November 28, 2021

Aone Punjabi

Nidar, Nipakh, Nawi Soch

Shahrukh khan ਦੇ ਜੇਲ ਚ ਬੰਦ ਪੁੱਤ ਬਾਰੇ ਆਈ ਇਹ ਤਾਜਾ ਖਬਰ – ਹੁਣ Shahrukh khan ਨੇ ਕੀਤਾ ਇਹ ਕੰਮ

1 min read

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀਆਂ ਹਨ । ਪਰ ਇਨ੍ਹਾਂ ਦਿਨੀਂ ਕਾਫੀ ਵਿਵਾਦਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਹਨ Shahrukh khan ਦੇ ਬੇਟੇ ਆਰੀਅਨ ਖ਼ਾਨ । ਡਰੱਗਜ਼ ਮਾਮਲੇ ਵਿਚ ਸ਼ਾਹਰੁਖ ਦੇ ਬੇਟੇ ਆਰੀਅਨ ਖ਼ਾਨ ਇਸ ਸਮੇਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਵਿੱਚ ਬੰਦ ਹਨ । ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਬੀਤੇ ਦਿਨੀਂ ਕੋਰਟ ਵਿੱਚ ਸੁਣਵਾਈ ਵੀ ਹੋਈ ਸੀ । ਹਾਲਾਂਕਿ ਸੁਣਵਾਈ ਤੋਂ ਬਾਅਦ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ । ਮਾਣਯੋਗ ਅਦਾਲਤ ਵੱਲੋਂ ਇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ।

ਜਿਸ ਕਾਰਨ ਹੁਣ ਆਰੀਅਨ ਖ਼ਾਨ ਨੂੰ ਅਜੇ ਵੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਚ ਹੀ ਬੰਦ ਰਹਿਣਾ ਪਵੇਗਾ । ਇਸੇ ਵਿਚਕਾਰ ਹੁਣ Shahrukh khan ਦੇ ਬੇਟੇ ਆਰੀਅਨ ਖ਼ਾਨ ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ , ਉਨ੍ਹਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਦਰਅਸਲ ਬੀਤੇ ਦਿਨੀਂ ਮਾਨਯੋਗ ਅਦਾਲਤ ਵਿਚ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਦੀ ਜ਼ਮਾਨਤ ਦਾ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ,ਜਿਸ ਦੀ ਸੁਣਵਾਈ ਹੁਣ 20 ਅਕਤੂਬਰ ਨੂੰ ਹੋਵੇਗੀ l ਯਾਨੀ ਕਿ ਪੰਜ ਦਿਨ ਹੋਰ Shahrukh khan ਦੇ ਬੇਟੇ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਹੀ ਰਹਿਣਾ ਪਵੇਗਾ । ਜ਼ਿਕਰਯੋਗ ਹੈ ਕਿ ਆਰੀਅਨ ਖ਼ਾਨ ਨੂੰ ਇਸ ਜੇਲ ਅੰਦਰ ਆਮ ਕੈਦੀਆਂ ਦੇ ਵਾਂਗ ਹੀ ਰੱਖਿਆ ਗਿਆ ਹੈ । ਆਰੀਅਨ ਖ਼ਾਨ ਨੂੰ ਇਸ ਜੇਲ੍ਹ ਵਿੱਚ ਕੈਦੀ ਨੰਬਰ 956 ਦਿੱਤਾ ਗਿਆ ਹੈ ।

ਹਾਲਾਂਕਿ ਡਰੱਗ ਮਾਮਲੇ ਦੇ ਵਿੱਚ ਫਸੇ ਆਰੀਅਨ ਖ਼ਾਨ ਦਾ ਕੇਸ ਚੱਲ ਰਿਹਾ ਹੈ ,ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਕੈਦੀਆਂ ਵਾਲੇ ਕੱਪੜੇ ਨਹੀਂ ਪਾਏ ਗਏ ਹਨ ਤੇ ਪਰਿਵਾਰ ਦੇ ਵੱਲੋਂ ਆਰੀਅਨ ਨੂੰ ਘਰੋਂ ਹੀ ਕੱਪੜੇ ਭੇਜੇ ਗਏ ਹਨ । ਜਿਥੇ ਆਰੀਅਨ ਖ਼ਾਨ ਨੂੰ ਓਹਨਾ ਦੇ ਪਰਿਵਾਰ ਨੇ ਜੇਲ ਵਿੱਚ ਕੱਪੜੇ ਭੇਜੇ ਹਨ l ਓਥੇ ਹੀ ਕੱਪੜਿਆਂ ਦੇ ਨਾਲ ਨਾਲ ਆਰੀਅਨ ਖ਼ਾਨ ਦੇ ਪਰਿਵਾਰ ਦੇ ਵੱਲੋਂ ਕੁਝ ਪੈਸੇ ਵੀ ਭੇਜੇ ਗਏ ਹਨ ,ਤਾਂ ਜੋ ਉਹ ਜੇਲ ਵਿੱਚ ਬਣੀ ਕੰਟੀਨ ਤੋਂ ਕੁਝ ਖਾਣ ਪੀਣ ਦਾ ਸਾਮਾਨ ਖਰੀਦ ਸਕੇ ।

ਆਰੀਅਨ ਖ਼ਾਨ ਨੂੰ ਓਹਨਾ ਦੇ ਪਰਿਵਾਰ ਨੇ ਮਨੀ ਆਰਡਰ ਦੇ ਜ਼ਰੀਏ 4500 ਰੁਪਏ ਭੇਜੇ ਗਏ ਹਨ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਐੱਨ.ਸੀ.ਬੀ ਨੇ ਅਦਾਲਤ ਦੇ ਵਿਚ ਦੱਸਿਆ ਕਿ ਮੁਲਜ਼ਮ ਨਾਜਾਇਜ਼ ਮਾਦਕ ਪਦਾਰਥ ਦੀ ਤਸਕਰੀ ਖਰੀਦ ਅਤੇ ਵੰਡ ਚ ਸ਼ਾਮਿਲ ਸੀ । ਜੋ ਕਿ ਐੱਨ ਡੀ ਪੀ ਐੱਸ ਐਕਟ ਤਹਿਤ ਨਾਜਾਇਜ਼ ਹੈ । ਦੂਜੇ ਪਾਸੇ ਆਰੀਅਨ ਖ਼ਾਨ ਦੇ ਵਕੀਲ ਤੇ ਐੱਨ.ਸੀ.ਬੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ । ਤੇ ਹੁਣ ਇਸ ਮਾਮਲੇ ਸਬੰਧੀ 20 ਅਕਤੂਬਰ ਨੂੰ ਫੈਸਲਾ ਆਵੇਗਾ l

Leave a Reply

Your email address will not be published. Required fields are marked *