August 18, 2022

Aone Punjabi

Nidar, Nipakh, Nawi Soch

Gurdaspur ਗੁਰਦਾਸਪੁਰ ‘ਚ ਮਾਸੂਮ ਨਾਲ ਦਰਿੰਦਗੀ ਦੇ ਮਾਮਲੇ ਚ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਨੇ ਸਕੂਲ ਪ੍ਰਬੰਧਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

1 min read

ਇਹ ਜੋ ਬੱਚੀ ਸੀ 4 ਸਾਲ ਦੀ ਛੋਟੀ ਜਿਹੀ ਬੱਚੀ ਸੀ ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਹੈ।ਮੁੱਖ ਮੁਲਜ਼ਮ ਹਜੇ ਵੀ ਫਰਾਰ ਹੈ।ਦੱਸਿਆ ਜਾ ਰਿਹਾ ਕਿ ਇਹ ਬੀਤੇ ਦਿਨ ਦਾ ਇਹ ਮਾਮਲਾ ਹੈ। ਜਿਥੇ ਗੁਰਦਾਸਪੁਰ ਚ ਇਹ ਹਾਦਸਾ ਵਾਪਰਿਆ ਹੇ।ਇਸ ਮੁੱਦੇ ਨੂੰ ਲੈ ਕੇ ਲੋਕਾ ਵੱਲੋ ਧਰਨਾ ਜ਼ਾਰੀ ਕਰ ਦਿੱਤਾ ਗਿਆ ਹੈ ਜੋ ਕਿ ਹਜੇ ਵੀ ਜਾਰੀ ਹੈ।ਸਕੂਲ ਪ੍ਰਬੰਧਕਾ ਦੇ ਖਿਲਾਫ ਕਾਰਵਾਈ ਕੀਤੀ ਜਾਏ।ਜੋ ਸਕੂਲ ਦੇ ਐੱਮਡੀ ਦਾ ਬੇਟਾ ਹੈ ਉਸ ਨੂੰ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਹਿਗਆ ਹੈ।ਇਸਦੇ ਨਾਲ ਅੰਮਿਤਸਰ ਹਾਈਵੇਅ ਕੱਲ ਦਾ ਲੋਕਾ ਵੱਲੋ ਜਾਮ ਕੀਤਾ ਗਿਆ ਹੈ ਉਹਨਾ ਦਾ ਕਹਿਣਾ ਹੈ ਕਿ ਇਹਨਾਨੂੰ ਗ੍ਰਿਪਤਾਰ ਕੀਤਾ ਜਾਏ ਸਾਡੇ ਵੱਲੋ ਇਹ ਧਰਨਾ ਤਦ ਹੀ ਚੁੱਕਿਆ ਜਾਵੇਗਾ

4 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਸਕੂਲ ਦਾ ਚੇਅਰਮੈਨ ਤੇ ਮੈਨੇਜਰ ਗ੍ਰਿਫ਼ਤਾਰ

ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ਵਿਚ ਬੀਤੇ ਦਿਨ ਯੂਕੇਜੀ ਦੀ ਵਿਦਿਆਰਥਣ 4 ਸਾਲਾਂ ਬੱਚੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਵਿਚ ਸਕੂਲ ਦੇ ਚੇਅਰਮੈਨ ਤੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਚੇਅਰਮੈਨ ਅਤੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਅਜੇ ਘਟਨਾ ਦੇ ਮੁੱਖ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਪਛਾਣ ਕੇ ਗ੍ਰਿਫ਼ਤਾਰ ਕਰ ਲਵੇਗੀ।ਪ੍ਰਰਾਈਵੇਟ ਸਕੂਲ ਵਿੱਚ ਐਲਕੇਜੀ ‘ਚ ਪੜ੍ਹਦੀ ਲੜਕੀ ਵੀਰਵਾਰ ਦੁਪਹਿਰ ਛੁੱਟੀ ਤੋਂ ਬਾਅਦ ਆਪਣੀ ਮਾਂ ਨਾਲ ਘਰ ਪਹੁੰਚੀ। ਪਰ ਬੱਚੀ ਨਾਲ ਕੁਝ ਗਲਤ ਹੋਣ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸਨੇ ਰਾਤ ਕਰੀਬ 10 ਵਜੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਗੁਪਤ ਅੰਗ ‘ਚ ਦਰਦ ਹੋ ਰਿਹਾ ਹੈ। ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਲੜਕੀ ਸਕੂਲ ਤੋਂ ਆਉਂਦਿਆਂ ਹੀ ਬਹੁਤ ਡਰੀ ਹੋਈ ਸੀ। ਲੜਕੀ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਸਨੇ ਸਕੂਲ ਵਿਚ ਆਪਣੇ ਅਧਿਆਪਕ ਨੂੰ ਵੀ ਉਸ ਨਾਲ ਹੋਏ ਅਣਸੁਖਾਵੇਂ ਵਿਵਹਾਰ ਬਾਰੇ ਦੱਸਿਆ ਸੀ। ਜਿਸ ਕਾਰਨ ਉਸ ਨੇ ਰਾਤ ਨੂੰ ਹੀ ਵਿਦਿਆਰਥਣ ਦੇ ਅਧਿਆਪਕ ਨਾਲ ਫੋਨ ‘ਤੇ ਗੱਲ ਕਰਨੀ ਚਾਹੀ ਤਾਂ ਉਸ ਨੇ ਸਵੇਰੇ ਸਕੂਲ ਆ ਕੇ ਗੱਲ ਕਰਨ ਲਈ ਕਿਹਾ। ਜਦੋਂ ਕਿ ਉਕਤ ਮਾਮਲੇ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਹੀ ਨਹੀਂ ਚੁਕਿਆ।

Leave a Reply

Your email address will not be published. Required fields are marked *