October 28, 2021

Aone Punjabi

Nidar, Nipakh, Nawi Soch

ਬਿਜਲੀ ਦਾ ਬਿੱਲ ਨਾ ਭਰਨ ਕਰਕੇ ਸਮਾਰਟ ਸਕੂਲ ਧਤੌਦਾ ਦਾ ਕੱਟਿਆਂ ਕੂਨੈਕਸਨ

1 min read

ਪਿੰਡ ਧਤੌਦਾ ਦੇ ਸਰਕਾਰੀ ਐਲੀਮੈਂਟਰੀ ਮਿਡਲ ਸਮਾਰਟ ਸਕੂਲ ਦਾ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਸਕੂਲ ਦੀ ਬਿਜਲੀ ਸਪਲਾਈ ਦਾ ਕੂਨੇੈਕਸਨ ਕੱਟਿਆਂ। ਮੋਕੇ ਤੇ ਜਾ ਕੇ ਹਾਜਰ ਸਕੂਲ ਦੇ ਸਟਾਫ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਕੂਲ ਵਿਚ ਬਿਜਲੀ ਨਾ ਹੋਣ ਕਰਕੇ ਉਨਾਂ ਨੂੰ ਗਰਮੀ ਵਿਚ ਹੀ ਕੰਮ ਕਰਨਾ ਪੈ ਰਿਹਾ ਹੇੈ ਅਤੇ ਰੋਟੀ, ਚਾਹ ਬਣਾਉਣ ਲਈ ਜਾਂ ਪੀਣ ਲਈ ਪਾਣੀ ਵੀ ਉਨਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਹੀ ਲਿਆਉਣਾਂ ਪੈ ਰਿਹਾ ਹੇ। ਉਨਾਂ ਦੱਸਿਆ ਕਿ ਸਕੂਲ ਵਿਚ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਬਣੇ ਬਾਥਰੂਮਾਂ ਦੀ ਸਫਾਈ ਨਾ ਹੋਣ ਕਰਕੇ ਗੰਦਗੀ ਫੈਲ ਰਹੀ ਹੈ ਅਤੇ ਬਾਥਰੂਮਾਂ ਵਿਚੋ ਵੀ ਬਦਬੌਅ ਮਾਰ ਰਹੀ ਹੇ।
ਇਸ ਸਬੰਧੀ ਜਤਿੰਦਰ ਸਿੰਘ ਉੱਪ ਮੰਡਲ ਇੰਜਨੀਅਰ ਡਵੀਜਨ ਚੌਰਵਾਲਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਇਸ ਸਕੂਲ ਦਾ ਬਿਜਲੀ ਦਾ ਬਿੱਲ ਕਰੀਬ 56 ਹਜਾਰ ਰੂਪੈ ਹੋਣ ਕਰਕੇ ਉਨਾਂ ਨੂੰ ਮਹਿਕਮੇ ਵੱਲੋ ਕੂਨੈਕਸਨ ਕੱਟਣ ਦੀ ਹਦਾਇਤ ਹੋਈ ਸੀ ਜਿਸ ਕਰਕੇ ਮੀਟਰ ਪੁੱਟਿਆ ਗਿਆ ਹੇੈ।

Leave a Reply

Your email address will not be published. Required fields are marked *