September 22, 2021

Aone Punjabi

Nidar, Nipakh, Nawi Soch

ਅੱਜ ਬਠਿੰਡਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨੂੰ ਸੌਂਪੀ ਗਈ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੁੱਲਾਂ ਦੇ ਹਾਰ ਪਾ ਕੇ ਆਪਣੇ ਅਹੁਦੇ ਤੇ ਬਿਰਾਜਮਾਨ ਕਰਵਾਇਆ

1 min read

ਅੱਜ ਬਠਿੰਡਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨੂੰ ਸੌਂਪੀ ਗਈ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ  ਫੁੱਲਾਂ ਦੇ ਹਾਰ ਪਾ ਕੇ ਆਪਣੇ ਅਹੁਦੇ ਤੇ ਬਿਰਾਜਮਾਨ ਕਰਵਾਇਆ  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਰਾਜਨ ਗਰਗ ਦੇ ਪਿਤਾ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਵੀ ਪਹੁੰਚੇ ਹੋਏ ਸਨ  ਇਸ ਮੌਕੇ ਤੇ ਰਾਜਨ ਗਰਗ ਨੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾ  

      ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਯੋਜਨਾ ਬੋਰਡ ਦਾ ਚੇਅਰਮੈਨ ਰਾਜਨ ਗਰਗ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਨੇ ਥਾਪਿਆ ਹੈ ਅਤੇ ਅਗਲੇ ਛੇ ਮਹੀਨਿਆਂ ਲਈ ਪੰਜਾਹ ਕਰੋੜ ਰੁਪਿਆ ਬਠਿੰਡੇ ਵਿੱਚ ਲਾਇਆ ਜਾਵੇਗਾ  ਜਿਸ ਦੀ ਵੰਡ ਯੋਜਨਾ ਬੋਰਡ ਵੱਲੋਂ ਕੀਤੀ ਜਾਣੀ ਹੈ  

     ਹਰ ਇੱਕ ਪਾਰਟੀ ਦਾਅਵਾ ਕਰਦੀ ਹੈ ਕਿ ਅਸੀਂ ਪੰਜਾਬ ਵਿੱਚ ਸਰਕਾਰ ਬਣਾਵਾਂਗੇ ਇਸ ਸਵਾਲ ਦੇ ਜਵਾਬ ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ  ਸੁਪਨੇ ਹਰ ਕੋਈ ਲੈ ਸਕਦਾ ਹੈ ਪਰ ਅਸੀਂ ਡਿਵੈੱਲਪਮੈਂਟ ਕੀਤੀ ਹੈ ਜਿਸ ਕਰਕੇ ਅਸੀਂ ਦਵਾਰੇ ਸਰਕਾਰ ਰਿਪੀਟ ਕਰਾਂਗੇ  

     ਬੇਅਦਬੀ ਦੇ ਮੁੱਦੇ ਤੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਦੇ ਜੁਮਲੇ ਹੁੰਦੇ ਹਨ ਮੈਂ ਇਸ ਦਾ ਕੋਈ ਜਵਾਬ ਨਹੀਂ ਦੇਵਾਂਗਾ ਪਰ ਕੈਪਟਨ  ਸਰਕਾਰ ਇਸ ਦੀ ਤਹਿ ਤਕ ਜ਼ਰੂਰ ਜਾਵੇਗੀ  

      ਨਵਜੋਤ ਸਿੱਧੂ ਦੀ ਪ੍ਰਧਾਨਗੀ ਬਾਰੇ ਬੋਲਦਿਆਂ ਮਨਪ੍ਰੀਤ ਨੇ ਕਿਹਾ ਕਿ  ਉਨ੍ਹਾਂ ਵਿੱਚ ਜਜ਼ਬਾ ਹੈ ਸਿੱਧੂ ਦੇ ਜੋਸ਼ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੋਸ਼ ਨਾਲ ਕਾਂਗਰਸ ਹੋਰ ਤਰੱਕੀਆਂ ਵੱਲ ਜਾਵੇਗੀ ਕਾਂਗਰਸ ਪਾਰਟੀ ਕੱਲਾ ਅਲੈਕਸ਼ਨ ਨਹੀਂ ਜਿੱਤਣਾ ਚਾਹੁਦੀ ਲੋਕਾਂ ਦੇ ਦਿਲ ਵੀ ਜਿੱਤਣਾ ਚਾਹੁੰਦੀ ਹੈ  

Leave a Reply

Your email address will not be published. Required fields are marked *