ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ੳਟ ਕਲੀਨੀਕ (ਨਸਾ ਮੁਕਤੀ ਸੈਟਰ) ਦੇ ਮੁਲਾਜਮਾਂ ਵੱਲੋ ਅੱਜ ਸਵੇਰ ਸਮੇਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ ਗਈ ਜਿਸ ਨਾਲ ਨਸਾ ਛੱਡਣ ਦੀ ਦਵਾਈ ਲੈਣ ਆਏ ਸੈਕੜੇ ਮਰੀਜ ਪ੍ਰੇਸਾਨ ਹੁੰਦੇ ਦਿਖਾਈ
1 min read

ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ੳਟ ਕਲੀਨੀਕ (ਨਸਾ ਮੁਕਤੀ ਸੈਟਰ) ਦੇ ਮੁਲਾਜਮਾਂ ਵੱਲੋ ਅੱਜ ਸਵੇਰ ਸਮੇਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ ਗਈ ਜਿਸ ਨਾਲ ਨਸਾ ਛੱਡਣ ਦੀ ਦਵਾਈ ਲੈਣ ਆਏ ਸੈਕੜੇ ਮਰੀਜ ਪ੍ਰੇਸਾਨ ਹੁੰਦੇ ਦਿਖਾਈ ਦਿੱਤੇ,ਦਰਸਰਾ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਚੱਲ ਰਹੇ ੳਟ ਕਲੀਨੀਕ (ਨਸਾ ਮੁਕਤੀ ਸੈਟਰ) ਵਿੱਚ ਬੀਤੇ ਦਿਨ ਮੁਲਾਜਮਾਂ ਨਾਲ ਇੱਕ ਵਿਅਕਤੀ ਵੱਲੋ ਕਥਿਤ ਤੋਰ ਤੇ ਦੁਰਵਿਵਹਾਰ ਕਰਦੇ ਹੋਏ ਗਾਲੀਗਲੋਚ ਕੀਤਾ ਗਿਆਂ ਜਿਸ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਮੁਲਾਜਮਾਂ ਨੇ ਅੱਜ ਸਵੇਰ ਤੋ ਹੜਤਾਲ ਕਰਕੇ ਆਪਣਾ ਕੰਮਕਾਜ ਬੰਦ ਕਰ ਦਿੱਤਾ,ਮੁਲਾਜਮਾਂ ਨੇ ਕਿਹਾ ਕਿ ਉਹਨਾਂ ਨਾਲ ਦੁਰਵਿਵਹਾਰ ਕਰਨ ਵਾਲੇ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਗਨ ਪਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਤੇ ਦੂਜਾ ਉਹਨਾਂ ਪੁਲਸ ਅਤੇ ਸਿਹਤ ਵਿਭਾਗ ਤੋ ੳਟ ਕਲੀਨੀਕ ਵਿੱਚ ਸੁਰੱਖਿਆਂ ਦੀ ਮੰਗ ਵੀ ਕੀਤੀ ਹੈ ਜਦੋ ਕਿ ੳੇਟ ਕਲੀਨੀਕ ਵਿੱਚ ਦਵਾਈ ਲੈਣ ਆਏ ਮਰੀਜ ਪ੍ਰੇਸਾਨ ਦਿਖਾਈ ਦਿੱਤੇ,ਉਹਨਾਂ ਕਿਹਾ ਕਿ ਵਿਅਕਤੀ ਵੱਲੋ ਸਟਾਫ ਨਾਲ ਦੁਰਵਿਵਾਰ ਕਰਨਾ ਗੱਲਤ ਸੀ ਪਰ ਉਹਨਾਂ ਦਾ ਕੋਈ ਕਸੂਰ ਨਹੀ ਇਸ ਕਰਕੇ ਹੜਤਾਲ ਕਰਨ ਕਰਕੇ ਉਹ ਪ੍ਰੇਸਾਨ ਹੋ ਰਹੇ ਹਨ।