ਅੱਜ ਮਜਦੂਰ ਵੈਲਫੇਅਰ ਸਭਾ ਵੱਲੋਂ ਡੀਸੀ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਲੈਕੇ ਨਾਅਰੇਬਾਜ਼ੀ ਕੀਤੀ ਗਈ
1 min read

ਇਸ ਮੌਕੇ ਜਾਣਕਾਰੀ ਦਿੰਦਿਆਂ ਸਭਾ ਦੇ ਆਗੂਆਂ ਨੇ ਦੱਸਿਆ ਕਿ ਸੂਬੇ ਅੰਦਰ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਤਾਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਗਰੀਬਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਕੱਟ ਕੇ ਦਿੱਤੇ ਜਾਣਗੇ ਗਰੀਬਾਂ ਨੂੰ ਰੋਜਗਾਰ ਦਿੱਤਾ ਜਾਵੇਗਾ ਸਾਢੇ ਚਾਰ ਸਾਲ ਤੋਂ ਉਪਰ ਸਮਾਂ ਹੋ ਚੱਲਿਆ ਹੈ। ਪਰ ਹਾਲੇ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਉਨ੍ਹਾਂ ਦੇ ਬੰਦਿਆਂ ਤੇ ਕਿਸੇ ਨਾ ਕਿਸੇ ਮਾਮਲੇ ਨੂੰ ਲੈਕੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਦੂਜੇ ਪਾਸੇ ਔਰਤਾਂ ਦਾ ਕਹਿਣਾ ਹੈ। ਕਿ ਉਹ ਮਨਰੇਗਾ ਦਾ ਕੰਮ ਕਰਦੀਆਂ ਹਨ। ਜਿਸ ਨਾਲ ਉਹ ਆਪਣੇ ਘਰ ਦਾ ਗੁਜਾਰਾ ਚਲਾਉਦੀਆ ਸਨ। ਪਰ ਹੁਣ ਨਾ ਤਾਂ ਉਨ੍ਹਾਂ ਨੂੰ ਮਨਰੇਗਾ ਦਾ ਕੰਮ ਮਿਲ ਰਿਹਾ ਹੈ। ਅਤੇ ਨਾ ਹੀ ਜੋ ਪਹਿਲਾਂ ਉਨ੍ਹਾਂ ਕੰਮ ਕੀਤਾ ਹੈ। ਉਸਦੇ ਪੈਸੇ ਮਿਲ ਰਹੇ ਹਨ। ਜਿਸ ਨਾਲ ਉਨ੍ਹਾਂ ਦੇ ਭੁੱਖੇ ਮਰਨ ਦੀ ਨੌਬਤ ਆਈ ਹੋਈ ਹੈ। ਉਨ੍ਹਾਂ ਕਿਹਾ ਉਹ ਅਨੇਕਾਂ ਮੰਗ ਪੱਤਰ ਡੀਸੀ ਫਿਰੋਜ਼ਪੁਰ ਨੂੰ ਦੇ ਚੁੱਕੇ ਹਨ। ਜੋ ਸਭ ਦੇ ਸਭ ਬੰਦ ਫਾਇਲਾਂ ਵਿੱਚ ਰੱਖ ਦਿੱਤੇ ਜਾਂਦੇ ਹਨ। ਅਤੇ ਕੋਈ ਵੀ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦਾ ਜਿਸ ਦੇ ਵਿਰੋਧ ਵਿੱਚ ਅੱਜ ਉਹ ਇਕੱਠੇ ਹੋਕੇ ਡੀਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਅਗਰ ਜਲਦ ਨਾ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਗਿਆ ਤਾਂ ਆਉਣ ਵਾਲੇ ਇਲੈਕਸ਼ਨ ਵਿੱਚ ਇਸ ਦੇ ਨਤੀਜੇ ਬੁਰੇ ਨਿਕਲ ਸਕਦੇ ਹਨ। ਕਿਉਂਕਿ ਹੁਣ ਆਮ ਜਨਤਾ ਜਾਗ ਚੁੱਕੀ ਹੈ। ਹੁਣ ਲੋਕ ਝੂਠੇ ਲਾਰਿਆਂ ਵਿੱਚ ਆਉਣ ਵਾਲੇ