September 22, 2021

Aone Punjabi

Nidar, Nipakh, Nawi Soch

ਆਨਲਾਈਨ ਪੜ੍ਹਾਈ ਤੋਂ ਬੋਰ ਹੋਏ ਬੱਚੇ; ਕਰ ਰਹੇ ਸਕੂਲ ਖੋਲ੍ਹੇ ਜਾਣ ਦੀ ਮੰਗ

1 min read

ਕੋਰੋਨਾ ਮਹਾਂਮਾਰੀ ਦੇ ਕੇਸ ਘੱਟਣ ਦੇ ਨਾਲ ਜਿਥੇ ਹੌਲੀ ਹੌਲੀ ਸਭ ਕੁਝ ਅਨਲੌਕ ਹੋ ਰਿਹਾ ਹੈ। ਉੱਥੇ ਹੀ ਸਕੂਲੀ ਬੱਚੇ ਵੀ ਹੁਣ ਆਨਲਾਈਨ ਕਲਾਸਾਂ ਲਗਾ ਕੇ ਬੋਰ ਹੋ ਚੁੱਕੇ ਹਨ, ਜਿਹੜੇ ਸਕੂਲ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ।

ਅਜਿਹੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਕੁਝ ਬੱਚੇ ਅਤੇ ਵੱਡੇ ਸਰਕਾਰ ਤੋਂ ਸਕੂਲ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੌਲੀ ਹੌਲੀ ਸਭ ਕੁਝ ਖੋਲਿਆ ਜਾ ਰਿਹਾ ਹੈ। ਬੱਚੇ ਘਰ ਚ ਰਹਿ ਕੇ ਆਨਲਾਈਨ ਪੜ੍ਹਾਈ ਕਰਕੇ ਬੋਰ ਹੋ ਗਏ ਹਨ। ਉਨ੍ਹਾਂ ਦੇ ਵੀ ਸਕੂਲ ਖੋਲ੍ਹੇ ਜਾਣ।

Leave a Reply

Your email address will not be published. Required fields are marked *