PM ਮੋਦੀ ਨੇ ਕੇਦਾਰਨਾਥ ਦੀ ਜਿਸ ਗੁਫਾ ‘ਚ ਲਾਇਆ ਸੀ ਧਿਆਨ, ਉਥੇ ਮਿਲਣਗੀਆਂ ਹੋਟਲ ਵਰਗੀਆਂ ਸਹੂਲਤਾਂ
1 min read
ਕੇਦਾਰਨਾਥ (Kedarnath) ਦੀ ਜਿਸ ਗੁਫਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਿਆਨ ਲਾਇਆ ਸੀ, ਉਸ ਗੁਫਾ ਸਮੇਤ ਤਿੰਨ ਹੋਰ ਗੁਫਾਵਾਂ ਵਿੱਚ ਸ਼ਰਧਾਲੂਆਂ ਨੂੰ ਹੋਟਲ ਵਰਗੀਆਂ ਸਹੂਲਤ ਮਿਲਣਗੀਆਂ। ਆਮ ਸ਼ਰਧਾਲੂ ਇਨ੍ਹਾਂ ਗੁਫਾਵਾਂ ਨੂੰ ਬੁੱਕ ਕਰਵਾ ਕੇ ਅਧਿਆਤਮਿਕ ਅਭਿਆਸ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਦੀ ਸਾਧਨਾ ਤੋਂ ਬਾਅਦ ਵੱਡੀ ਗਿਣਤੀ ‘ਚ ਸ਼ਰਧਾਲੂ ਇੱਥੇ ਪੁੱਜਣੇ ਸ਼ੁਰੂ ਹੋ ਗਏ ਸਨ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ ਤਿੰਨ ਨਵੀਆਂ ਗੁਫਾਵਾਂ ਦਾ ਨਿਰਮਾਣ ਕੀਤਾ ਹੈ, ਜੋ ਅਗਲੇ ਸਾਲ ਸ਼ਰਧਾਲੂਆਂ ਲਈ ਉਪਲਬਧ ਹੋ ਜਾਣਗੀਆਂ।
ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੇ ਅਨੁਸਾਰ 2019 ਵਿੱਚ ਪੀਐਮ ਨੇ ਰੁਦਰ ਗੁਫਾ ਵਿੱਚ ਅਧਿਆਤਮਕ ਅਭਿਆਸ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਗੁਫਾ ਨੂੰ ਵੇਖਣ ਲਈ ਪਹੁੰਚਣੇ ਸ਼ੁਰੂ ਹੋ ਗਏ ਸਨ।
ਸ਼ਰਧਾਲੂਆਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਇਸ ਗੁਫਾ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਸੀ। ਬੁਕਿੰਗ ਦਾ ਇੰਤਜ਼ਾਰ ਲੰਬਾ ਹੁੰਦਾ ਦੇਖ ਕੇ ਸਰਕਾਰ ਨੇ ਇੱਥੇ ਤਿੰਨ ਹੋਰ ਗੁਫਾਵਾਂ ਬਣਾਉਣ ਦਾ ਫੈਸਲਾ ਕੀਤਾ ਅਤੇ ਹਾਲ ਹੀ ਵਿੱਚ ਤਿੰਨਾਂ ਦਾ ਨਿਰਮਾਣ ਪੂਰਾ ਹੋ ਗਿਆ ਹੈ। ਕੇਂਦਰੀ ਸੈਰ-ਸਪਾਟਾ ਮੰਤਰਾਲੇ ਮੁਤਾਬਕ ਇਨ੍ਹਾਂ ਗੁਫਾਵਾਂ ਦੀ ਬੁਕਿੰਗ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗੀ।
ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਸਾਲ 2020 ‘ਚ 25 ਸ਼ਰਧਾਲੂਆਂ ਨੇ ਕੋਰੋਨਾ ਕਾਰਨ ਅਧਿਆਤਮਿਕ ਅਭਿਆਸ ਕੀਤਾ ਸੀ। ਇਸ ਦੇ ਨਾਲ ਹੀ ਸਾਲ 2021 ਵਿੱਚ 95 ਸ਼ਰਧਾਲੂ ਇੱਥੇ ਪੁੱਜੇ ਸਨ। ਅਗਲੇ ਸਾਲ ਤੋਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ।
ਆਨਲਾਈਨ ਬੁਕਿੰਗ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸ਼ਰਧਾਲੂ ਘਰ ਬੈਠੇ ਹੀ ਬੁਕਿੰਗ ਕਰ ਸਕਣ। ਬੁਕਿੰਗ ਇੱਕ ਦਿਨ ਤੋਂ ਸੱਤ ਦਿਨਾਂ ਤੱਕ ਕੀਤੀ ਜਾ ਸਕਦੀ ਹੈ। ਰੋਜ਼ਾਨਾ ਕਿਰਾਇਆ ਕਰੀਬ 1500 ਅਤੇ ਟੈਕਸ 180 ਦੇ ਕਰੀਬ ਹੋਵੇਗਾ।
