November 28, 2021

Aone Punjabi

Nidar, Nipakh, Nawi Soch

ਅਪਾਹਿਜ ਪਿਓ ਤੇ ਗਰੀਬ ਮਾਂ ਦੀ ਨਾਬਾਲਗ ਲਡ਼ਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਖਿਲਾ ਲਡ਼ਕੀ ਨੂੰ ਵਰਗਲਾਕੇ ਲੈ ਗਿਆ ਨੌਜਵਾਨ

1 min read




ਮਾਛੀਵਾਡ਼ਾ ਸਾਹਿਬ ਇਲਾਕੇ ਦੇ ਇੱਕ ਪਿੰਡ ’ਚ ਅਪਾਹਿਜ ਪਿਓ ਤੇ ਗਰੀਬ ਮਾਂ ਦੀ ਨਾਬਾਲਗ ਲਡ਼ਕੀ ਨਾਲ ਨੌਜਵਾਨ ਮਨਦੀਪ ਵਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਪੁਲਸ ਨੇ ਕਥਿਤ ਦੋਸ਼ੀ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਨਾਬਾਲਗ ਲਡ਼ਕੀ ਦੀ ਮਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪਤੀ ਅਪਾਹਿਜ ਹੈ ਅਤੇ ਘਰ ’ਚ ਹੀ ਰਹਿੰਦਾ ਹੈ ਜਦਕਿ ਗਰੀਬੀ ਕਾਰਨ ਉਹ ਲੋਕਾਂ ਦੇ ਘਰ ’ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ। ਮਾਂ ਨੇ ਦੱਸਿਆ ਕਿ ਉਸਦੀ ਧੀ ਸਕੂਲ ’ਚ ਅੱਠਵੀਂ ਦੀ ਵਿਦਿਆਰਥਣ ਹੈ ਅਤੇ ਉਹ ਪਿੰਡ ਦੇ ਧਾਰਮਿਕ ਅਸਥਾਨ ਵਿਚ ਕਦੇ-ਕਦੇ ਸੇਵਾ ਕਰਨ ਵੀ ਚਲੀ ਜਾਂਦੀ ਸੀ। ਇਸ ਧਾਰਮਿਕ ਅਸਥਾਨ ਵਿਚ ਸੇਵਾ ਕਰਦੇ ਬਜ਼ੁਰਗ ਦਾ ਨੌਜਵਾਨ ਪੁੱਤਰ ਮਨਦੀਪ ਉਸਦੀ ਧੀ ’ਤੇ ਮਾਡ਼ੀ ਨਜ਼ਰ ਰੱਖਣ ਲੱਗ ਪਿਆ ਸੀ। ਪੀਡ਼੍ਹਤ ਲਡ਼ਕੀ ਨੇ ਵੀ ਦੱਸਿਆ ਕਿ ਇਹ ਨੌਜਵਾਨ ਉਸ ਨੂੰ ਧਾਰਮਿਕ ਅਸਥਾਨ ਜਾਣ ’ਤੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕਰਦਾ ਸੀ ਜਿਸ ’ਤੇ ਪਰਿਵਾਰ ਨੇ ਲਡ਼ਕੀ ਨੂੰ ਉੱਥੇ ਜਾਣ ਤੋਂ ਵੀ ਰੋਕਣਾ ਸ਼ੁਰੂ ਕਰ ਦਿੱਤਾ ਸੀ। ਪਰਿਵਾਰ ਅਨੁਸਾਰ ਉਨ੍ਹਾਂ ਦੀ ਲਡ਼ਕੀ 15 ਮਈ ਨੂੰ ਧਾਰਮਿਕ ਅਸਥਾਨ ’ਤੇ ਗਈ ਜਿੱਥੇ ਨੌਜਵਾਨ ਮਨਦੀਪ ਨੇ ਉਸ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਕਿ ਉਹ ਇਹ ਆਪਣੇ ਪਿਤਾ, ਮਾਂ ਤੇ ਭਰਾ ਨੂੰ ਦੇ ਦੇਵੇ ਅਤੇ ਅੱਧੀ ਰਾਤ ਉਸਦੇ ਘਰ ਆਵੇਗਾ। ਨਾਬਾਲਗ ਲਡ਼ਕੀ ਨੇ ਇਹ ਨੀਂਦ ਦੀਆਂ ਗੋਲੀਆਂ ਸਬਜ਼ੀ ਤੇ ਦੁੱਧ ਵਿਚ ਮਿਲਾ ਕੇ ਪਰਿਵਾਰ ਨੂੰ ਦੇ ਦਿੱਤੀਆਂ ਅਤੇ ਦੱਸਣ ਮੁਤਾਬਿਕ ਉਸਨੇ ਕੁਝ ਦੁੱਧ ਆਪ ਵੀ ਪੀ ਲਿਆ। ਤਡ਼ਕੇ ਕਰੀਬ 1.30 ਵਜੇ ਇਹ ਨੌਜਵਾਨ ਕੰਧ ਟੱਪ ਕੇ ਉਨ੍ਹਾਂ ਦੇ ਘਰ ਆਇਆ ਅਤੇ ਨਾਬਾਲਗ ਲਡ਼ਕੀ ਨੂੰ ਆਪਣੇ ਘਰ ਨੇਡ਼੍ਹੇ ਲੈ ਗਿਆ ਅਤੇ ਜਦੋਂ ਲਡ਼ਕੀ ਨੇ ਵਿਰੋਧ ਸ਼ੁਰੂ ਕੀਤਾ ਤਾਂ ਉਸਨੂੰ ਜ਼ਬਰਦਸਤੀ ਚੁੱਕ ਛੱਤ ’ਤੇ ਬਣੇ ਕਮਰੇ ’ਚ ਲੈ ਗਿਆ। ਪੀਡ਼੍ਹਤ ਲਡ਼ਕੀ ਨੇ ਬਿਆਨ ਦਿੱਤੇ ਕਿ ਕਮਰੇ ’ਚ ਲਿਜਾ ਕੇ ਨੌਜਵਾਨ ਮਨਦੀਪ ਨੇ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਭੱਜ ਕੇ ਆਪਣੇ ਘਰ ਆ ਗਈ। ਦੂਸਰੇ ਪਾਸੇ ਮਾਂ ਨੇ ਦੱਸਿਆ ਕਿ ਕਰੀਬ 3 ਵਜੇ ਉਸਦੀ ਅੱਖ ਖੁੱਲ੍ਹੀ ਤਾਂ ਉਸਨੇ ਦੇਖਿਆ ਕਿ ਲਡ਼ਕੀ ਘਰ ’ਚ ਨਹੀਂ ਸੀ ਜਿਸ ’ਤੇ ਉਸਨੇ ਬਾਕੀ ਪਰਿਵਾਰਕ ਮੈਂਬਰਾਂ ਨੂੰ ।ਉੱਠਾ ਕੇ ਲਡ਼ਕੀ ਦੀ ਤਲਾਸ਼ ਸ਼ੁਰੂ ਕੀਤੀ। ਮਾਂ ਅਨੁਸਾਰ ਤਡ਼ਕੇ ਕਰੀਬ 4 ਵਜੇ ਉਸਦੀ ਧੀ ਘਰ ਵਾਪਸ ਆ ਗਈ ਅਤੇ ਉਸਨੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਪਿੰਡ ਦੇ ਹੀ ਨੌਜਵਾਨ ਨੇ ਉਸ ਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਸਨ ਅਤੇ ਅੱਧੀ ਰਾਤ ਨੂੰ ਇਹ ਨੌਜਵਾਨ ਉਸ ਨੂੰ ਘਰੋਂ ਆ ਕੇ ਲੈ ਗਿਆ। ਪਰਿਵਾਰ ਪੀਡ਼੍ਹਤ
 ਜਿੱਥੇ ਪੁਲਸ ਨੇ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ। 
 

Leave a Reply

Your email address will not be published. Required fields are marked *