January 17, 2022

Aone Punjabi

Nidar, Nipakh, Nawi Soch

ਕਾਂਗਰਸ ਸਰਕਾਰ ਤੋਂ ਚਾਰ ਸਾਲਾਂ ਦਾ ਹਿਸਾਬ ਲੈਣ ਲਈ ਅਕਾਲੀ ਦਲ ਵੱਲੋਂ ਗਿੱਦੜਬਾਹਾ ਦੇ ਐਸਡੀਐਮ ਦਫ਼ਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ

ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਅੱਜ ਅਸੀਂ ਪੰਜਾਬ ਸਰਕਾਰ ਤੋਂ ਚਾਰ ਸਾਲਾਂ ਦਾ ਹਿਸਾਬ ਮੰਗ ਰਹੇ ਹਾਂ ।ਉਨ੍ਹਾਂ ਕਿਹਾ
ਕਿ ਪੰਜਾਬ ਸਰਕਾਰ ਜੋ ਸੱਤਾ ਦੇ ਵਿਚ ਵਾਅਦਾ ਕਰਕੇ ਆਈ ਸੀ ਉਸ ਵਿੱਚੋਂ ਉਸ ਨੇ ਕੋਈ ਵੀ
ਵਾਅਦਾ ਪੂਰਾ ਨਹੀਂ ਕੀਤਾ  ।ਉਨ੍ਹਾਂ ਪ੍ਰਸ਼ਾਂਤ ਕਿਸ਼ੋਰ ਤੇ ਬੋਲਦਿਆਂ ਕਿਹਾ ਕਿ ਪ੍ਰਸ਼ਾਂਤ
ਕਿਸ਼ੋਰ ਦੇ ਆਉਣ ਨਾਲ ਕੈਪਟਨ ਸਰਕਾਰ ਹੁਣ   ਕੈਪਟਨਮ ਸੱਤਾ ਵਿਚ ਨਹੀਂ ਆਵੇਗੀ। ਉਨ੍ਹਾਂ
ਫਰੀਦਕੋਟ ਕਟਾਰੀਆ ਖ਼ੁਦਕੁਸ਼ੀ ਮਾਮਲੇ ਤੇ ਪੁਲਿਸ ਦੀ ਕਾਰਵਾਈ ਅਤੇ ਸਰਕਾਰ ਤੇ ਵੀ ਸਵਾਲ
ਚੁੱਕੇ ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ  ਦੇ
ਸਾਲੇ ਡੰਪੀ ਵਿਨਾਇਕ ਦਾ ਫ਼ਰੀਦਕੋਟ ਖੁਦਕੁਸ਼ੀ   ਮਾਮਲੇ ਵਿੱਚ ਨਾਮ ਹੋਣ ਦੇ ਬਾਵਜੂਦ ਉਹ
ਖੁੱਲ੍ਹੇਆਮ ਘੁੰਮ ਰਿਹਾ ਹੈ ਪਰ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ
ਰਿਹਾ      ਹਨ।ਇਸ ਮੌਕੇ ਧਰਨੇ ਤੇ ਸੰਨੀ ਢਿੱਲੋਂ ਨਵਤੇਜ ਕਾਉਣੀ ਚਰਨਜੀਤ ਭੂੰਦੜ
ਸ਼ਮਿੰਦਰ  ਕੋਟਲੀ ਸ਼ਿੰਪੀ ਬਾਂਸਲ ਮਾਧੋਦਾਸ ਸਿੰਘ ਖ਼ਾਲਸਾ ਨਵਤੇਜ ਸਿੰਘ ਕਾਉਣੀ ਸੰਜੀਵ
ਕੁਮਾਰ ਬਬਲੂ  ਅਭੇ ਢਿੱਲੋਂ  ਚਰਨਜੀਤ ਭੂੰਦੜ ਅਸ਼ੋਕ ਬੁੱਟਰ   ਨੀਲਾ ਮਾਨ  ਬਿੱਟੂ
ਫੁੱਲਾਂ ਵਾਲਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *