November 30, 2021

Aone Punjabi

Nidar, Nipakh, Nawi Soch

ਆਂ ਦਾ ਫਾਇਦਾ ਚੁੱਕ ਸਕੂਲ ਚਪੜਾਸੀ ਸਕੂਲ ਚ ਲਈ ਸ਼ਰਾਬ ਕੱਢਣ ਵਾਲੀ ਭੱਠੀ

1 min read
ਛੁੱਟੀਆਂ ਦਾ ਫਾਇਦਾ ਚੁੱਕ ਸਕੂਲ ਚਪੜਾਸੀ ਸਕੂਲ ਚ ਲਈ ਸ਼ਰਾਬ ਕੱਢਣ ਵਾਲੀ ਭੱਠੀ




ਪੁਲੀਸ ਨੇ ਮੌਕੇ ਤੇ ਛਾਪੇਮਾਰੀ ਕਰ ਚਾਲੂ ਭੱਠੀ, 250 ਕਿਲੋ ਲਾਹਣ, 8 ਬੋਤਲਾਂ ਸ਼ਰਾਬ ਸਣੇ ਸਕੂਲ ਚਪੜਾਸੀ ਨੂੰ ਕੀਤਾ ਕਾਬੂ 




ਪੁਲੀਸ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿਖੇ ਪੁਲਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਤੌਰ ਤੇ ਛਾਪੇਮਾਰੀ ਕਰ ਸਕੂਲ ਵਿੱਚ ਛੁੱਟੀਆਂ ਦੌਰਾਨ ਸ਼ਰਾਬ ਕੱਢ ਰਹੇ ਚਪੜਾਸੀ ਨੂੰ ਕਾਬੂ ਕਰ ਸਫਲਤਾ ਹਾਸਿਲ ਕੀਤੀ ਗਈ ਹੈ। 




ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਝੰਡੇਰ ਦੇ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿੱਚ ਕਿਸੇ ਵਲੋਂ ਨਾਜਾਇਜ਼ ਸ਼ਰਾਬ ਕਢੀ ਰਹੀ ਹੈ ਜਿਸ ਸੰਬੰਧੀ ਓਹਨਾਂ ਵਲੋਂ ਆਬਕਾਰੀ ਵਿਭਾਗ ਨਾਲ ਛਪੇਮਾਰੀ ਕਰ ਮੌਕੇ ਤੋਂ ਚਾਲੂ ਭੱਠੀ, 250 ਕਿਲੋ ਲਾਹਣ, 8 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਭੱਠੀ ਚਲਾ ਰਹੇ ਸਕੂਲ ਚਪੜਾਸੀ ਤਰਸੇਮ ਸਿੰਘ ਪੁੱਤਰ ਪਿਆਰਾ ਸਿੰਘ ਨੂੰ ਕਾਬੂ ਕਰ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

Leave a Reply

Your email address will not be published. Required fields are marked *