ਸਮਰਾਲੇ ਦੇ ਨਜ਼ਦੀਕ ਪਿੰਡ ਢਿੱਲਵਾਂ ਵਿੱਚ ਲੁੱਟ ਖੋਹ ਕਰਨ ਸਮੇਂ ਵੱਡੀ ਵਾਰਦਾਤ ਨੂੰ ਅੰਜ਼ਾਮ ਕੀਤਾ ਕਤਲ । ਪੁਲਿਸ ਵੱਲੋਂ 302 ਦੀ ਧਾਰਾ ਤਹਿਤ ਮੁੱਕਦਮਾ ਦਰਜ਼ ਕਰਕੇ ਦੋਸ਼ੀਆ ਦੀ ਭਾਲ ਸ਼ਰੂ ਕਰ ਦਿੱਤੀ ਹੈ ।
1 min read

ਹਲਕਾ ਸਮਰਾਲਾ ਵਿੱਚ ਦਿਨੋ ਦਿਨ ਵੱਧ ਰਹੇ ਅਪਰਾਧਿਕ ਮਾਮਲੇ । ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਢਿੱਲਵਾਂ ਵਿੱਖੇ ਕੱਲ ਦੇਰ ਰਾਤ ਮੋਟਰ ਸਾਇਕਲ ਤੇ ਘਰ ਪਰਤ ਰਹੇ ਇਕ ਨੌਜਵਾਨ ਜਸਵੀਰ ਸਿੰਘ ਯੋਗਾ ’ਤੇ ਲੁਟੇਰੇ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਕਿ ਘਟਨਾ ਸਮੇ ਆਪਣੇ ਇਕ ਰਿਸ਼ਤੇਦਾਰ ਨਾਲ ਰਾਤ ਵੇਲੇ ਦਵਾਈ ਲੈ ਕੇ ਆਪਣੇ ਪਿੰਡ ਢਿੱਲਵਾਂ ਵਾਪਸ ਪਰਤ ਰਿਹਾ ਸੀ ।
ਜਾਣਕਾਰੀ ਅਨੁਸਾਰ ਜਸਵੀਰ ਸਿੰਘ ਯੋਗਾ 25 ਕੁ ਸਾਲ ਦਾ ਪੁੱਤਰ ਚਾਦ ਰਾਮ ਦੇਰ ਰਾਤ ਕਰੀਬ 9.30 ਵਜੇ ਆਪਣੇ ਇਕ ਹੋਰ ਰਿਸ਼ਤੇਦਾਰ ਨਾਲ ਜਦੋ ਦਵਾਈ ਲੈ ਕੇ ਪਿੰਡ ਕੋਲ ਪੂਜਾ ਤਾਂ ਇਕ ਨਸ਼ੇੜੀ ਕਿਸਮ ਦੇ ਨੌਜਵਾਨ ਨੇ ਅਚਾਨਕ ਉਸ ਤੇ ਇਕ ਦਮ ਕਿਸੇ ਘਾਤਕ ਚੀਜ਼ ਨਾਲ ਹਮਲਾ ਕਰ ਦਿਤਾ। ਜਸਵੀਰ ਸਿੰਘ ਯੋਗਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਕਣਕ ਦੇ ਖੇਤ ’ਚ ਡਿਗ ਪਿਆ। ਇਸ ਘਟਨਾ ਦਾ ਜਦੋਂ ਅੱਜ ਸਵੇਰੇ ਪਤਾ ਲੱਗਾ ਤਾਂ ਜਸਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਖੇਤਾਂ ਵਿਚ ਪਈ ਸੀ। ਮੌਕੇ ਤੇ ਪੁਲਸ ਨੇ ਪਹੁੰਚ ਕੇ ਲਾਸ਼ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਆਉਂਦੀ ਹੈ ਅਤੇ ਇਸ ਘਟਨਾ ਬਾਰੇ ਐਸ.ਐਚ.ਓ.ਸਮਰਾਲਾ ਨੇ ਮੌਕੇ ’ਤੇ ਹਾਜ਼ਰ ਮੋਟਰ ਸਾਇਕਲ ਤੇ ਪਿੱਛੇ ਬੈਠੇ ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਲੁੱਟ ਦੀ ਨੀਯਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਪੁਲਿਸ ਨੇ 302 ਦੀ ਧਾਰਾ ਤਹਿਤ ਅਨੁਸਾਰ ਮੁੱਕਦਮਾ ਦਰਜ਼ ਕਰਕੇ ਦੋਸ਼ੀਆ ਦੀ ਭਾਲ ਸ਼ਰੂ ਕਰ ਦਿੱਤੀ ਹੈ ।