January 27, 2023

Aone Punjabi

Nidar, Nipakh, Nawi Soch

2.14 ਕਰੋੜ ਵੋਟਰਾਂ ਵਿੱਚੋਂ 71.95 ਫੀਸਦ ਵੋਟਰਾਂ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਈਆਂ।

1 min read

ਕੁਲ 15469618 ਵੋਟਰਾਂ ਨੇ ਵੋਟ ਪਾਈ, ਜਿਨਾਂ ਵਿੱਚ 8133930 ਪੁਰਸ਼ ਅਤੇ 7335406 ਔਰਤਾਂ ਜਦਕਿ 282 ਟਰਾਸਜੈਡਰ /ਹੋਰ ਸ਼ਾਮਿਲ ਹਨ।

ਬੇ ਦੇ ਕੁੱਲ 117 ਹਲਕਿਆਂ ਵਿੱਚੋਂ ਗਿੱਦੜਬਾਹਾ ਸਭ ਤੋਂ ਵੱਧ 84.93 ਫੀਸਦ ਪੋਲਿੰਗ ਨਾਲ ਪਹਿਲੇ ਸਥਾਨ `ਤੇ ਰਿਹਾ, ਜਦਕਿ ਤਲਵੰਡੀ ਸਾਬੋ 83.70 ਫੀਸਦ ਨਾਲ ਦੂਜੇ ਸਥਾਨ `ਤੇ ਅਤੇ ਸਰਦੂਲਗੜ੍ਹ (83.64%) `ਤੇ ਰਿਹਾ। ਇਸੇ ਤਰਾਂ ਅੰਮ੍ਰਿਤਸਰ ਪੱਛਮੀ (55.40%), ਲੁਧਿਆਣਾ ਦੱਖਣੀ (59.04%) ਅਤੇ ਅੰਮ੍ਰਿਤਸਰ ਕੇਂਦਰੀ (59.19%) ਹਲਕਿਆਂ ਵਿੱਚ ਸਭ ਤੋਂ ਘੱਟ ਵੋਟਿੰਗ ਫ਼ੀਸਦ ਦਰਜ ਕੀਤੀ ਗਈ।

 ਚੋਣਾਂ ਵਾਲੇ ਦਿਨ ਸੂਬੇ ਵਿੱਚ 24740 ਪੋਲਿੰਗ ਸਟੇਸ਼ਨਾਂ ਤੋਂ 23 ਟਨ ਕੋਵਿਡ ਵੇਸਟ ਜਿਸ ਵਿਚ ਪੀਪਈ ਕਿੱਟਾ, ਫੇਸ ਮਾਸਕ, ਦਸਤਾਨੇ, ਫੇਸ ਸ਼ੀਲਡ ਆਦਿ ਸ਼ਾਮਲ ਹੈ, ਪੈਦਾ ਹੋਇਆ। ਇਹ ਵੇਸਟ ਹਰੇਕ ਜ਼ਿਲੇ ਵਿੱਚ ਪੀਪੀਸੀਬੀ ਵਲੋਂ ਨਿਯੁਕਤ ਜ਼ਿਲਾ ਨੋਡਲ ਅਫਸਰਾਂ ਦੀ ਸਹਾਇਤਾ ਨਾਲ ਬੜੇ ਸੁਚੱਜੇ ਅਤੇ ਵਾਤਾਵਰਣ ਪੱਖੀ ਢੰਗ ਨਾਲ ਇੱਕਤਰ ਕਰਕੇ ਨਸ਼ਟ ਕੀਤਾ ਗਿਆ।

ਡਾ: ਰਾਜੂ ਨੇ ਕਿਹਾ ਕਿ ਰਾਜ ਵਿੱਚ ਚੋਣਾਂ ਨਾਲ ਸਬੰਧਤ ਕੁਝ ਮਾਮੂਲੀ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੋਲਿੰਗ ਵਾਲੇ ਦਿਨ ਕੁੱਲ 33 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਦਰਜ ਹੋਈਆਂ ਇਨ੍ਹਾਂ 33 ਐਫਆਈਆਰਜ਼ ਵਿੱਚੋਂ, 10 ਮਾਮੂਲੀ ਝੜਪਾਂ ਨਾਲ ਸਬੰਧਤ, 16 ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ, ਤਿੰਨ ਚੋਣਾਂ ਸਬੰਧੀ ਅਪਰਾਧ, ਤਿੰਨ ਹੋਰ ਮਾਮਲੇ ਅਤੇ ਇੱਕ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਸਨ।

ਚੋਣਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਨ ਵਾਲੇ ਪੋਲਿੰਗ ਮੁਲਾਜ਼ਮਾ, ਸੁਰੱਖਿਆ ਅਮਲੇ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ , 25 ਹਜ਼ਾਰ ਬੂਥ ਲੈਵਲ ਅਫਸਰ,ਦਿਵਿਆਂਗ ਕੋਆਰਡੀਨੇਟਰਾਂ, ਐਨਸੀਸੀ/ਐਨਐਸਐਸ ਦੇ ਵਾਲੰਟੀਅਰਾਂ,ਆਸ਼ਾ ਵਰਕਰਾਂ ਆਂਗਨਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪਿੰਡਾਂ ਦੇ ਚੌਕੀਦਾਰਾਂ ਦਾ ਇੱਕ ਵਾਰ ਫਿਰ ਧੰਨਵਾਦ ਕੀਤਾ।

ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ 66 ਥਾਵਾਂ `ਤੇ ਸਾਰੇ 117 ਸਟਰਾਂਗ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਹਥਿਆਰਬੰਦ ਪੁਲਿਸ ਅਤੇ ਪੰਜਾਬ ਪੁਲਿਸ ਦੀ ਤਾਇਨਾਤੀ ਦੇ ਨਾਲ ਤਿੰਨ-ਪੱਧਰੀ ਸੁਰੱਖਿਆ ਉਪਾਅ ਸਥਾਪਤ ਕੀਤੇ ਗਏ ਹਨ।ਉਹਨਾਂ ਕਿਹਾ ਕਿ ਸੁਰੱਖਿਆ ਬਲ 24 ਘੰਟੇ ਸਟਰੌਗ ਰੂਮਾਂ ਦੀ ਸਖਤ ਨਿਗਰਾਨੀ ਕਰ ਰਹੇ ਹਨ।

Leave a Reply

Your email address will not be published. Required fields are marked *