July 2, 2022

Aone Punjabi

Nidar, Nipakh, Nawi Soch

16 ਜਨਵਰੀ ਨੂੰ ਰਾਸ਼ਟਰੀ ਸਟਾਰਟਅੱਪ ਦਿਵਸ ਮਨਾਇਆ ਜਾਵੇਗਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ

1 min read

 ਪੀਐਮ ਮੋਦੀ ਨੇ ਕਿਹਾ ਕਿ ਸਟਾਰਟ-ਅੱਪਸ ਦਾ ਇਹ ਸੱਭਿਆਚਾਰ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੱਕ ਪਹੁੰਚੇ, ਇਸ ਲਈ 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਹਰ ਸਾਲ 16 ਜਨਵਰੀ ਨੂੰ ਰਾਸ਼ਟਰੀ ਸਟਾਰਟਅੱਪ ਦਿਵਸ ਮਨਾਇਆ ਜਾਵੇਗਾ।

ਪੀਐਮ ਮੋਦੀ ਨੇ ਕਿਹਾ, ‘ਭਾਰਤ ਦੇ ਸਟਾਰਟ-ਅੱਪ ਆਸਾਨੀ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਤੱਕ ਆਪਣੇ ਆਪ ਨੂੰ ਪਹੁੰਚਾ ਸਕਦੇ ਹਨ। ਇਸ ਲਈ ਸਿਰਫ਼ ਆਪਣੇ ਸੁਪਨਿਆਂ ਨੂੰ ਸਥਾਨਕ ਨਾ ਰੱਖੋ, ਸਗੋਂ ਉਨ੍ਹਾਂ ਨੂੰ ਵਿਸ਼ਵਵਿਆਪੀ ਬਣਾਓ। ਇਸ ਮੰਤਰ ਨੂੰ ਯਾਦ ਰੱਖੋ – ਭਾਰਤ ਲਈ ਇਨੋਵੇਟ ਕਰੋ, ਇੰਡੀਆ ਨੂੰ ਇਨੋਵੇਟ ਕਰੋ।

ਸਟਾਰਟਅੱਪ ਦੀ ਤਾਰੀਫ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਲ 2013-14 ‘ਚ ਜਿੱਥੇ 4 ਹਜ਼ਾਰ ਪੇਟੈਂਟ ਮਨਜ਼ੂਰ ਹੋਏ ਸਨ, ਉੱਥੇ ਪਿਛਲੇ ਸਾਲ 28 ਹਜ਼ਾਰ ਤੋਂ ਜ਼ਿਆਦਾ ਪੇਟੈਂਟ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਦੇ ਅਨੁਸਾਰ, ਸਾਲ 2013-14 ਵਿੱਚ ਜਿੱਥੇ ਲਗਭਗ 70 ਹਜ਼ਾਰ ਟ੍ਰੇਡ ਮਾਰਕ ਰਜਿਸਟਰਡ ਹੋਏ ਸਨ, 2020-21 ਵਿੱਚ ਇਸਦੀ ਗਿਣਤੀ ਵਧ ਕੇ 2.5 ਲੱਖ ਤੋਂ ਵੱਧ ਹੋ ਗਈ ਹੈ।

Leave a Reply

Your email address will not be published. Required fields are marked *