September 18, 2021

Aone Punjabi

Nidar, Nipakh, Nawi Soch

ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 4 ਆਰੋਪੀ ਕਾਬੂ, 1 ਫ਼ਰਾਰ, ਗ੍ਰਿਫ਼ਤਾਰ ਕੀਤੇ ਗਏ ਅਰੋਪੀਆਂ ਚ 1 ਨਾਬਾਲਗ ਵੀ ਸ਼ਾਮਲ

1 min read

ਲੁਧਿਆਣਾ ਪੁਲੀਸ ਨੇ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ 1 ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਗਿਰੋਹ ਦਾ 1 ਮੈਂਬਰ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਕਾਬੂ ਕੀਤੇ ਗਏ ਆਰੋਪੀਆਂ ਵਿਚ 1 ਨਾਬਾਲਗ ਵੀ ਸ਼ਾਮਲ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਆਰੋਪੀਆਂ ਕੋਲੋਂ 10 ਦੋਪਹੀਆ ਵਾਹਨ ਬਰਾਮਦ ਹੋਏ ਹਨ ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਜਾਰੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਆਰੋਪੀ ਪਹਿਲਾਂ ਰੈਕੀ ਕਰਦੇ ਸਨ ਅਤੇ ਫਿਰ ਪੁਰਾਣੀ ਚਾਬੀ ਦੇ ਇਸਤੇਮਾਲ ਨਾਲ ਦੋਪਹੀਆ ਵਾਹਨ ਨੂੰ ਚੋਰੀ ਕਰਦੇ ਸਨ ਅਤੇ ਫਿਰ ਇਨ੍ਹਾਂ ਉਪਰ ਜਾਅਲੀ ਨੰਬਰ ਪਲੇਟ ਲਗਾ ਕੇ ਇਸ ਨੂੰ ਆਪ ਵੀ ਚਲਾਉਂਦੇ ਸਨ ਅਤੇ ਅੱਗੇ ਵੇਚਦੇ ਵੀ ਸਨ ਜਿਨ੍ਹਾਂ ਕੋਲੋਂ 10 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ। ਇਸ ਮਾਮਲੇ ਚ 4 ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਇਨ੍ਹਾਂ ਦਾ 1 ਸਾਥੀ ਹਾਲੇ ਉਨ੍ਹਾਂ ਦੀ ਗ੍ਰਿਫਤ ਤੋਂ ਬਾਹਰ ਹੈ, ਕਾਬੂ ਕੀਤੇ ਗਏ ਆਰੋਪੀਆਂ ਦੇ ਵਿੱਚ 1 ਨਾਬਾਲਗ ਵੀ ਸ਼ਾਮਲ ਹੈ। ਫੜੇ ਗਏ ਆਰੋਪੀਆਂ ਤੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *

You may have missed