September 27, 2022

Aone Punjabi

Nidar, Nipakh, Nawi Soch

ਅੰਮ੍ਰਿਤਸਰ ਰਾਮ ਨਗਰ ਕਲੋਨੀ ਦੇ ਸਰਪੰਚ ਪ੍ਰੋਮੀਲਾਂ ਕੁਮਾਰੀ ਅਤੇ ਪਤੀ ਕਮਲ ਬੰਗਾਲੀ ਸਾਬਕਾ ਸਰਪੰਚ ਅਤੇ ਪ੍ਰਵਾਸੀ ਵਿੰਗ ਸ੍ਰੋਮਣੀ ਅਕਾਲੀ ਦਲ ਉਪਰ ਇਲਾਕੇ ਦੇ ਕੁਝ ਸ਼ਰਾਰਤੀ ਅਨਸਰਾਂ ਵਲੌ ਕੀਤਾ ਗਿਆ ਹਮਲਾ

1 min read

ਅੰਮ੍ਰਿਤਸਰ ਰਾਮ ਨਗਰ ਕਲੋਨੀ ਦੇ ਸਰਪੰਚ ਪ੍ਰੋਮੀਲਾਂ ਕੁਮਾਰੀ ਅਤੇ ਪਤੀ ਕਮਲ ਬੰਗਾਲੀ ਸਾਬਕਾ ਸਰਪੰਚ ਅਤੇ ਪ੍ਰਵਾਸੀ ਵਿੰਗ ਸ੍ਰੋਮਣੀ ਅਕਾਲੀ ਦਲ ਉਪਰ ਇਲਾਕੇ ਦੇ ਕੁਝ ਸ਼ਰਾਰਤੀ ਅਨਸਰਾਂ ਵਲੌ ਕੀਤਾ ਗਿਆ ਹਮਲਾ 
ਮਾਮਲਾ ਪ੍ਰਵਾਸੀ ਲੌਕਾ ਨੂੰ ਖਦੇੜਨ ਲਈ ਸਿਆਸੀ ਸੈਅ ਤੇ ਹਮਲੇ ਕਰ ਤੰਗ ਪ੍ਰੇਸ਼ਾਨ ਕਰਨ ਦਾ
ਸਰਪੰਚ ਵਲੌ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੌਲੌ ਲਗਾਈ ਇਨਸਾਫ਼ ਦੀ ਗੁਹਾਰ , ਕਿਹਾ ਪਹਿਲਾ ਵੀ ਕਈ ਵਾਰ ਹੋ ਚੁਕਿਆ ਜਾਨਲੇਵਾ ਹਮਲਾ 
ਗੁੰਡਾ ਤਤਵਾ ਵਲੌ ਬਾਰ ਬਾਰ ਕੀਤੇ ਜਾ ਰਹੇ ਹਮਲਿਆਂ ਦੇ ਚਲਦੇ ਪ੍ਰਵਾਸੀ ਭਾਈਚਾਰਾ ਸੁਰੱਖਿਤ ਨਹੀ 
-ਮਾਮਲਾ ਅੰਮ੍ਰਿਤਸਰ ਦੇ ਰਾਮ ਨਗਰ ਕਲੋਨੀ ਮਜੀਠਾ ਰੌਡ ਬਾਈਪਾਸ ਦਾ ਹੈ ਜਿਥੇ ਗੰਡਾ ਤਤਵਾ ਵਲੌ ਉਥੋਂ ਦੇ ਸਰਪੰਚ ਪ੍ਰੋਮੀਲਾਂ ਕੁਮਾਰੀ ਅਤੇ ਪਤੀ ਕਮਲ ਬੰਗਾਲੀ ਸਾਬਕਾ ਸਰਪੰਚ ਦੇ ਨਾਲ ਨਾਲ ਪ੍ਰਵਾਸੀ  ਅਬਾਦੀ ਜਾਨਲੇਵਾ ਹਮਲਾ ਕੀਤਾ ਗਿਆ ਹੈ ।
ਜਿਸ ਸੰਬਧੀ ਜਾਣਕਾਰੀ ਦਿੰਦਿਆਂ ਸਾਬਕਾ  ਸਰਪੰਚ ਅਤੇ ਮੌਜੂਦਾ ਸਰਪੰਚ ਦੇ ਪਤੀ ਕਮਲ ਬੰਗਾਲੀ ਨੇ ਦਸਿਆ ਕਿ ਸਾਡੇ ਇਲਾਕੇ ਵਿਚ ਜਿਆਦਾ ਤਰ ਪ੍ਰਵਾਸੀ ਬੰਗਾਲੀ ਲੌਕ ਰਹਿ ਰਹੇ ਹਨ ਅਤੇ ਜਦੌ ਦਾ ਅਸੀ ਸਰਪੰਚ ਬਣੇ ਹਾ ਉਦੋਂ ਦੇ ਹੀ ਇਲਾਕੇ ਦੇ ਕੁਝ ਸ਼ਰਾਰਤੀ ਅਨਸਰਾਂ ਵਲੌ ਬਾਰ ਬਾਰ ਸਾਡੇ ਤੇ ਰਜਿਸ਼ਨ ਹਮਲਾ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਪਹਿਲਾਂ ਵੀ ਉਹਨਾ ਦੇ ਭਣੇਵੇ ਨਾਲ ਕੁੱਟਮਾਰ ਹੋਈ ਸੀ ਪਰ ਉਦੋਂ ਵੀ ਕੋਈ ਇਨਸਾਫ ਨਹੀ ਮਿਲਿਆ ਸੀ।ਪਰ ਅਜ ਫਿਰ ਤੌ ਸਾਡੇ ਤੇ ਹਮਲਾ ਹੋਇਆ ਹੈ ਜਿਸਦੇ ਚਲਦੇ ਅਸੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੌਲੌ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਉਹ ਸਾਨੂੰ ਇਹਨਾ ਗੁੰਡਾ ਤਤਵਾ ਵਲੌ ਕੀਤੇ ਜਾ ਰਹੇ ਹਮਲਿਆਂ ਤੋ ਇਨਸਾਫ਼ ਦਿਵਾਉਣ ।
ਇਸ ਪੂਰੇ ਘਟਨਾਕ੍ਰਮ ਦੀ ਨਿੰਦਿਆ ਕਰਦਿਆ ਐਡਵੋਕੇਟ ਆਰ ਪੀ ਮੈਨੀ ਸਪੋਕਸਪਰਸਨ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪ੍ਰਵਾਸੀ ਭਾਈਚਾਰੇ ਨਾਲ ਬਾਲ ਬਾਰ ਹੋ ਰਹੇ ਧੱਕੇ ਦੇ ਚਲਦਿਆਂ ਪੁਲਿਸ ਪ੍ਰਸ਼ਾਸ਼ਨ ਗੁੰਡਾ ਤਤਵਾ ਤੇ ਨਕੇਲ ਕਸਨ ਵਿਚ ਪੂਰੀ ਤਰਾ ਨਾਲ ਨਕਾਮ ਹੈ ਜਿਸਦੇ ਚਲਦੇ ਬਾਰ ਬਾਰ ਉਹਨਾ ਤੇ ਹਮਲੇ ਹੋ ਰਹੇ ਹਨ ਜਿਸ ਦੇ ਅਸੀ ਕੜੀ ਕਾਰਵਾਈ ਕਰਦਿਆ ਪਾਰਟੀ ਹਾਈਕਮਾਨ ਦੇ ਧਿਆਨ ਵਿਚ ਇਹ ਸਾਰਾ ਮਾਮਲਾ ਲਿਆਉਣ ਦਾ ਹੈ ਤਾ ਜੌ ਇਹਨਾ ਨੂੰ ਇਨਸਾਫ ਮਿਲ ਸਕੇ।
ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਕੌਲ ਇਸ ਸੰਬਧੀ ਸ਼ਿਕਾਇਤ ਆਈ ਹੈ ਅਤੇ ਐਮ ਐਲ ਆਰ ਦੀ ਉਡੀਕ ਕਰ ਰਹੇ ਹਾ ਐਮ ਐਲ ਆਰ ਦੀ ਰਿਪੋਰਟ ਤਕ ਬਾਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *