January 16, 2022

Aone Punjabi

Nidar, Nipakh, Nawi Soch

ਲਵ ਮੈਰਿਜ ਕਰਵਾਉਣ ਦਾ ਨਿਕਲਿਆ ਭਿਆਨਕ ਅੰਜਾਮ, ਪ੍ਰੇਮੀ ਪਤੀ ਨੇ ਹੀ ਆਪਣੀ ਪਤਨੀ ਨੂੰ ਉਤਾਰਿਆ ਮੌਤ ਦੀ ਘਾਟ

1 min read

ਅੱਜਕਲ ਮੁੰਡੇ ਕੁੜੀਆਂ ਵਲੋਂ ਆਪਣੇ ਘਰਦਿਆਂ ਤੋਂ ਬਾਹਰ ਹੋਕੇ ਲਵ ਮੈਰਿਜ ਕਰਵਾਉਣ ਦਾ ਰਿਵਾਜ ਹੁੰਦਾ ਜਾ ਰਿਹਾ ਹੈ, ਲੜਕਾ ਜਾਂ ਲੜਕੀ ਨੂੰ ਆਪਣੇ ਹਾਣੀ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ ਲਗਦਾ, ਪਰ ਜਦੋਂ ਪਿਆਰ ਦਾ ਸੰਮੋਹਨ ਟੁੱਟਦਾ ਹੈ ਤਾਂ ਲਵ ਮੈਰਿਜ ਦਾ ਭੂਤ ਸਿਰ ਤੋਂ ਲੱਥਦਾ ਹੈ ਫੇਰ ਉਨ੍ਹਾਂ ਨੂੰ ਹੋਸ਼ ਆਉਂਦੀ ਹੈ, ਪਰ ਫੇਰ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਹੈ, ਅਤੇ ਕਈਆਂ ਨੂੰ ਇਸ ਪਿਆਰ ਦੇ ਸੰਮੋਹਨ ਦੀ ਕੀਮਤ ਆਪਣੀ ਜਾਣ ਦੇ ਕੇ ਚੁਕਾਉਣੀ ਪੈਂਦੀ ਹੈ।ਇਸੇ ਤਰ੍ਹਾਂ ਦਾ ਲੁਧਿਆਣਾ ਦੇ ਥਾਣਾ ਹੈਬੋਵਾਲ ਦੇ ਅਧੀਨ ਪੈਂਦੇ ਇਲਾਕਾ ਸਿਵਲ ਸਿਟੀ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ, ਮ੍ਰਿਤਕ ਦੀ ਪਹਿਚਾਣ 22 ਸਾਲਾ ਲਕਸ਼ਮੀ ਦੇ ਰੂਪ ਵਜੋਂ ਹੋਈ ਹੈ।V/O…ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲਕਸ਼ਮੀ ਨੇ ਦੋ ਸਾਲ ਪਹਿਲਾਂ ਉਕਤ ਆਰੋਪੀ ਨਾਲ ਲਵ ਮੈਰਿਜ ਕਰਵਾਈ ਸੀ, ਉਨ੍ਹਾਂ ਦਾ ਇੱਕ ਸਾਲ ਦਾ ਬੇਟਾ ਵੀ ਹੈ, ਅਤੇ ਉਹ ਸਿਵਲ ਸਿਟੀ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਲੋਕਾਂ ਨੇ ਦੱਸਿਆ ਕਿ ਲਕਸ਼ਮੀ ਦਾ ਪਤੀ ਸ਼ਰਾਬ ਪੀਣ ਅਤੇ ਜੁਆ ਖੇਡਣ ਦਾ ਆਦਿ ਹੈ, ਜਿਸ ਕਰਕੇ ਲਕਸ਼ਮੀ ਦਾ ਉਸਦੇ ਪਤੀ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ,  ਇਲਾਕੇ ਦੇ ਲੋਕਾਂ ਨੇ ਪਹਿਲਾਂ ਵੀ ਕਈ ਵਾਰੀ ਉਨ੍ਹਾਂ ਦਾ ਰਾਜੀਨਾਮਾ ਕਰਵਾਇਆ ਸੀ। ਅੱਜ ਵੀ ਕਿਸੇ ਗੱਲ ਨੂੰ ਲੈਕੇ ਦੋਵਾਂ ਦਾ ਝਗੜਾ ਹੋ ਗਿਆ ਜਿਸ ਕਰਕੇ ਤੈਸ਼ ਵਿੱਚ ਆਕੇ ਆਰੋਪੀ ਨੇ ਬਿਜਲੀ ਦੀ ਤਾਰ ਨਾਲ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸਦੇ ਨਾਲ ਹੀ ਮੋਹਬਤ ਦਾ ਦਰਦਨਾਕ ਅੰਤ ਹੋ ਗਿਆ।.ਓਧਰ ਦੂਜੇ ਪਾਸੇ ਥਾਣਾ ਹੈਬੋਵਾਲ ਦੀ ਪੁਲਿਸ ਅਤੇ ਆਲਾ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਅਤੇ ਆਰੋਪੀ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *