September 29, 2022

Aone Punjabi

Nidar, Nipakh, Nawi Soch

NASA Mission Mangal ਵਿੱਚ ਇਹਨਾਂ ਔਰਤਾਂ ਦਾ ਰਿਹਾ ਯੋਗਦਾਨ

1 min read

ਅਜੇ ਪਿੱਛੇ ਜਿਹੇ ਦੁਨੀਆ ਦਾ ਸਭ ਤੋਂ ਲੰਮੇ ਹਵਾਈ ਮਾਰਗ ਨਾਰਥ ਪੋਲ ਤੇ ਉਡਾਨ ਭਰਕੇ ਆਪਣਾ ਕੀਰਤੀਮਾਨ ਰਚਣ ਵਾਲੀਆ ਔਰਤਾਂ ਨੇ ਦੁਨੀਆ ਭਰ ਵਿੱਚ ਆਪਣਾ ਹੀ ਨਹੀਂ ਸਗੋਂ ਦੇਸ਼ ਦਾ ਮਾਣ ਵਧਾਇਆ ਹੈ।ਇਸੇ ਤਰ੍ਹਾਂ ਦੇਸ਼ ਪ੍ਰਤੀ ਪਿਆਰ ਰੋਕਿਆ ਨਹੀਂ ਅੱਗੇ ਹੀ ਵੱਧ ਦਾ ਗਿਆ।ਇਸੇ ਤਰ੍ਹਾਂ 18 ਫਰਵਰੀ 2021 ਨੂੰ ਅਮਰੀਕਨ ਪੁਲਾੜ ਏਜੰਸੀ ਨਾਸਾ ਵੱਲੋਂ ਮੰਗਲ ਦੀ ਸਤ੍ਹਾ ਤੇ ਪਰਸੀਵਰੇਂਸ ਰੋਵਰ ਨੂੰ ਸਫਲਤਾਪੂਰਨ ਉਤਾਰ ਕੇ ਇੱਕ ਨਵਾਂ ਇਤਿਹਾਸ ਰੱਚਿਆ ਗਿਆ।ਇਸ ਵਿੱਚ ਕਿਸੇ ਇੱਕ ਦਾ ਨਹੀਂ ਸਗੋਂ ਕਈ ਵਿਿਗਆਨੀਆ ਦਾ ਯੋਗਦਾਨ ਹੈ। ਪਰ ਇਸ ਰੋਵਰਦੇ ਵੱਖ-ਵੱਖ ਹਿੱਸਿਆ ਤੇ ਕੰਮ ਕੀਤਾ।ਜਿਨ੍ਹਾਂ ਅੋਰਤਾਂ ਦਾ ਯੋਗਦਾਨ ਮਿਸ਼ਨ ਵਿੱਚ ਸੀ ਉਹਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:


ਸਵਾਤੀ ਮੋਹਨ: ਜਦੋ ਨਾਸਾ ਨੂੰ ਮੰਗਲ ਗ੍ਰਹਿ ਤੇ ਰੋਵਰ ਨੂੰ ਦ੍ਰਿੜਤਾ ਨਾਲ ਉਤਰਿਆ ਤਾਂ ਇਸਦੇ ਨਿਯੰਤਰਣ ਅਤੇ ਲੈਡਿੰਗ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ ਭਾਰਤੀ ਸਵਾਤੀ ਮੋਹਨ ਸੀ।”ਉਡਾਨ ਨਿਯੰਤਰਣ”ਸਵਾਤੀ ਮੋਹਨ ਨੇ ਐਲਾਨ ਕੀਤਾ ਕਿ ਅਮਰੀਕਾ ਨੇ ਮੰਗਲ ਤੇ ਇਤਿਹਾਸਿਕ ਲੈਡਿੰਗ ਕੀਤੀ ਹੈ।ਸਵਾਤੀ ਇਸ ਮਿਸ਼ਨ ਵਿੱਚ 2013 ਤੋਂ ਜੁੜੀ ਸੀ। ਸਵਾਤੀ ਦਾ ਕਹਿਣਾ ਹੈ ਕਿ ਮੇਰਾ ਇੱਥੇ ਪੁਲਾੜ ਖੋਜ ਵਿੱਚ ਕੰਮ ਕਰਨਾ ਮਾਣ ਵਾਲੀ ਗੱਲ ਹੈ।
ਨਾਗਿਨ ਕਾਕਸ:ਇਸੇ ਸ਼ੇ੍ਰਣੀ ਵਿੱਚ ਵੱਖਰਾ ਨਾਂਅ ਨਾਗਿਨ ਕਾਕਸ ਦਾ ਹੈ ਨਾਸਾ ਦੇ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਵਿੱਚ ਇੱਕ ਪੁਲਾੜ ਵਾਹਨ ਸੰਚਾਲਨ ਇੰਜੀਨੀਅਰ ਹੈ। ਆਪਣੇ ਵਰਤਮਾਨ ਮਿਸ਼ਨ ਲਈ ,ਕਾਕਸ ਮੰਗਲ ਮਿਸ਼ਨ 2020 ਦੀ ਰੋਵਰ ਆਪਰੇਸ਼ਨ ਟੀਮ ਦੀ ਉਪ-ਕਾਰਜਕਾਰੀ ਮੁਖੀ ਦੇ ਰੂਪ ਵਿੱਚ ਤਾਇਨਾਤ ਸੀ।


ਪ੍ਰਿਅੰਕਾ ਸ੍ਰੀਵਾਸਤਵ: ਪ੍ਰਿਅੰਕਾ ਸ੍ਰੀਵਾਸਤਵ ਵੀ ਉਹਨਾਂ ਔਰਤਾਂ ਵਿੱਚੋ ਇੱਕ ਹੈ,ਜਿੰਨ੍ਹਾਂ ਨੇ ਮੰਗਲ ਤੇ ਰੋਵਰ ਦੀ ਲੈਡਿੰਗ ਦਾ ਇਤਿਹਾਸ ਰੱਚਿਆ ਹੈ।ਉਹ ਇੱਕ ਸਿਸਟਮ ਇੰਜੀਨੀਅਰ ਵੱਜੋਂ ਮਿਸ਼ਨ ਨਾਲ ਜੁੜੀ ਸੀ।


ਕਵਿਤਾ ਕੌਰ: ਸੰਨ 1994 ਵਿੱਚ ਇਲੈਕਟ੍ਰੀਕਲ ਇੰਜੀਨੀਅਰ ਬੈਚ ਦੀ ਵਿਿਦਆਰਥੀ ਰਹੀ ਕਵਿਤਾ ਕੌਰ ਮੰਗਲ ਵਿੱਚ ਇੱਕ ਸਾਫਟਵੇਅਰ ਸਿਸਟਮ ਇੰਜੀਨੀਅਰ ਦੇ ਤੌਰ ਤੇ ਨਾਸਾ ਨਾਲ ਜੁੜੀ ਹੋਈ ਸੀ।


ਵੇਨੀਜਾ ਰੂਪਾਨੀ: ਨਾਸਾ ਦੇ ਮੰਗਲ ਮਿਸ਼ਨ ਹੈਲੀਕਾਪਟਰ ‘ਇਨਜੈਨੁਇਟੀ’ ਦਾ ਨਾ ਰੱਖਣ ਦਾ ਸਿਹਰਾ ਭਾਰਤੀ ਮੂਲ ਦੀ 17 ਸਾਲਾ ਦੀ ਵਿਿਦਆਰਥਣ ਵੇਨੀਜਾ ਰੂਪਾਨੀ ਨੂੰ ਜਾਂਦਾ ਹੈ। ਰੂਬਾਨੀ ਦੀ 28000 ਨਿਬੰਧਾਂ ਵਿੱਚੋਂ ਚੋਣ ਕੀਤੀ ਗਈ।


ਊਸ਼ਾ ਗੁਦੜੀ: ਇਹ ਮੰਗਲ ਮਿਸ਼ਨ ਵਿੱਚ ਆਪਣੇ ਯੋਗਦਾਨ ਨੂੰ ਅਹਿਮ ਮੰਨਦੀ ਹੈ।ਐਕਟੀਵਿੰਟਿਗ ਪਲਾਨਿੰਗ ਅਤੇ ਸੀਕਵੇਸਿੰਗ ਸਬ ਸਿਸਟਮ ਲੀਡ ਦੇ ਰੂਪ ਵਿੱਚ ਸਾਫਟਵੇਅਰ ਕੇਅਰ ਵਿਕਸਿਤ ਕਰਨਾ ਊਸ਼ਾ ਗੁਦੜੀ ਦਾ ਕੰਮ ਸੀ।


ਵੰਦਨਾ ਵਰਮਾ: ਇਹ ਝਫਲ਼ ਵਿੱਚ ਪੁਲਾੜ ਰੋਬੋਟਿਸਟ ਹੈ। ਵੰਦਨਾ 2007 ਵਿੱਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਵਿੱਚ ਸ਼ਾਮਲ ਹੋਈ,ਜਿਸਨੂੰ ਰੋਬੋਟਿਸਟ ਅਤੇ ਫਲਾਈਟ ਸਾਫਟਵੇਅਰ ਵਿੱਚ ਰੁੱਚੀ ਸੀ ਅਤੇ ਫਿਰ 2008 ਵਿੱਚ ਮੰਗਲ ਮਿਸ਼ਨ ਦਾ ਹਿੱਸਾ ਬਣੀ।


ਸ਼ਿਵਾਲੀ ਰੇਡੀ: ਇਹ ਹੈ ਜੋ ਕਿ ਇੱਕ ਨੌਜਵਾਨ ਵਰਗ ਨਾਲ ਸੰਬੰਧ ਰੱਖਦੀ ਹੈ,ਇਹ ਮਿਸ਼ਨ ਮੰਗਲ ਨੂੰ ਸੰਚਾਲਿਤ ਪ੍ਰਣਾਲੀ ਨੂੰ ਨੀਲ ਪਟੇਲ ਵਿੱਚ ਇੱਕ ਪੁਲਾੜ ਦੀ ਸਮੱਗਰੀ ਇੱਕਠਾ ਕਰਨ ਅਤੇ ਪ੍ਰਬੰਧਨ ਕਰਨ ਲਈ ਸਹਾਇਤਾ ਕਰਦੀ ਸੀ।


ਯੋਗਿਤਾ ਸ਼ਾਹ: ਉਂਝ ਤਾਂ ਭਾਰਤ ਦੇ ਸਭ ਤੋਂ ਛੋਟੇ ਜਿਹੇ ਸ਼ਹਿਰ ਔਰੰਗਾਬਾਦ ਨਾਲ ਸੰਬੰਧ ਰੱਖਦੀ ਹੈ ਪਰ ਉਸਨੇ ਆਪਣੇ ਸੁਪਨਿਆਂ ਲਈ ਜਾਨ ਲਾ ਦਿੱਤੀ।ਨਾਸਾ ਵਿੱਚ ਇੱਕ ਇਲੈਕਟ੍ਰਾਨਿਕ ਇੰਜੀਨਿਅਰ ਹੈ।ਉਹ ਝਫਲ਼ ਦੀ ਸੰਚਾਲਕਾ ਸੀ।


ਸੋ ਅੰਤ ਵਿੱਚ ਅਸੀ ਕਹਿ ਸਕਦੇ ਹਾਂ ਖੇਤਰ ਭਾਵੇਂ ਕੋਈ ਵੀ ਹੋਵੇ ਔਰਤਾਂ ਨੇ ਹਮੇਸ਼ਾਂ ਮੱਲਾ ਮਾਰੀਆ ਹਨ।

Leave a Reply

Your email address will not be published. Required fields are marked *