25 MLA ਤੇ 2 MP ਆਉਣ ਲਈ ਤਿਆਰ, ਪਰ ਕਾਂਗਰਸ ਦੇ ‘ਕੂੜੇ’ ਲਈ ਸਾਡੀ ਪਾਰਟੀ ‘ਚ ਥਾਂ ਨਹੀਂ: ਕੇਜਰੀਵਾਲ
1 min read
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ’ਚ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ 25 ਵਿਧਾਇਕ ਤੇ 2 ਸੰਸਦ ਮੈਂਬਰ ਆਮ ਆਦਮੀ ਪਾਰਟੀ ਵਿਚ ਆਉਣ ਲਈ ਤਿਆਰ ਹਨ, ਪਰ ਕਾਂਗਰਸ ਦੇ ਕੂੜੇ ਲਈ ਸਾਡੀ ਪਾਰਟੀ ‘ਚ ਥਾਂ ਨਹੀਂ।
ਉਨ੍ਹਾਂ ਕਿਹਾ ਕਿ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਪਰ ਆਮ ਆਦਮੀ ਪਾਰਟੀ ਢੁਕਵੇਂ ਸਮੇਂ ’ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਨ।ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 25 ਦੇ ਕਰੀਬ ਵਿਧਾਇਕ ਤੇ ਕੁੱਝ ਸੰਸਦ ਮੈਂਬਰ ‘ਆਪ’ ਦੇ ਸੰਪਰਕ ‘ਚ ਹਨ ਪਰ ਉਹ ਕਾਂਗਰਸ ਦਾ ਕੂੜਾ ਪਾਰਟੀ ’ਚ ਸ਼ਾਮਲ ਨਹੀਂ ਕਰਨਾ ਚਾਹੁੰਦੇ
