May 24, 2022

Aone Punjabi

Nidar, Nipakh, Nawi Soch

ਅਜਨਾਲਾ ਪੁਲਸ ਵਲੋਂ ਇਕ ਨੌਜਵਾਨ ਕੋਲੋ ਹੈਰੋਇਨ, ਪਿਸਟਲ ਤੇ ਡਰੱਗ ਮਨੀ ਬਰਾਮਦ

1 min read

39 ਜ਼ਿੰਦਾ ਕਾਰਤੂਸ ਵੀ ਕੀਤੇ ਬਰਾਮਦ  

ਬੀਤੇ ਦਿਨੀਂ ਪੁਲਸ ਚੌਂਕੀ ਚਮਿਆਰੀ ਦੇ ਇੰਚਾਰਜ ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਵੱਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਨੌਜਵਾਨ ਕੋਲੋਂ ਪੁਲਸ ਨੇ 55 ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਡੀ.ਐਸ.ਪੀ ਅਜਨਾਲਾ ਵਿੱਪਨ ਕੁਮਾਰ ਨੇ ਆਪਣੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ।

ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਾਕਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਪੁਲਸ ਚੌਂਕੀ ਚਮਿਆਰੀ ਦੇ ਇੰਚਾਰਜ ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਵੱਲੋਂ ਚਮਿਆਰੀ ਪਿੰਡ ਦੇ ਨੌਜਵਾਨ ਹਰਪਾਲ ਸਿੰਘ ਪੁੱਤਰ ਸਤਨਾਮ ਸਿੰਘ ਨੂੰ 5 ਗ੍ਰਾਮ ਹੈਰੋਇਨ ਅਤੇ 3500 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਮਾਣਯੌਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰ ਤਫਤੀਸ਼ ਦੌਰਾਨ ਹਰਪਾਲ ਸਿੰਘ ਦੀ ਨਿਸ਼ਾਨਦੇਹੀ ਤੇ ਉਸਦੇ ਘਰੋਂ 55 ਗ੍ਰਾਮ ਹੈਰੋਇਨ, ਇੱਕ ਨਾਜਾਇਜ਼ ਦੇਸੀ ਪਿਸਟਲ ਅਤੇ  56 ਹਜਾਰ ਰੁਪੈ ਡਰੱਗ ਮਨੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

Leave a Reply

Your email address will not be published. Required fields are marked *