May 16, 2021

Aone Punjabi

Nidar, Nipakh, Nawi Soch

ਅੱਜ ਸਵੇਰੇ ਸਵੇਰੇ ਅੱਡੇ ਚ ਸਥਿਤ ਮਹੇ ਮੈਡੀਕਲ ਸਟੋਰ ਦੇ ਮਾਲਕ ਦਾ ਭੇਤ ਭਰੇ ਹਾਲਾਤਾਂ ਚ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ

1 min read

ਹੁਸ਼ਿਆਰਪੁਰ ਫਗਵਾੜਾ ਮਾਰਗ ਤੇ ਪੈਂਦੇ ਪਿੰਡ ਅੱਤੋਵਾਲ ਤੋਂ ਹੈ  ਜਿੱਥੇ ਅੱਜ ਸਵੇਰੇ  ਸਵੇਰੇ  ਅੱਡੇ ਚ ਸਥਿਤ ਮਹੇ ਮੈਡੀਕਲ ਸਟੋਰ ਦੇ ਮਾਲਕ ਦਾ ਭੇਤ ਭਰੇ ਹਾਲਾਤਾਂ ਚ  ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਵੇਰ ਸਾਰ ਹੋਈ ਇਸ ਘਟਨਾ ਨਾਲ ਇਲਾਕੇ ਚ  ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ  ਜਾਣਕਾਰੀ ਮੁਤਾਬਕ  ਮ੍ਰਿਤਕ ਤਰਸੇਮ ਮਹੇ ਪੁੱਤਰ ਪ੍ਰੀਤਮ ਦਾਸ ਉਮਰ  60ਸਾਲ  ਹੁਸ਼ਿਆਰਪੁਰ ਦੇ ਮੁਹੱਲਾ ਰਵਿਦਾਸ ਨਗਰ ਦਾ ਰਹਿਣ ਵਾਲਾ ਸੀ ਤੇ ਪਿਛਲੇ ਤੀਹ ਸਾਲਾਂ ਦੇ ਵਧੇਰੇ ਸਮੇਂ ਤੋਂ ਅੱਤੋਵਾਲ ਚ ਦੁਕਾਨ ਕਰ ਰਿਹਾ ਸੀ   ਅਤੇ ਸਵੇਰੇ ਕਰੀਬ ਸਾਢੇ ਸੱਤ ਵਜੇ  ਘਰੋਂ ਦੁਕਾਨ ਤੇ ਆਉਣ ਲਈ ਨਿਕਲਿਆ ਸੀ  ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ ਪੀ ਮਨਦੀਪ ਸਿੰਘ  ਅਤੇ ਪੁਲੀਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਣਕਾਰੀ ਦਿੰਦਿਆਂ ਐੱਸ ਪੀ ਮਨਦੀਪ ਸਿੰਘ ਨੇ ਦੱਸਿਆ ਕਿ  ਫਿਲਹਾਲ ਕਤਲ ਦੇ ਕਾਰਨਾਂ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਤੇ ਘਟਨਾ ਸਥਾਨ ਤੋਂ ਇਕ ਚਾਕੂ ਵੀ ਬਰਾਮਦ ਹੋਇਆ ਹੈ  ਪੁਲੀਸ ਵੱਲੋਂ ਜਦੋਂ ਆਲੇ ਦੁਆਲੇ  ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਤਾਂ  ਤਹਿਤ ਸ਼ੱਕੀ ਚਿਹਰਾ ਸਾਹਮਣੇ ਆ ਰਿਹਾ ਹੈ  ਫਿਲਹਾਲ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

Leave a Reply

Your email address will not be published. Required fields are marked *