ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ
1 min read

ਅੱਜ ਅਕਾਲੀ ਦਲ ਦੇ ਅਨਿਲ ਜੋਸ਼ੀ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਪ੍ਰੈਸ ਕਾਨਫਰੰਸ ਸ਼ੁਰੂ ਕਰਨ ਦੌਰਾਨ ਅਨਿਲ ਜੋਸ਼ੀ ਵੱਲੋਂ ਪੰਜਾਬ ਦੇ ਨਵੇ ਬਣੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁਖਮੰਤਰੀ ਬਣਨ ਤੇ ਵਧਾਈ ਦਿੱਤੀ। ਤੇ ਕਾਂਗਰਸ ਪਾਰਟੀ ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੁਖਮੰਤਰੀ ਬਨਾਉਣ ਦੇ ਲਈ ਇੱਕ ਡਰਾਮਾ ਕੀਤਾ ਗਿਆ।ਉਨ੍ਹਾਂ ਕਿਹਾ ਪਿਹਲਾਂ ਸੁਨੀਲ ਜਾਖੜ ਨੂੰ ਸਭ ਤੋਂ ਅੱਗੇ ਪੇਸ਼ ਕਰਕੇ ਮੁਖਮੰਤਰੀ ਦੀ ਕੁਰਸੀ ਦੇ ਕੋਲ ਲਿਆ ਕੇ ਉਨ੍ਹਾਂ ਨੂੰ ਖੁੱਡੇ ਲਾਈਨ ਲੱਗਾ ਦਿੱਤਾ, ਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਪੇਸ਼ ਕੀਤਾ ਗਿਆ , ਸਿੱਧੂ ਸਾਹਿਬ ਨੂੰ ਆਪਣੀ ਕੁਰਸੀ ਦਾ ਡਰ ਪੈ ਗਿਆ। ਉਨ੍ਹਾਂ ਰੰਧਾਵਾ ਦਾ ਨਾਂ ਵੀ ਲਿਸਟ ਵਿਚੋਂ ਕੱਢ ਦਿੱਤਾ ਤੇ ਕਾਂਗਰਸ ਪਾਰਟੀ ਨੇ ਦਲਿਤ ਕਾਰਡ ਖੇਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁਖਮੰਤਰੀ ਬਣਵਾ ਦਿੱਤਾ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਦਾ ਹਿੰਦੂ ਵਿਰੋਧੀ ਤੇ ਸਿੱਖ ਵਿਰੋਧੀ ਚੇਹਰਾ ਨੰਗਾ ਹੋ ਕੇ ਸਭ ਦੇ ਸਾਹਮਣੇ ਆ ਗਿਆ। ਉਨ੍ਹਾਂ ਸਿੱਧੂ ਨੇ ਆਪਣਾ ਖੇਡ ਖਿਡਾਉਣ ਲਈ ਚਨੀ ਨੂੰ ਮੁਖਮੰਤਰੀ ਬਣਵਾ ਦਿੱਤਾ। ਉਨ੍ਹਾਂ ਕਿਹਾ ਕੈਪਟਨ ਸਾਹਿਬ ਨੇ ਵੀ ਕਿਹਾ ਕਿ ਸਿੱਧੂ ਮੰਤਰੀ ਹੁੰਦੀਆਂ ਸੱਤ ਮਹੀਨੇ ਵਿੱਚ ਆਪਣਾ ਮਹਿਕਮਾ ਨਹੀਂ ਸੰਭਾਲ ਸਕਿਆ ਤੇ ਪੰਜਾਬ ਸੰਭਾਲਣਾ ਬੜੀ ਦੂਰ ਦੀ ਗੱਲ ਹੈ।ਜੋ ਲੁੱਟ ਕਾਂਗਰਸ ਪਾਰਟੀ ਨੇ ਕੀਤੀ ਹੈ ਹੁਣ ਚਾਰ ਮਹੀਨਿਆਂ ਵਿੱਚ ਪੂਰੀ ਨਹੀਂ ਹੋਣੀ। ਉਨ੍ਹਾਂ ਕਿਹਾ ਦੁਲਹਾ ਹੀ ਬਦਲਿਆ ਬਰਾਤ ਉਹੀ ਹੈ ਸਾਰੀ । ਉਨ੍ਹਾਂ ਕਿਹਾ ਅਸੀਂ ਆਪਣੇ ਸਮੇਂ ਵਿੱਚ ਪੰਜਾਬ ਵਿੱਚ ਤਰੱਕੀ ਤੇ ਖੁਸ਼ਹਾਲੀ ਲਿਆਂਦੀ ਸੀ। ਇਨ੍ਹਾਂ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਇਨ੍ਹਾਂ ਨਸ਼ਾ ਬੰਦ ਕਰਨ ਦੀ ਸੁੰਹ ਖਾਦੀ ਸੀ। ਇਨ੍ਹਾਂ ਦੇ ਰਾਜ ਵਿਚ ਕਿੰਨੇ ਲੋਕ ਨਸ਼ੇ ਦੇ ਕਾਰਨ ਮਰ ਗਏ।