SBI ਨੇ ਸ਼ਾਰਟਸ ਪਹਿਨ ਕੇ ਆਏ ਗਾਹਕ ਨੂੰ ਨਹੀਂ ਦਿੱਤੀ ਐਂਟਰੀ, ਸੋਸ਼ਲ ਮੀਡੀਆ ‘ਤੇ ਭਖਿਆ ਮੁੱਦਾ
1 min read
State Bank of India (SBI) ‘ਤੇ ਦੋਸ਼ ਹੈ ਕਿ ਕੋਲਕਾਤਾ ਦੀ ਬ੍ਰਾਂਚ ‘ਚ ਇਕ ਸ਼ਖ਼ਸ ਨੂੰ ਸਿਰਫ਼ ਇਸਲਈ ਬੈਂਕ ‘ਚ ਐਂਟਰੀ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ ਸ਼ਾਰਟਸ ਯਾਨੀ ਨਿੱਕਰ ਪਹਿਨ ਰੱਖੀ ਸੀ। ਪੀੜਤ ਗਾਹਕ ਨੇ ਆਪਣਾ ਨਾਂ ਆਸ਼ੀਸ਼ ਦੱਸਿਆ ਹੈ ਤੇ ਪੂਰੇ ਘਟਨਾਕ੍ਰਮ ਨੂੰ ਸੋਸ਼ਲ ਮੀਡੀਆ ‘ਤੇ ਦਰਜ ਕੀਤਾ ਹੈ। ਇਸ ਤੋਂ ਬਾਅਦ ਮੁੱਦਾ ਭਖ ਗਿਆ ਹੈ। ਕੁਝ ਲੋਕ ਬੈਂਕ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ ਤਾਂ ਕੁਝ ਦਾ ਕਹਿਣਾ ਹੈ ਕਿ ਕੱਪੜਿਆਂ ਦੇ ਆਧਾਰ ‘ਤੇ ਬੈਂਕ ‘ਚ ਐਂਟਰੀ ਦੇਣਾ ਜਾਂ ਭਜਾ ਦੇਣ ਦੀ ਸੋਚ ਗ਼ਲਤ ਹੈ। ਯੂਜ਼ਰਜ਼ ਇਹ ਵੀ ਪੁੱਛ ਰਹੇ ਹਨ ਕਿ ਬੈਂਕ ਨੇ ਕੀ ਇਹ ਤੈਅ ਕੀਤਾ ਹੈ ਕਿ ਗਾਹਕ ਕੀ ਪਾਉਣਗੇ ਜਾਂ ਹੋਰ ਕੀ ਨਹੀਂ?
ਆਸ਼ੀਸ਼ ਨੇ ਟਵੀਟ ਕੀਤਾ, ਬੈਂਕ ‘ਚ ਪ੍ਰਵੇਸ਼ ਕਰਦੇ ਸਮੇਂ ਮੈਂ ਇਕ ਜੋੜੀ ਸ਼ਾਰਟਸ ਪਹਿਨ ਰੱਖੀ ਸੀ। ਬੈਂਕ ਦੇ ਮੁਲਾਜ਼ਮਾਂ ਨੇ ਫੁੱਲ ਪੈਂਟ ਪਾ ਕੇ ਵਾਪਸ ਆਉਣ ਲਈ ਕਿਹਾ ਕਿਉਂਕਿ ਮੇਰੇ ਕੱਪੜਿਆਂ ‘ਚੋਂ ਇਕ ਨਿਸ਼ਚਤ ਪੱਥਰ ਦੀ ਸ਼ਾਲੀਨਤਾ ਝਲਕ ਰਹੀ ਸੀ।
ਆਸ਼ੀਸ਼ ਨੇ ਆਪਣੀ ਪੋਸਟ ‘ਚ ਲਿਖਿਆ, ‘ਅਰੇ @TheOfficialSBI। ਅੱਜ ਸ਼ਾਰਟਸ ਪਹਿਨ ਕੇ ਤੁਹਾਡੀ ਇਕ ਬ੍ਰਾਂਚ ਗਿਆ, ਕਿਹਾ ਗਿਆ ਕਿ ਮੈਨੂੰ ਫੁੱਲ ਪੈਂਟ ਪਹਿਨ ਕੇ ਵਾਪਸ ਆਉਣ ਦੀ ਜ਼ਰੂਰਤ ਹੈ ਕਿਉਂਕਿ ਬ੍ਰਾਂਚ ਨੂੰ ਉਮੀਦ ਹੈ ਕਿ ਗਾਹਕ ਸ਼ਾਲੀਨਤਾ ਬਣਾਈ ਰੱਖਣ। ਕੀ ਇਸ ਬਾਰੇ ਕੋਈ ਅਧਿਕਾਰਤ ਨੀਤੀ ਹੈ ਕਿ ਗਾਹਕ ਕੀ ਪਹਿਨ ਸਕਦੇ ਹਨ ਤੇ ਕੀ ਨਹੀਂ?’
ਯੂਜ਼ਰਜ਼ ਦਾ ਰਿਐਕਸ਼ਨ
ਇਕ ਯੂਜ਼ਰ ਨੇ ਆਸ਼ੀਸ਼ ਨੂੰ ਸਲਾਹ ਦਿੱਤੀ ਕਿ ਉਹ ਐੱਸਬੀਆਈ ‘ਚ ਆਪਣਾ ਖਾਤਾ ਬੰਦ ਕਰ ਦੇਣ ਤੇ ਕਿਸੇ ਹੋਰ ਬੈਂਕ ‘ਚ ਖੋਲ੍ਹ ਲੈਣ। ਉੱਥੇ ਹੀ ਇਕ ਹੋਰ ਨੇ ਐੱਸਬੀਆਈ ਦੇ ਫ਼ੈਸਲੇ ਦਾ ਸਮਰਥਨ ਕਰਦੇ ਹੋਏ ਲਿਖਿਆ ਕਿ ਬੈਂਕ ‘ਚ ਢੰਗ ਦੇ ਕੱਪੜੇ ਪਾ ਕੇ ਜਾਣੇ ਚਾਹੀਦੇ ਹਨ। ਉੱਥੇ ਬਾਕੀ ਗਾਹਕ ਵੀ ਹੁੰਦੇ ਹਨ ਤਾਂ ਅਸਹਿਜ ਹੋ ਸਕਦੇ ਹਨ।
ਜਾਣੋ ਬੈਂਕ ਦਾ ਅਧਿਕਾਰਤ ਬਿਆਨ
ਐੱਸਬੀਆਈ ਨੇ ਵੀ ਆਸ਼ੀਸ਼ ਦੀ ਪੋਸਟ ‘ਤੇ ਟਿੱਪਣੀ ਕੀਤੀ ਤੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਜ਼ਰੀਏ ਸਪੱਸ਼ਟ ਕੀਤਾ ਕਿ ਬੈਂਕ ‘ਚ ਐਂਟਰੀ ਲਈ ਕੋਈ ਨੀਤੀ ਜਾਂ ਨਿਰਧਾਰਤ ਡਰੈੱਸ ਕੋਡ ਨਹੀਂ ਹੈ। ਉਨ੍ਹਾਂ ਨੂੰ ਉਸ ਨੂੰ ਬ੍ਰਾਂਚ ਦਾ ਨਾਂ ਸਾਂਝ ਕਰਨ ਲਈ ਵੀ ਕਿਹਾ
