49 ਸਾਲਾ ਵਿਅਕਤੀ ਨੇ ਕੀਤਾ ਸੁਸਾਈਡ, ਤਿੰਨ ਦਿਨਾਂ ਤੋਂ ਲਾਪਤਾ ਸੀ
1 min read
ਚੰਡੀਗੜ੍ਹ ਸੈਕਟਰ 19 ਦੇ ਮਕਾਨ ਨੰਬਰ 1376 ਵਿੱਚ ਕੰਮ ਕਰਦੇ 49 ਸਾਲਾ ਰਾਮ ਪਾਲ ਨੇ ਸਰਵੈਂਟ ਕੁਆਰਟਰ ਵਿੱਚ ਪੱਖੇ ਦੀ ਹੁੱਕ ਨਾਲ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ। ਥਾਣਾ ਇੰਚਾਰਜ, ਡੀ.ਐਸ.ਪੀ ਅਤੇ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮੌਕੇ ਤੋਂ ਸੈਂਪਲ ਲਏ। ਪੁਲੀਸ ਨੇ ਲਾਸ਼ ਨੂੰ ਸੈਕਟਰ-16 ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ। ਦੱਸ ਦੇਈਏ ਕਿ ਰਾਮ ਪਾਲ ਨੇ ਜਿੱਥੇ ਖੁਦਕੁਸ਼ੀ ਕੀਤੀ ਹੈ, ਉਹ ਇਕ ਆਈ.ਪੀ.ਐੱਸ. ਦਾ ਘਰ ਹੈ, ਜਿੱਥੇ ਰਾਮ ਪਾਲ ਸਫ਼ਾਈ ਦਾ ਕੰਮ ਕਰਦਾ ਸੀ। ਮ੍ਰਿਤਕ ਰਾਮ ਪਾਲ ਹਰ ਰੋਜ਼ ਆਪਣਾ ਕੰਮ ਖਤਮ ਕਰਕੇ ਆਪਣੇ ਘਰ ਪੰਚਕੂਲਾ ਰਾਜੀਵ ਕਲੋਨੀ ਜਾਂਦਾ ਸੀ।
ਦੂਜੇ ਪਾਸੇ ਪਰਿਵਾਰ ਦਾ ਦੋਸ਼ ਹੈ ਕਿ ਰਾਮਪਾਲ 3 ਦਿਨਾਂ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ਵਿਚ ਇਧਰ-ਉਧਰ ਭਟਕ ਰਹੇ ਹਾਂ ਅਤੇ ਕਈ ਵਾਰ ਆਈ.ਪੀ.ਐੱਸ. ਸਾਹਿਬ ਦੀ ਕੋਠੀ ‘ਤੇ ਵੀ ਆਏ ਸੀ ਪਰ ਹਰ ਵਾਰ ਇੱਥੇ ਕੰਮ ਕਰਨ ਵਾਲੇ ਲੋਕ ਸਾਨੂੰ ਇਹ ਕਹਿ ਕੇ ਭੇਜ ਦਿੰਦੇ ਹਨ ਕਿ ਸਾਨੂੰ ਨਹੀਂ ਪਤਾ ਹੈ | ਪਰ ਅੱਜ ਦੁਪਹਿਰ ਜਦੋਂ ਅਸੀਂ ਆਏ ਤਾਂ ਪੁਲਿਸ ਨੇ ਦੱਸਿਆ ਕਿ ਸਾਡੇ ਪਿਤਾ ਨੇ ਫਾਹਾ ਲੈ ਲਿਆ ਹੈ।ਪੁਲਿਸ ਨੂੰ ਮੌਕੇ ਤੋਂ ਨਾ ਤਾਂ ਕੋਈ ਸੁਸਾਈਡ ਨੋਟ ਮਿਲਿਆ ਹੈ ਅਤੇ ਨਾ ਹੀ ਅਜਿਹਾ ਕੋਈ ਸਬੂਤ ਮਿਲਿਆ ਹੈ। ਉਕਤ ਪਰਿਵਾਰ ਇਹ ਵੀ ਦੋਸ਼ ਲਗਾ ਰਿਹਾ ਹੈ ਕਿ ਜਦੋਂ ਸਾਡੇ ਪਿਤਾ ਦਾ 3 ਦਿਨਾਂ ਤੋਂ ਕੋਈ ਪਤਾ ਨਹੀਂ ਲੱਗ ਰਿਹਾ ਤਾਂ ਅੱਜ ਪਤਾ ਕਿਵੇਂ ਲੱਗਾ ਕਿ ਸਾਡੇ ਪਿਤਾ ਨੇ ਇਹ ਘਰ ਵਿੱਚ ਆਤਮਹੱਤਿਆ ਕਰ ਲਈ ਹੈ। ਹਾਲਾਂਕਿ ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
