14 ਫਰਵਰੀ ਨੂੰ ਇਜ਼ਹਾਰ-ਏ-ਮੁਹੱਬਤ ਦਾ ਦਿਨ ਯਾਨੀ ਵੈਲੇਨਟਾਈਨ ਡੇ।
1 min read
ਵੈਲੇਨਟਾਈਨ ਦਾ ਮਤਲਬ ਇਹ ਨਹੀਂ ਹੈ ਕਿ ਇਸ ਦਿਨ ਪਿਆਰ ਦਾ ਇਜ਼ਹਾਰ ਕੀਤਾ ਜਾਵੇ, ਸਗੋਂ ਇਕ ਦੋਸਤ, ਉਸ ਦੇ ਦੂਜੇ ਦੋਸਤ, ਭੈਣਾਂ, ਭਰਾਵਾਂ ਰਲਕੇ ਸਾਰੇ ਇਸ ਦਿਨ ਨੂੰ ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਫਿਰ ਵੀ ਇਸ ਦਿਨ ਨੂੰ ਲੈ ਕੇ ਨੌਜਵਾਨਾਂ ’ਚ ਖ਼ਾਸ ਉਤਸ਼ਾਹ ਹੁੰਦਾ ਹੈ ਤੇ ਇਹ ਵੈਲੇਨਟਾਈਨ ਡੇ ਤੋਂਂ ਇਕ ਹਫ਼ਤਾ ਪਹਿਲਾਂ ਸ਼ੁਰੂ ਹੋ ਜਾਂਦਾ ਹੈ।

14 ਫਰਵਰੀ ਨੂੰ ਚਾਕਲੇਟ ਡੇ, ਟੈਡੀ ਡੇ, ਪ੍ਰੋਮਿਸ ਡੇ, ਹੱਗ ਡੇ, ਕਿੱਸ ਡੇ ਤੇ ਵੈਲੇਨਟਾਈਨ ਡੇ ਆਉਣਾ ਬਾਕੀ ਹੈ। ਬਜ਼ਾਰ ’ਚ ਸਾਰਾ ਦਿਨ ਤੋਹਫ਼ਿਆਂਂ ਦੀਆਂ ਦੁਕਾਨਾਂ ਸਜੀਆਂਂ ਰਹਿੰਦੀਆਂਂ ਹਨ। ਚਾਕਲੇਟ ਡੇਅ ਲਈ ਗੁਲਦਸਤੇ ’ਚ ਚਾਕਲੇਟਾਂ ਨੂੰ ਕੀਤੀ ਜਾ ਰਿਹਾ ਹੈ ਤੇ ਨੌਜਵਾਨ ਆਪਣੀ ਪਸੰਦ ਦੇ ਹਿਸਾਬ ਨਾਲ ਫੁੱਲ ਲੈ ਰਹੇ ਹਨ। ਟੈਡੀ ਡੇ ਲਈ, ਛੋਟੇ ਟੈਡੀ ਬਾਕਸਾਂ ਨੂੰ ਮੰਗ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ।
ਆਰਟਿਸਟ ਆਯੂਸ਼ੀ ਗੁਪਤਾ ਨੇ ਇਹ ਵੀ ਕਿਹਾ ਕਿ ਹੁਣ ਕੋਈ ਵੀ ਦਿਨ ਹੋਵੇ ਜਾਂ ਤਿਉਹਾਰ, ਤੋਹਫ਼ਿਆਂਂ ਦੀ ਮੰਗ ਰਹਿੰਦੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਪਸੰਦ ਅਨੁਸਾਰ ਆਰਡਰ ਕੀਤਾ ਜਾ ਸਕਦਾ ਹੈ। ਵੈਲੇਨਟਾਈਨ ਡੇਅ ਲਈ ਮੰਗ ਅਨੁਸਾਰ ਤੋਹਫ਼ੇ ਵੀ ਤਿਆਰ ਕੀਤੇ ਜਾ ਰਹੇ ਹਨ।
