12 ਵਿਦਿਆਰਥੀ ਪਾਜੀਟਿਵ ਥਾਪਰ ਯੂਨੀਵਰਸਿਟੀ ‘ਚ ਮਿਲੇ
1 min read
ਭਾਰਤ ਵਿੱਚ ਕੋਰੋਨਾ ਦੀ ਲਾਗ ਇੱਕ ਵਾਰ ਮੁੜ ਤੇਜ਼ੀ ਨਾਲ ਫੈਲ ਰਹੀ ਹੈ। ਪਟਿਆਲਾ ਵਿੱਚ ਥਾਪਰ ਯੂਨੀਵਰਿਸਟੀ ਵਿਖੇ ਅੱਜ 12 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਬੀਤੇ ਦਿਨ 15 ਵਿਦਿਆਰਥੀ ਕੋਰੋਨਾ ਪਾਜੀਟਿਵ ਆਏ ਸਨ।
ਥਾਪਰ ਯੂਨੀਵਰਸਿਟੀ ਵਿਚ ਕੰਟੇਨਮੈਂਟ ਜੋਨ ਬਣਾਇਆ ਗਿਆ ਹੈ। ਰਿਪੋਰਟ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਇੱਕ ਹੋਸਟਲ ਨੂੰ ਜਿੱਥੇ ਪਹਿਲੇ ਸਾਲ ਦੇ ਵਿਦਿਆਰਥੀ ਰਹਿ ਰਹੇ ਹਨ, ਉਸ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ। ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਜ਼ਿਆਦਾਤਰ ਵਿਦਿਆਰਥੀ ਲੱਛਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜੀਨੋਮ ਟੈਸਟਿੰਗ ਲਈ ਨਮੂਨੇ ਭੇਜੇ ਜਾਣਗੇ।
