ਅੱਗ ਪੂਰੀ ਤਰ੍ਹਾਂ ਬੁਝ ਪਾਉਂਦੀ ਦੋਨਾਂ ਵਿਭਾਗ ਦੇ ਅਧਿਕਾਰੀ ਆਪਸ ਵਿੱਚ ਛਿੱਤਰੋ ਛਿੱਤਰੀ ਹੋ
1 min read
ਅਬੋਹਰ ਦੇ ਚਾਨਣ ਖੇੜਾ ਪਿੰਡ ਦੇ ਨੇਡ਼ੇ ਅੱਧਾ ਦਰਜਨ ਰੁੱਖਾਂ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਅੱਗ ਕਿਵੇਂ ਲੱਗੀ ਹੈ ਇਹ ਕਾਰਨ ਦਾ ਹਾਲੇ ਨਹੀਂ ਪਤਾ ਲੱਗ ਸਕਿਆ ਪਰ ਅੱਗ ਲੱਗਣ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚ ਗਏ ਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਤੋਂ ਪਹਿਲਾਂ ਕਿ ਅੱਗ ਪੂਰੀ ਤਰ੍ਹਾਂ ਬੁਝ ਪਾਉਂਦੀ ਦੋਨਾਂ ਵਿਭਾਗ ਦੇ ਅਧਿਕਾਰੀ ਆਪਸ ਵਿੱਚ ਛਿੱਤਰੋ ਛਿੱਤਰੀ ਹੋ ਗਏ ਹਾਲਾਂਕਿ ਅੱਗ ਪੂਰੀ ਤਰ੍ਹਾਂ ਨਹੀਂ ਬੁਝਾਈ ਜਾ ਸਕੀ ਮੌਕੇ ਤੇ ਮੌਜੂਦ ਚਸ਼ਮਦੀਦ ਕਿਸਾਨ ਨਛੱਤਰ ਸਿੰਘ ਨੇ ਦੱਸਿਆ ਕਿ ਦੋਨਾਂ ਮਹਿਕਮਿਆਂ ਦੇ ਅਧਿਕਾਰੀ ਆਪਸ ਵਿੱਚ ਲੜ ਪਏ ਜਦਕਿ ਅੱਗ ਚੰਗੀ ਤਰ੍ਹਾਂ ਨਹੀਂ ਬੁਝਾਈ ਗਈ ਇੰਨੇ ਨਹੀਂ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਰੁੱਖਾਂ ਦੇ ਥੱਲੇ ਦੇਸੀ ਦਾਰੂ ਬਣਾਉਣ ਦੇ ਲਈ ਬਣਾਏ ਗਏ ਖੋਲ ਬਣੇ ਹੋਏ ਨੇ ਅੱਗ ਕਿਵੇਂ ਲੱਗਦੀ ਹੈ ਹਾਲੇ ਤੱਕ ਕੁਝ ਇਨ੍ਹਾਂ ਨੂੰ ਪਤਾ ਨਹੀਂ ਲੱਗ ਪਾਇਆ ਉਧਰ ਵਿਭਾਗ ਦੇ ਅਧਿਕਾਰੀ ਇੱਕ ਦੂਜੇ ਤੇ ਆਰੋਪ ਮੜ੍ਹਦੇ ਰਹਿ ਗਏ