September 27, 2022

Aone Punjabi

Nidar, Nipakh, Nawi Soch

RBI ਦੇ ਨਵੇਂ ਲੋਨ ਮੋਰੋਟੋਰਿਅਮ ਸਕੀਮ ਨਾਲ ਕਿਸ ਨੂੰ ਮਿਲੇਗਾ ਫਾਇਦਾ, ਜਾਣੋ ਸਭ ਕੁਝ ਪੂਰੇ ਵੇਰਵੇ ਨਾਲ

1 min read

ਰਿਜ਼ਰਵ ਬੈਂਕ ਆਫ ਇੰਡੀਆ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਸਭ ਤੋਂ ਪ੍ਰਭਾਵਤ ਛੋਟੇ ਅਤੇ ਦਰਮਿਆਨੇ ਸੈਕਟਰ ਅਤੇ ਛੋਟੇ ਵਪਾਰੀਆਂ ਨੂੰ ਰਾਹਤ ਦੇਣ ਲਈ 5 ਮਈ ਨੂੰ ਇਕ ਮਹੱਤਵਪੂਰਣ ਐਲਾਨ ਕੀਤਾ। ਕੇਂਦਰੀ ਬੈਂਕ ਨੇ ਆਪਣੀ ਇਕਮੁਸ਼ਤ ਲੋਨ ਪੁਨਰਗਠਨ ਯੋਜਨਾ ਦੁਬਾਰਾ ਖੋਲ੍ਹ ਦਿੱਤੀ ਹੈ।

ਆਰਬੀਆਈ ਨੇ 25 ਕਰੋੜ ਰੁਪਏ ਤੱਕ ਦਾ ਕਰਜ਼ਾ ਲੈਣ ਵਾਲੇ ਵਿਅਕਤੀਗਤ, ਛੋਟੇ ਉਧਾਰ ਲੈਣ ਵਾਲਿਆਂ ਦੇ ਕਰਜ਼ਿਆਂ ਦਾ ਪੁਨਰਗਠਨ ਨੂੰ ਦੂਜਾ ਮੌਕਾ ਦਿੱਤਾ ਹੈ। ਇਸ ਯੋਜਨਾ ਦੇ ਤਹਿਤ 25 ਕਰੋੜ ਰੁਪਏ ਤੱਕ ਦਾ ਕਰਜ਼ਾ ਲੈਣ ਵਾਲੇ ਛੋਟੇ ਵਪਾਰੀਆਂ ਸਮੇਤ MSMEs ਅਰਥਾਤ, ਮਾਈਕਰੋ, ਲਘੂ ਅਤੇ ਦਰਮਿਆਨੇ ਕਾਰੋਬਾਰੀ ਸੰਸਥਾਵਾਂ ਨੂੰ ਕਰਜ਼ਾ ਪੁਨਰਗਠਨ ਦਾ ਲਾਭ ਮਿਲੇਗਾ।

ਆਰਬੀਆਈ ਦੇ ਗਵਰਨਰ ਸ਼ਕਤੀਕੰਤ ਦਾਸ ਨੇ ਕਿਹਾ ਸੀ ਰੈਜ਼ੋਲੂਸ਼ਨ ਫਰੇਮਵਰਕ 2.0 ਛੋਟੇ ਵਪਾਰੀਆਂ ਅਤੇ MSMEs- ਨੂੰ ਰਾਹਤ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵਿਤ ਫਰੇਮ ਵਰਕ ਤਹਿਤ 30 ਸਤੰਬਰ ਤੱਕ ਪੁਨਰ ਗਠਨ ਲਈ ਅਪੀਲ ਕੀਤੀ ਜਾ ਸਕਦੀ ਹੈ, ਜਿਸ ਨੂੰ ਅਗਲੇ 90 ਦਿਨਾਂ ਵਿੱਚ ਲਾਗੂ ਕੀਤਾ ਜਾਣਾ ਹੈ।

ਹਾਲਾਂਕਿ, ਇਹ ਬੈਂਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਤੁਹਾਨੂੰ ਲਾਭ ਦੇਣਗੇ ਜਾਂ ਨਹੀਂ। ਇਹ ਕਿਵੇਂ ਦਿੱਤਾ ਜਾਵੇਗਾ ਇਹ ਵੀ ਉਨ੍ਹਾਂ ਦੇ ਉੱਪਰ ਹੈ। ਆਓ ਜਾਣਦੇ ਹਾਂ ਕਿ ਤੁਸੀਂ ਇਸ ਮੋਰੋਟੋਰੀਅਮ ਦੀ ਸਹਾਇਤਾ ਕਿਵੇਂ ਪ੍ਰਾਪਤ ਕਰ ਸਕੋਗੇ।

ਰਿਜੋਲਿਊਸ਼ਨ ਫਰੇਮਫਰਕ 2.0 ਦਾ ਕਿਸ ਨੂੰ ਫਾਇਦਾ ਮਿਲੇਗਾ

ਵਿਅਕਤੀਗਤ ਅਤੇ ਛੋਟੇ ਕਾਰੋਬਾਰ ਅਤੇ MSME  ਜਿਨ੍ਹਾਂ ਕੋਲ 25 ਕਰੋੜ ਰੁਪਏ ਤੱਕ ਦੇ ਐਕਸਪੋਜਰ ਹਨ ਅਤੇ ਜਿਨ੍ਹਾਂ ਨੂੰ ਪਹਿਲਾਂ ਦੇ ਪੁਨਰਗਠਨ ਦਾ ਲਾਭ ਨਹੀਂ ਮਿਲਿਆ। ਜਿਨਾਂ ਨੇ31 ਮਾਰਚ 2021 ਨੂੰ ਮਿਆਰੀ ਕਰਜ਼ਿਆਂ ਵਜੋਂ ਸ਼੍ਰੇਣੀਬੱਧ ਕੀਤੇ ਗਏ ਹਨ ਉਹ ਰੈਜ਼ੋਲੂਸ਼ਨ ਫਰੇਮਵਰਕ 2.0 ਦੇ ਤਹਿਤ ਇਸਦੇ ਯੋਗ ਹੋਣਗੇ।

ਪਹਿਲੀ ਵਾਰ ਮੋਰੇਟੋਰਿਅਮ ਲੈਣ ਵਾਲਿਆਂ ਨੂੰ ਵੀ ਫਾਇਦਾ

ਜਿਨ੍ਹਾਂ ਨੇ ਪਹਿਲੀ ਵਾਰ ਇਸ ਦਾ ਲਾਭ ਲਿਆ ਹੈ, ਉਨ੍ਹਾਂ ਨੂੰ ਵੀ ਲਾਭ ਮਿਲੇਗਾ। ਉਹ ਰਿਣਦਾਤਾ ਜਿਨ੍ਹਾਂ ਨੇ ਪਿਛਲੇ ਸਾਲ ਮੋਰੋਟੋਰਿਅਮ ਦਾ ਲਾਭ ਨਹੀਂ ਲਿਆ, ਉਹ ਇਸ ਦਾ ਲਾਭ ਵੀ ਲੈ ਸਕਦੇ ਹਨ। ਆਖਰੀ ਵਾਰ ਮੋਰੋਟੋਰਿਅਮ 2 ਸਾਲਾਂ ਲਈ ਸੀ।

ਬਹੁਤ ਸਾਰੇ ਨਿੱਜੀ ਉਧਾਰ ਲੈਣ ਵਾਲੇ ਹਨ ਜਿਨ੍ਹਾਂ ਨੇ ਪਹਿਲੀ ਵਾਰ ਇਸ ਕਰਜ਼ੇ ਦੀ ਮੁਆਫੀ ਦੀ ਚੋਣ ਨਹੀਂ ਕੀਤੀ, ਹੁਣ ਉਨ੍ਹਾਂ ਨੂੰ ਆਪਣੇ ਕਰਜ਼ੇ ਦੀ ਅਦਾਇਗੀ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੜ ਅਦਾਇਗੀ ‘ਤੇ ਕੋਈ ਵੀ ਡਿਫਾਲਟ ਨਾ ਸਿਰਫ ਵਿਆਜ ਅਤੇ ਜ਼ੁਰਮਾਨੇ ਦੇ ਹਿਸਾਬ ਨਾਲ ਖਰਚਿਆਂ ਨੂੰ ਵਧਾਉਂਦਾ ਹੈ, ਬਲਕਿ ਕਿਸੇ ਦੇ ਉਧਾਰ ਇਤਿਹਾਸ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਹ ਭਵਿੱਖ ਦੇ ਕਰਜ਼ਿਆਂ ਵਿੱਚ ਮੁਸੀਬਤਾਂ ਦਾ ਕਾਰਨ ਬਣਦਾ ਹੈ। ਜੋ ਭਵਿੱਖ ਦੀ ਸਾਖ ਨੂੰ ਘਟਾਉਂਦਾ ਹੈ।

ਪਿਛਲੇ ਮੋਰੋਟੋਰਿਅਮ ਲਈ ਅਰਜ਼ੀ ਦੇਣ ਦਾ ਸਮਾਂ ਦਸੰਬਰ 2020 ਵਿੱਚ ਖਤਮ ਹੋ ਗਿਆ ਸੀ, ਇਸ ਕਰਕੇ ਉਨ੍ਹਾਂ ਕਰਜ਼ਾ ਲੈਣ ਵਾਲਿਆਂ ਕੋਲ ਇਸ ਮੁਆਫੀ ਦਾ ਲਾਭ ਲੈਣ ਲਈ ਕੋਈ ਵਿਕਲਪ ਨਹੀਂ ਬਚਿਆ ਸੀ। ਉਨ੍ਹਾਂ ਨੂੰ ਰਿਜ਼ਰਵ ਬੈਂਕ ਦੁਆਰਾ ਐਲਾਨੇ ਗਏ ਨਵੇਂ ਮੋਰੋਟੋਰਿਅਮ ਤੋਂ ਵੱਡੀ ਰਾਹਤ ਮਿਲੇਗੀ, ਕਿਉਂਕਿ ਹੁਣ ਉਹ ਦੂਜੇ ਮੋਰੇਟੋਰਿਅਮ ਤੋਂ ਲਾਭ ਲੈ ਸਕਦੇ ਹਨ।

ਕੀ ਲੋਨ ਡਿਫਾਲਟ ਨੂੰ ਵੀ ਮਿਲੇਗਾ ਲਾਭ

ਤੁਹਾਨੂੰ ਨਵੇਂ ਮੋਰੇਟੋਰੀਅਮ ਦਾ ਲਾਭ ਸਿਰਫ ਤਾਂ ਹੀ ਮਿਲੇਗਾ ਜੇ ਤੁਸੀਂ 31 ਮਾਰਚ 2021 ਤੱਕ ਕਰਜ਼ਾ ਮੋੜਨ ਵਿਚ ਕੋਈ ਡਿਫਾਲਟ ਨਹੀਂ ਕੀਤਾ ਹੈ। ਪਹਿਲੇ ਕਰਜ਼ੇ ਦੀ ਮੁਆਫੀ ਵਿੱਚ ਪੜਾਅ 1 ਨੂੰ 1 ਮਾਰਚ, 2020 ਤੋਂ 30 ਮਈ, 2020 ਤੱਕ 3 ਮਹੀਨੇ ਦੀ ਮੁਆਫੀ ਦੀ ਚੋਣ ਕਰਨ ਦੀ ਆਗਿਆ ਸੀ। ਬਾਅਦ ਵਿਚ ਇਸ ਨੂੰ 3 ਮਹੀਨੇ ਵਧਾ ਕੇ 31 ਅਗਸਤ 2020 ਕਰ ਦਿੱਤਾ ਗਿਆ।

2 ਸਾਲ ਲਈ ਵਧਾਇਆ ਸੀ ਸਮਾਂ

ਰਿਜ਼ਰਵ ਬੈਂਕ ਨੇ ਪੁਨਰ ਗਠਨ ਦੇ ਅਧੀਨ 2 ਸਾਲ ਲਈ ਮੋਰੇਟੋਰਿਅਮ ਨੂੰ ਵਧਾ ਦਿੱਤਾ ਸੀ। ਜੇ ਤੁਸੀਂ 2020 ਵਿਚ ਮੋਰੋਟੋਰਿਅਮ ਦੀ ਚੋਣ ਕੀਤੀ ਹੈ, ਤਾਂ ਤੁਸੀਂ ਇਕ ਨਵਾਂ ਮੋਰੇਟੋਰੀਅਮ ਲੈਣ ਦੇ ਯੋਗ ਹੋਵੋਗੇ ਜਿਸਦੇ ਤਹਿਤ ਤੁਹਾਡੀ ਬਾਕੀ ਮਿਆਦ ਨੂੰ 2 ਸਾਲ ਤੱਕ ਵਧਾਇਆ ਜਾ ਸਕਦਾ ਹੈ।

ਬੈਂਕ ਚਾਹੇ ਤਾਂ ਸਮਾਂ ਵਧਾ ਸਕਦਾ ਹੈ

ਜਿਨ੍ਹਾਂ ਨੇ ਰਿਜ਼ੋਲੂਸ਼ਨ ਫਰੇਮਵਰਕ 1.0 ਤਹਿਤ ਆਪਣੇ ਕਰਜ਼ਿਆਂ ਦਾ ਪੁਨਰ ਗਠਨ ਕਰਨ ਦਾ ਲਾਭ ਲਿਆ ਹੈ। ਨਾਲ ਹੀ ਜਿੱਥੇ ਰੈਜ਼ੋਲੂਸ਼ਨ ਯੋਜਨਾਵਾਂ ਦੋ ਸਾਲਾਂ ਤੋਂ ਘੱਟ ਸਮੇਂ ਦੀ ਮੋਰੇਟੋਰਿਅਮ ਦੀ ਆਗਿਆ ਦਿੰਦੀਆਂ ਹਨ, ਬੈਂਕ ਨੂੰ ਇਸ ਵਿੰਡੋ ਦੀ ਵਰਤੋਂ ਅਜਿਹੀਆਂ ਯੋਜਨਾਵਾਂ ਨੂੰ ਸੋਧਣ ਲਈ ਇਸਤੇਮਾਲ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਜਦੋਂ ਤੱਕ ਮੋਟਰੋਰੀਅਮ ਦੀ ਮਿਆਦ ਵਧਾਈ ਨਹੀਂ ਜਾਂਦੀ ਅਤੇ / ਜਾਂ ਬਾਕੀ ਅਵਧੀ ਕੁੱਲ 2 ਸਾਲਾਂ ਤੱਕ ਵਧਾਈ ਜਾ ਰਹੀ ਹੈ। ਜਦੋਂ ਕਿ ਬਾਕੀ ਸਾਰੀਆਂ ਸ਼ਰਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।

Leave a Reply

Your email address will not be published. Required fields are marked *