8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਮਕਾਨ ’ਚ ਅੱਗ ਲੱਗਣ ਕਾਰਨ
1 min read
ਅਮਰੀਕਾ ਦੇ ਫਿਲਾਡੇਲਫਿਆ ਸ਼ਹਿਰ ’ਚ ਦੋ ਮੰਜ਼ਿਲਾ ਮਕਾਨ ’ਚ ਲੱਗੀ ਭਿਆਨਕ ਅੱਗ ’ਚ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਇਸ ਭਿਆਨਕ ਅੱਜ ਨਾਲ ਹੋਰ ਵੀ ਲੋਕਾਂ ਦੀ ਜਾਨ ਜਾਣ ਦੀ ਸੰਭਾਵਨਾ ਹੈ। ਇਸ ਮਕਾਨ ’ਚ ਕੁੱਲ 26 ਲੋਕ ਰਹਿੰਦੇ ਸਨ। ਹੁਣ ਤਕ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਘਟਨਾ ’ਤੇ ਗੱਲ ਕਰਦੇ ਹੋਏ ਸ਼ਹਿਰ ਦੇ ਮੇਅਰ ਜਿਮ ਕੇਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸ਼ਹਿਰ ਦੇ ਇਤਿਹਾਸ ’ਚ ਸਭ ਤੋਂ ਦੁਖਦ ਦਿਨਾਂ ’ਚੋਂ ਇਕ ਹੈ, ਇੰਨੇ ਦੁਖਦ ਤਰੀਕੇ ਨਾਲ ਇੰਨੇ ਸਾਰੇ ਲੋਕਾਂ ਦਾ ਨੁਕਸਾਨ ਬਹੁਤ ਹੀ ਦਰਦਨਾਕ ਹੈ।
