PM Modi ਦੇ ਨਾਂ ਇਕ ਹੋਰ ਉਪਲਬਧੀ, ਸਰਵਉੱਚ ਨਾਗਰਿਕ ਐਵਾਰਡ ਨਾਲ ਸਨਮਾਨਿਤ ਕਰੇਗੀ ਭੂਟਾਨ ਸਰਕਾਰ
1 min read
ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਇਕ ਹੋਰ ਉਪਲੱਬਧੀ ਜੁੜ ਗਈ ਹੈ। ਦਰਅਸਲ ਪੀਐਮ ਮੋਦੀ ਨੂੰ ਇਕ ਹੋਰ ਅੰਤਰਰਾਸ਼ਟਰੀ ਪੁਰਸਕਾਰ ਮਿਲਣ ਜਾ ਰਿਹਾ ਹੈ। ਗੁਆਂਢੀ ਦੇਸ਼ ਭੂਟਾਨ ਦੀ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।
ਭੂਟਾਨ ਦੇ ਪੀਐਮ ਨੇ ਕੀਤਾ ਐਲਾਨ
ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਗਦਗ ਪੇਲ ਜੀ ਖੋਰਲੋ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਪਿਛਲੇ ਕੁਝ ਸਾਲਾਂ ਵਿੱਚ ਬਿਨਾਂ ਸ਼ਰਤ ਦੋਸਤੀ ਨਿਭਾਈ ਹੈ। ਪੀਐਮ ਮੋਦੀ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਭੂਟਾਨ ਦੀ ਮਦਦ ਕੀਤੀ ਹੈ।ਭੂਟਾਨ ਪੀਐਮਓ ਨੇ ਵੀ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵੀਟ ‘ਚ ਭੂਟਾਨ ਦੇ ਪੀਐਮ ਅਤੇ ਨਰਿੰਦਰ ਮੋਦੀ ਦੀ ਇੱ ਤਸਵੀਰ ਵੀ ਟਵੀਟ ਕੀਤੀ ਗਈ ਹੈ।
