May 8, 2021

Aone Punjabi

Nidar, Nipakh, Nawi Soch

ਹੋਲੀ ਤੋਂ ਤੁਰੰਤ ਬਾਅਦ ਵਿਚ ਹੁਣ ਕਿਸਾਨਾਂ ਨੂੰ ਮਿਲੇਗਾ ਇਹ ਤੋਹਫ਼ਾ

1 min read

ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 6,000 ਰੁਪਏ ਸਾਲਾਨਾ ਟਰਾਂਸਫਰ ਕਰਦੀ ਹੈ। ਸਰਕਾਰ ਇਹ ਰਕਮ 6,000 ਰੁਪਏ ਦੀ ਤਿੰਨ ਕਿਸ਼ਤਾਂ ਵਿੱਚ ਅਦਾ ਕਰਦੀ ਹੈ। ਇਸ ਸਕੀਮ ਤਹਿਤ ਰਜਿਸਟਰ ਕੀਤੇ ਕਿਸਾਨਾਂ ਦੀ ਅੱਠਵੀਂ ਕਿਸ਼ਤ ਹੋਲੀ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿੱਚ ਜਾਵੇਗੀ। ਜੇ ਤੁਸੀਂ ਇਸ ਸਕੀਮ ਦਾ ਲਾਭ ਲੈਣ ਲਈ ਰਜਿਸਟਰ ਕੀਤਾ ਹੈ ਅਤੇ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਸਕੀਮ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਹੈ, ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਜਾਣ ਸਕਦੇ ਹੋ।

ਲਿਸਟ ਵਿਚ ਇਸ ਤਰਾਂ ਚੈੱਕ ਕਰੋ ਆਪਣਾ ਨਾਂ

1. ਸਭ ਤੋਂ ਪਹਿਲਾਂ ਤੁਹਾਨੂੰ https://pmkisan.gov.in ਪੀਐੱਮ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਵੇਗਾ।

2. ਫਿਰ ਇਸ ਦੇ ਹੋਮ ਪੇਜ ਦੇ ਉੱਤੇ Farmers ਕਾਰਨਰ ਲਿਖਿਆ ਹੋਵੇਗਾ।

3. Farmers Corner ਸੈਕਸ਼ਨ ਦੇ ਕਲਿਕ ਕਰ ਕੇ ਅੰਦਰ ਤੁਹਾਨੂੰ Beneficiaries List ਨਾਮ ਦੀ ਆੱਪਸ਼ਨ ’ਤੇ ਕਲਿੱਕ ਕਰਨਾ ਹੋਵੇਗਾ।

4. ਤੁਹਾਨੂੰ ਡ੍ਰਾੱਪ–ਡਾਊਨ ਲਿਸਟ ਵਿੱਚੋ ਸੂਬਾ, ਜ਼ਿਲ੍ਹਾ, ਤਹਿਸੀਲ, ਬਲਾਕ ਤੇ ਪਿੰਡ ਨੂੰ ਚੁਣਨਾ ਹੋਵੇਗਾ।

5. ਇਸ ਤੋਂ ਬਾਅਦ ਤੁਹਾਨੂੰ Get Report ਵਾਲੀ ਬਟਨ ਉੱਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਬਾਅਦ ਲਾਭਪਾਤਰੀਆਂ ਦੀ ਪੂਰੀ ਸੂਚੀ ਸਾਹਮਣੇ ਆ ਜਾਵੇਗਾ, ਜਿਸ ਵਿੱਚੋਂ ਤੁਸੀਂ ਆਪਣਾ ਨਾਂਅ ਚੈੱਕ ਕਰ ਸਕਦੇ ਹੋ।

ਇਸ ਤਰਾਂ ਰਜਿਸਟਰ ਕਰਵਾਓ ਆਪਣਾ ਨਾਂ

1. ਕਿਸਾਨਾਂ ਨੂੰ ਪਹਿਲਾਂ https://pmkisan.gov.in/ ਉੱਤੇ ਦਿੱਤੇ ਗਏ Farmers Corner ਬਟਨ ’ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਕਿਸਾਨਾਂ ਨੂੰ ਆਪਣਾ ਰਜਿਸਟਰ ਕਰਨ ਦਾ ਵਿਕਲਪ ਦਿੱਤਾ ਗਿਆ ਹੈ।

2. Farmers Corner ਦੇ ਵਿੱਚ New Registration ਦੇ ਬਟਨ ਉੱਤੇ ਕਲਿੱਕ ਕਰੋ।

3. ਇੰਝ ਕਰਦਿਆਂ ਹੀ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਉੱਤੇ ਆਪਣਾ ਆਧਾਰ ਨੰਬਰ ਦਰਜ ਕਰਨ ਦੇ ਨਾਲ ਰਜਿਸਟ੍ਰੇਸ਼ਨ ਫ਼ਾਰਮ ਖੁੱਲ੍ਹ ਜਾਵੇਗਾ। ਰਜਿਸਟ੍ਰੇਸ਼਼ਨ ਫ਼ਾਰਮ ਵਿੱਚ ਤੁਸੀਂ ਪੂਰੀ ਜਾਣਕਾਰੀ ਭਰੋ। ਇਸ ਦੇ ਵਿੱਚ ਆਪਣਾ ਨਾਂਅ, ਲਿੰਗ, ਵਰਗ, ਆਧਾਰ ਕਾਰਡ, ਰਾਜ, ਜ਼ਿਲ੍ਹਾ, ਬਲਾੱਕ ਤੇ ਪਿੰਡ, ਬੈਂਕ ਖਾਤਾ ਨੰਬਰ, IFSC ਕੋਡ, ਪਤਾ, ਮੋਬਾਇਲ ਨੰਬਰ, ਜਨਮ ਮਿਤੀ ਆਦਿ ਦੀ ਜਾਣਕਾਰੀ ਤੁਹਾਨੂੰ ਦੇਣੀ ਹੁੰਦੀ ਹੈ।

4. ਸਾਰੀ ਜਾਣਕਾਰੀ ਭਰਨ ਦੇ ਬਾਅਦ SAVE ਦੇ ਬਟਨ ਉੱਤੇ ਕਲਿੱਕ ਕਰੋ ਤੇ ਰਜਿਸਟ੍ਰੇਸ਼ਨ ਲਈ ਫ਼ਾਰਮ ਨੂੰ Submit ਕਰ ਦਿਓ ।

Leave a Reply

Your email address will not be published. Required fields are marked *