May 11, 2021

Aone Punjabi

Nidar, Nipakh, Nawi Soch

ਅਕਾਲੀ ਦਲ ਨੇ ਬੰਦ ਹਸਪਤਾਲਾਂ ਨੂੰ ਚਾਲੂ ਕਰਵਾਉਣ ਦੀ ਕੀਤੀ ਮੰਗ, ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

1 min read

ਕਾਲੀ ਦਲ ਨੇ ਬੰਦ ਹਸਪਤਾਲਾਂ ਨੂੰ ਚਾਲੂ ਕਰਵਾਉਣ ਦੀ ਕੀਤੀ ਮੰਗ, ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਨਿਮਾਣਾ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇੱਕ ਮੈਮੋਰੰਡਮ ਦਿੰਦਿਆਂ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਮਨੁੱਖੀ ਜੀਵਨ ਬਚਾਉਣ ਲਈ ਬੰਦ ਪਏ ਹਸਪਤਾਲ ਖੋਲ੍ਹਣ ਦੀ ਮੰਗ ਕੀਤੀ ਹੈ।ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਨੇ ਪਿਛਲੇ ਸਾਲ ਵਿਰਾਟ ਰੂਪ ਧਾਰਨ ਕਰਕੇ ਕੀਮਤੀ ਜਾਨਾਂ ਨਿਗਲ ਲਈਆਂ ਸਨ, ਅਤੇ ਹੁਣ ਦੂਜੀ ਲਹਿਰ ਦਾ ਪ੍ਰਕੋਪ ਪੁਰਾ ਦੇਸ਼ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਵਿੱਚ 3 ਮਹੀਨੇ ਪਹਿਲਾਂ ਕਰੋਨਾ ਦੀ ਦੂਜੀ ਲਹਿਰ ਆਈ ਸੀ ਪਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਸ ਤੋਂ ਸਬਕ ਨਹੀਂ ਲਿਆ। ਅਤੇ ਨਾਂ ਹੀ ਕੋਈ ਮੁਕੰਮਲ ਇੰਤਜਾਮ ਕੀਤੇ।ਢਿੱਲੋਂ ਨੇ ਕਿਹਾ ਸਰਕਾਰ ਆਪਣੇ ਹੱਥ ਖੜ੍ਹੇ ਕਰ ਚੁੱਕੀ ਹੈ ਤਾਂ ਹੀ ਉਦਯੋਗ ਪਤੀਆਂ ਕੋਲੋਂ ਮਦਦ ਕਰਨ ਦੀ ਅਪੀਲ ਕਰ ਰਹੇ ਹਨ।

Leave a Reply

Your email address will not be published. Required fields are marked *