ਜ਼ੀਰਾ ਪੁਲਿਸ ਨੇ ਅਠਾਰਾਂ ਦਿਨ ਪਹਿਲਾ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ
1 min read

ਮੰਗਲ ਸਿੰਘ ਅਤੇ ਹਰਭਜਨ ਕੌਰ ਜੋ ਕਿ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਲਹਿਰਾ ਰੋਹੀ ਵਿਚ ਰਹਿੰਦੇ ਸਨ ਅਤੇ ਇਨ੍ਹਾਂ ਦਾ ਲੜਕਾ ਤੇ ਨੂੰਹ ਸਪੇਨ ਵਿਚ ਰਹਿੰਦੇ ਹਨ ਤੇ 20 ਅਗਸਤ ਨੂੰ ਹਰਭਜਨ ਕੌਰ ਦੀ ਮ੍ਰਿਤਕ ਦੇਹ ਉਸ ਦੇ ਬੈੱਡ ਤੇ ਸਵੇਰੇ ਪਈ ਮਿਲੀ ਜਿਸ ਦਾ 21 ਅਗਸਤ ਨੂੰ ਨਾ ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ ਜਿਸ ਤੇ ਥਾਣਾ ਸਦਰ ਦੀ ਤਫਤੀਸ਼ ਤੋਂ ਬਾਅਦ ਸੁਖਦੀਪ ਸਿੰਘ ਉਰਫ ਸੀਪਾ ਵਾਸੀ ਪਿੰਡ ਕਲੇਰ ਜ਼ਿਲ੍ਹਾ ਫ਼ਰੀਦਕੋਟ ਦੋਸ਼ੀ ਪਾਇਆ ਗਿਆ। ਜ਼ਿਕਰਯੋਗ ਹੈ ਕਿ ਸੁਖਦੀਪ ਸਿੰਘ ਮ੍ਰਿਤਕਾ ਹਰਭਜਨ ਕੌਰ ਦੀ ਨੂੰਹ ਜੋ ਕਿ ਸਪੇਨ ਵਿੱਚ ਰਹਿੰਦੀ ਹੈ। ਉਸਦਾ ਭਤੀਜਾ ਹੈ ਅਤੇ ਇਸ ਨੂੰ ਬਜੁਰਗ ਮਹਿਲਾ ਦਾ ਕੇਅਰ ਟੇਕਰ ਲਗਾਇਆ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਇਸ ਨੂੰ ਚੋਰੀ ਦੇ ਇਲਜ਼ਾਮ ਵਿੱਚ ਕੱਢ ਦਿੱਤਾ ਗਿਆ ਸੀ ਜਿਸ ਦੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਦੋਸ਼ੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਡੀਐਸਪੀ ਜ਼ੀਰਾ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਐੱਸ ਐੱਚ ਓ ਮੋਹਿਤ ਧਵਨ ਦੁਆਰਾ ਹਰਿਆਣਾ ਦੇ ਗੁਰੂਗ੍ਰਾਮ ਤੋਂ ਕਾਬੂ ਕੀਤਾ ਹੈ ਅਤੇ ਬਾਕੀ ਦੀ ਤਫਤੀਸ਼ ਜਾਰੀ ਹੈ।