December 1, 2022

Aone Punjabi

Nidar, Nipakh, Nawi Soch

RBI ਵੱਲੋਂ ਵੀਡੀਓ ਕੇਵਾਈਸੀ ਨੂੰ ਮਨਜ਼ੂਰੀ, ਸਿਹਤ ਸਹੂਲਤਾਂ ਲਈ ਦੇਵੇਗਾ 50 ਹਜ਼ਾਰ ਕਰੋੜ ਦਾ ਕਰਜ਼ਾ

1 min read

ਕੋਰੋਨਾ ਮਹਾਂਮਾਰੀ ਵਿਚਕਾਰ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਰਿਜ਼ਰਵ ਬੈਂਕ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਕ ਪਾਸੇ ਜਿੱਥੇ ਸਿਹਤ ਪ੍ਰਣਾਲੀ ਢਹਿ ਢੇਰੀ ਹੋ ਗਈ ਹੈ, ਉਥੇ ਦੂਜੇ ਪਾਸੇ ਕਾਲਾਬਾਜ਼ਾਰੀ ਕਰਨ ਵਾਲੇ ਲੋਕ ਬਾਜ ਨਹੀਂ ਆ ਰਹੇ।

RBI announces Rs 50,000 crore liquidity for Covid-related healthcare infrastructure till march 2022

ਹਾਲਾਂਕਿ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਆ ਰਹੀ ਹੈ ਜੋ ਰਾਹਤ ਵਾਲੀ ਗੱਲ ਹੈ ਪਰ  ਕਈ ਸੂਬਿਆਂ ਨੇ ਸਥਾਨਕ ਪੱਧਰ ’ਤੇ ਲਾਕਡਾਊਨ ਵਰਗੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਰੋਜ਼ਗਾਰ ’ਤੇ ਅਸਰ ਪੈ ਗਿਆ ਹੈ। ਦੇਸ਼ ਦੀ ਆਰਥਿਕਤਾ ਨੂੰ ਵੀ ਸੰਕਟ ਦੇ ਇਸ ਸਮੇਂ ਤੋਂ ਬਾਹਰ ਕੱਢਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।

RBI announces Rs 50,000 crore liquidity for Covid-related healthcare infrastructure till march 2022

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇਐਲਾਨ ਕੀਤਾ ਕਿ ‘ਰਿਜ਼ਰਵ ਬੈਂਕ ਐਮਰਜੈਂਸੀ ਸਿਹਤ ਸੇਵਾਵਾਂ ਲਈ 31 ਮਾਰਚ 2022 ਤੱਕ 50 ਹਜ਼ਾਰ ਕਰੋੜ ਦਾ ਲੋਨ ਮੁਹੱਈਆ ਕਰਵਾਏਗਾ। ਇਹ ਕਰਜ਼ਾ ਸਿਰਫ ਰੈਪੋ ਰੇਟ ਦੇ ਅਨੁਸਾਰ ਦਿੱਤਾ ਜਾਵੇਗਾ। ਇਸ ਦੇ ਤਹਿਤ ਬੈਂਕ ਟੀਕਾ ਨਿਰਮਾਤਾਵਾਂ, ਸਿਹਤ ਸਹੂਲਤਾਂ, ਹਸਪਤਾਲਾਂ ਅਤੇ ਮਰੀਜ਼ਾਂ ਨੂੰ ਕਰਜ਼ੇ ਦੇ ਸਕਦੇ ਹਨ।

RBI announces Rs 50,000 crore liquidity for Covid-related healthcare infrastructure till march 2022

ਸਿਸਟਮ ਵਿਚ ਨਕਦੀ ਫਿਕਸ ਕਰਨ ਲਈ ਰਿਜ਼ਰਵ ਬੈਂਕ ਅਗਲੇ 15 ਦਿਨਾਂ ਵਿਚ 35 ਹਜ਼ਾਰ ਕਰੋੜ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰੇਗਾ। ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਇਹ ਟੀਕਾ ਬਹੁਤੇ ਦੇਸ਼ਾਂ ਵਿਚ ਆਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਆਮ ਮਾਨਸੂਨ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ, ਜੋ ਮਹਿੰਗਾਈ ‘ਤੇ ਸਕਾਰਾਤਮਕ ਪ੍ਰਭਾਵ ਪਾਏਗੀ।

RBI announces Rs 50,000 crore liquidity for Covid-related healthcare infrastructure till march 2022

ਆਰਬੀਆਈ ਨੇ 10000 ਕਰੋੜ ਰੁਪਏ ਤਕ ਦੇ ਸਮਾਲ ਫਾਇਨਾਂਸ ਬੈਂਕਾਂ ਲਈ ਲੰਬੀ ਮਿਆਦ ਦੇ ਰੈਪੋ ਆਪਰੇਸ਼ਨ ਦਾ ਐਲਾਨ ਕੀਤਾ ਹੈ। ਇਸ ਦੀ ਵਰਤੋਂ ਕਰਜ਼ਦਾਰ 10 ਲੱਖ ਰੁਪਏ ਤਕ ਦੇ ਲੋਨ ਲਈ ਕਰੇਗਾ। ਇਸ ਦੇ ਨਾਲ ਹੀ ਆਰਬੀਆਈ ਗਵਰਨਰ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੇਵਾਈਸੀ ਨਿਯਮਾਂ ਵਿਚ ਕੁਝ ਬਦਲਾਅ ਕੀਤਾ ਗਿਆ ਹੈ। ਵੀਡੀਓ ਜ਼ਰੀਏ ਕੇਵਾਈਸੀ ਨੂੰ ਮਨਜ਼ੂੂਰੀ ਦਿੱਤੀ ਗਈ ਹੈ।ਆਰਬੀਆਈ ਨੇ 1 ਦਸੰਬਰ 2021 ਤਕ ਲਿਮਟਿਡ ਕੇਵਾਈਸੀ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕਕੋਵਿਡ ਲਈ 15000 ਕਰੋੜ ਰੁਪਏ ਦੀ Liquidty ਬਣਾ ਕੇ ਰੱਖੇਗਾ। ਉਨ੍ਹਾਂ ਕਿਹਾ ਕਿ ਬੈਂਕ ਇਸ ਰਕਮ ਦਾ ਇਸਤੇਮਾਲ ਵੈਕਸੀਨ ਬਣਾਉਣ, ਦਵਾਈਆਂ ਬਣਾਉਣ ਅਤੇ ਦੂਜੇ ਕੰਮਾਂ ਲਈ ਦੇ ਸਕਣਗੇ। ਇਹ ਸਹੂੁਲਤ 31 ਮਾਰਚ 2022 ਤਕ ਰਹੇਗੀ।

ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜਨਵਰੀ ਤੋਂ ਮਾਰਚ ਦੌਰਾਨ ਖਪਤ ਵਧੀ ਹੈ। ਨਾਲ ਹੀ ਬਿਜਲੀ ਦੀ ਖਪਤ ਵਿਚ ਵੀ ਤੇਜ਼ੀ ਆਈ ਹੈ। ਇੰਡੀਅਨ ਰੇਲਵੇ ਦੇ ਮਾਲ ਭਾੜੇ ਵਿਚ ਵਾਧਾ ਹੋਇਆ ਹੈ। ਪੀਐਮਆਈ ਅਪ੍ਰੈਲ ਵਿਚ 55.5 ’ਤੇ ਪਹੁੰਚ ਗਿਆ ,ਜੋ ਮਾਰਚ ਤੋਂ ਵਧਿਆ ਹੈ। ਸੀਪੀਆਈ ਵਧਿਆ ਹੈ, ਜੋ ਮਾਰਚ ਵਿਚ 5.5 ਫੀਸਦ ਹੋ ਗਿਆ ਹੈ। ਫਰਵਰੀ ਵਿਚ ਇਹ ਘੱਟ ਸੀ।

ਆਰਬੀਆਈ ਗਵਰਨਰ ਨੇ ਕਿਹਾ, ‘ਦਾਲਾਂ, ਤੇਲ ਆਦਿ ਜ਼ਰੂਰੀ ਸਾਮਾਨ ਦੇ ਭਾਅ ਵਿਚ ਵਾਧਾ ਹੋਇਆ ਹੈ। ਅਜਿਹਾ ਕੋਵਿਡ ਕਾਰਨ ਸਪਲਾਈ ਚੇਨ ਦੀ ਸੀਰੀਜ਼ ਟੁੱਟਣ ਨਾਲ ਹੋਇਆ ਹੈ। ਉਨ੍ਹਾਂ ਕਿਹਾ,‘ਭਾਰਤ ਦਾ ਐਕਸਪੋਰਟ ਮਾਰਚ ਵਿਚ ਕਾਫੀ ਵਧਿਆ ਹੈ। ਭਾਰਤ ਸਰਕਾਰ ਦੇ ਅੰਕਡ਼ਿਆਂ ਦੀ ਮੰਨੀਏ ਤਾਂ ਅਪ੍ਰੈਲ ਵਿਚ ਇਹ ਤੇਜ਼ੀ ਨਾਲ ਵਧਿਆ ਹੈ।’

ਦਾਸ ਨੇ ਕਿਹਾ ਕਿ ਬਾਜ਼ਾਰ ਤੋਂ ਸਰਕਾਰੀ ਸਕਿਓਰਿਟੀ ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ। ਆਰਬੀਆਈ ਇਸ ਟੇਂਪੂ ਨੂੰ ਵੀ ਅੱਗੇ ਵਧਾਉਣ ਦਾ ਸੋਚ ਰਹੀ ਹੈ ਤਾਂ ਜੋ ਮੁਨਾਫੇ ਨੂੰ ਘੁਮਾਇਆ ਜਾ ਰਿਹਾ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਾਨਸੂਨ ਦੀ ਸਥਿਤੀ ਚੰਗੀ ਰਹਿਣ ਵਾਲੀ ਹੈ। ਆਈਐਮਡੀ ਦੀ ਮੰਨੀਏ ਤਾਂ ਮਾਨਸੂਨ ਪੇਂਡੂ ਅਤੇ ਸ਼ਹਿਰਾਂ ਦੀ ਲੋੜ ਨੂੰ ਪੂਰਾ ਕਰਨ ਵਿਚ ਸਫ਼ਲ ਰਹੇਗਾ। ਇਸ ਨਾਲ ਮਹਿੰਗਾਈ ਦਰਾਂ ਵਿਚ ਕਮੀ ਆਵੇ

Leave a Reply

Your email address will not be published. Required fields are marked *