤੇ ਲਾਈਵ ਵੈੱਬ ਕਾਸਟਿੰਗ ਕੀਤੀ ਜਾਵੇਗੀ।
