January 17, 2022

Aone Punjabi

Nidar, Nipakh, Nawi Soch

Ajnala ਮਾਮਲਾ ਪਿੰਡ ਮੁਜੱਫਰਪੁਰ ਵਿਖੇ ਗਰੀਬ ਤੇ ਮਜਦੂਰ ਪਰਿਵਾਰਾਂ ਦੇ ਘਰ ਤੇ ਰੁੱਖ ਢਾਉਣ ਦਾ

ਬੀਤੇ ਦਿਨੀਂ ਪ੍ਰਸ਼ਾਸਨ ਵਲੋਂ ਅਜਨਾਲਾ ਦੇ ਸਰਹੱਦੀ ਪਿੰਡ ਮੁੱਜਫਰਪੁਰਾ ਵਿਖੇ ਗਰੀਬ ਤੇ ਮਜਦੂਰ ਪਰਿਵਾਰਾਂ ਦੇ ਘਰ ਢਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਸੰਬੰਧੀ ਵਿਚ ਨੈਸ਼ਨਲ ਐੱਸਸੀ ਕਮਿਸ਼ਨ ਚੰਡੀਗੜ੍ਹ ਦੇ ਰਿਸਰਚ ਅਫਸਰ ਪਿੰਡ ਵਿਚ ਪਹੁੰਚੇ ਜਿਥੇ ਓਹਨਾ ਮੌਕੇ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਨੂੰ ਮੌਕੇ ਤੇ ਸਬੰਧਿਤ ਵਿਭਾਗਾਂ ਨੂੰ ਤਲਬ ਕੀਤਾ ਅਤੇ ਪੀੜਤਾਂ ਦੀ ਗੱਲਬਾਤ ਸੁਣੀ ਉਥੇ ਹੀ ਉਹਨਾ ਘਰ ਢਾਉਣ ਦੇ ਸਬੰਧ ਵਿੱਚ ਮੌਕੇ ਤੇ ਮੌਜੂਦ ਅਧਿਕਾਰੀਆ ਤੇ ਮਾਮਲਾ ਦਰਜ ਕਰਨ ਦੀ ਹਿਦਾਇਤ ਕੀਤੀ ਅਤੇ ਇਸ ਸਾਰੇ ਮਾਮਲੇ ਤੇ ਰਿਪੋਰਟ ਬਣਾਕੇ ਕਾਰਵਾਈ ਦਾ ਭਰੋਸਾ ਦਿੱਤਾ।

ਇਸ ਮੌਕੇ ਪੀਡ਼ਤ ਪਰਿਵਾਰਾਂ ਨੇ ਕਿਹਾ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਉਨ੍ਹਾਂ ਦੇ ਘਰ ਢਾਹੇ ਗਏ ਨੇ ਅਤੇ ਉੱਥੇ ਹੀ ਸਾਨੂੰ ਦਬਾਅ ਬਣਾਇਆ ਜਾਂਦਾ ਸੀ ਕਿ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਵੋ ਜਿਸ ਦੇ ਚੱਲਦੇ ਉਨ੍ਹਾਂ ਦੇ ਘਰ ਢਾਹ ਦਿੱਤੇ ਗਏ ਹਨ ਉਥੇ ਹੀ ਉਨ੍ਹਾਂ ਦੇ ਰੁੱਖ ਵੀ ਵੱਢ ਦਿੱਤੇ ਗਏ ਹਨ । ਉਨ੍ਹਾਂ ਮੰਗ ਕੀਤੀ ਕਿ ਘਰ ਢਾਹੁਣ ਵਾਲਿਆਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਨੈਸ਼ਨਲ ਐਸਸੀ ਕਮਿਸ਼ਨ ਚੰਡੀਗਡ਼੍ਹ ਦੇ ਰਿਸਰਚ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਕੋਲ ਆਈ ਸ਼ਿਕਾਇਤ ਦੇ ਆਧਾਰ ਉੱਤੇ ਉਹ ਅੱਜ ਮੌਕੇ ਤੇ ਆਏ ਹਨ ਜਿੱਥੇ ਦੇਖਿਆ ਗਿਆ ਕਿ ਤਿੰਨ ਪਰਿਵਾਰਾਂ ਦੇ ਘਰ ਢਹਿ ਗਏ ਹਨ ਉਨ੍ਹਾਂ ਕਿਹਾ ਕਿ ਕੋਰਟ ਦੇ ਵਿੱਚ ਇਨ੍ਹਾਂ ਵਿੱਚੋਂ ਇੱਕ ਪਰਿਵਾਰ ਦੇ ਸਟੇਅ ਵੀ ਸੀ ਪਰ ਇਸਦੇ ਬਾਵਜੂਦ ਵੀ ਘਰ ਢਹਿ ਗਏ ਹਨ ਉਹ ਇਸ ਸੰਬੰਧ ਵਿਚ ਜਾਂਚ ਕਰਨਗੇ ਉਨ੍ਹਾਂ ਕਿਹਾ ਕਿ ਘਰ ਢਾਹੁਣ ਦੇ ਨਾਲ ਨਾਲ ਜਿਹੜੇ ਰੁੱਖ ਪੁੱਟੇ ਗਏ ਹਨ ਉਹ ਕਿਸੇ ਦੇ ਵੀ ਅਧਿਕਾਰ ਖੇਤਰ ਵਿਚ ਨਹੀਂ ਹੈ ਅਤੇ ਉਨ੍ਹਾਂ ਵਲੋਂ ਰਿਪੋਰਟ ਬਣਾ ਕੇ ਆਪਣੇ ਚੇਅਰਮੈਨ ਨੂੰ ਭੇਜੀ ਜਾਵੇਗੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਬਾਈਟ : ਨੈਸ਼ਨਲ ਐਸਸੀ ਕਮਿਸ਼ਨ ਚੰਡੀਗਡ਼੍ਹ ਦੇ ਰਿਸਰਚ ਅਫ਼ਸਰ ਰਾਜੇਸ਼ ਸ਼ਰਮਾਂ

ਇਸ ਸੰਬੰਧ ਵਿਚ ਐੱਸ ਡੀ ਐੱਮ ਅਜਨਾਲਾ ਡਾ ਦੀਪਕ ਭਾਟੀਆ ਨੇ ਕਿਹਾ ਕਿ ਇਸ ਸੰਬੰਧ ਵਿਚ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *