September 26, 2021

Aone Punjabi

Nidar, Nipakh, Nawi Soch

ਇਕ ਨਾਮਲੂਮ ਨਬਾਲਗ ਦੀ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ ਜਿਸ ਨੂੰ ਥਾਣੇ ਖੇੜੀ ਗੰਡਿਆਂ ਪੁਲਸ ਨੇ 48 ਘੰਟੇ ਵਿਚ ਸੁਲਝਾ ਦਿਤਾ ਹੈ

1 min read

ਐੱਸਐੱਸਪੀ ਪਟਿਆਲਾ ਬਿਕਰਮਜੀਤ ਦੁੱਗਲ ਨੇ ਦੱਸਿਆ ਕਿ ਦੋ ਤਰੀਕ ਨੂੰ ਪਿੰਡ ਭੱਦਕ ਨੇਡ਼ਿਓਂ ਸਾਬਕਾ ਸਰਪੰਚ ਅਮਰਜੀਤ ਸਿੰਘ ਦਾ ਫੋਨ ਆਇਆ ਸੀ ਕਿ  ਇੱਕ ਨੌਜਵਾਨ ਦੀ ਲਾਸ਼ ਖੂਨ ਨਾਲ ਲਿੱਬੜੀ ਹੋਈ ਸੜਕ ਦੇ ਕਿਨਾਰੇ ਛੱਪੜ ਦੇ ਟੋਭੇ ਵਿਚ ਪਈ ਹੈ  

ਉਨ੍ਹਾਂ ਕਿਹਾ ਕਿ ਤੁਰੰਤ ਥਾਣਾ ਖੇੜੀ ਗੰਡਿਆਂ ਇੰਸਪੈਕਟਰ ਕੁਲਵਿੰਦਰ ਸਿੰਘ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਸ਼ਨਾਖਤ ਲਈ  ਕਬਜ਼ੇ ਵਿਚ ਲੈ ਕੇ ਬਹੱਤਰ ਘੰਟੇ ਲਈ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾ ਦਿੱਤਾ ਸੀ  
 ਉਨ੍ਹਾਂ ਕਿਹਾ ਕਿ ਲਾਸ਼ ਦੀ ਸ਼ਨਾਖਤ ਕਰਨ ਤੋਂ ਬਾਅਦ ਉਸਦੇ ਪਿਤਾ ਕਾਲੂ ਸ਼ਰਮਾਂ ਨੇ ਦੱਸਿਆ ਕਿ ਉਸਦਾ ਲੜਕਾ ਮਿ੍ਰਤਕ ਅਨੁਜ 14 ਸਾਲ ਹੈ   
ਉਨ੍ਹਾਂ ਕਿਹਾ ਕਿ ਮ੍ਰਿਤਕ ਅਨੁਜ ਦੇ ਭੂਆ ਦੇ ਲੜਕਿਆਂ ਨੇ ਹੀ ਅਨੁਜ ਦਾ ਕਤਲ ਕੀਤਾ ਸੀ 
ਉਨ੍ਹਾਂ ਦੱਸਿਆ ਕਿ ਬੀਤੇ 2 ਸਾਲ ਪਹਿਲਾਂ ਮਿ੍ਰਤਕ ਅਨੁਜ ਨੇ ਆਪਣੀ ਹੀ ਭੈਣ ਨਾਲ ਦੋਸ਼ੀ ਸ਼ਾਮੂ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖ ਲਿਆ ਸੀ ਜਿਸ ਬਾਰੇ ਅਨੁਜ ਨੇ ਆਪਣੇ ਮਾਤਾ ਪਿਤਾ ਨੂੰ ਦੱਸ ਦਿੱਤਾ ਅਤੇ ਜਿਸ ਤੋ ਬਾਅਦ ਅਨੁਜ ਦੇ ਮਾਤਾ ਅਤੇ ਪਿਤਾ ਨੇ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਦੋਨਾ ਧਿਰਾ ਦਾ ਫੇਸਲਾ ਹੋ ਗਿਆ ਸੀ
ਐੱਸਐੱਸਪੀ ਦੁੱਗਲ ਨੇ ਦੱਸਿਆ ਕਿ ਦੋਸ਼ੀ ਸ਼ਾਮੂ ਨੇ ਉਕਤ ਘਟਨਾ ਤੋਂ ਬਾਅਦ ਅਨੁਜ ਉਸਦੇ ਰਿਸ਼ਤੇਦਾਰਾਂ ਵਿੱਚ ਬਦਨਾਮੀ ਕਰਨ ਲੱਗ ਪਿਆ ਸੀ  
ਜਿਸ ਕਰਕੇ ਦੋਸ਼ੀ ਸ਼ਾਮੂ ਸ਼ਰਮਾ ਅਤੇ ਬਬਲੂ ਸ਼ਰਮਾ ਨੇ ਇਕ ਯੋਜਨਾ ਬਣਾਈ ਕਿ ਅਨੁਜ ਦਾ ਕਤਲ ਕੀਤਾ ਜਾਵੇ।
ਜਿਸ ਕਰਕੇ ਵਿਜੇ ਕੁਮਾਰ ਅਨੁਜ ਨੂੰ ਸ਼ਰਾਬ ਪੀਣ ਦੇ ਬਹਾਨੇ ਭੱਦਕ ਪੰਪ ਦੇ ਨੇੜੇ ਲੈ ਗਿਆ ਜਿੱਥੇ ਕਿ ਸ਼ਾਮੂ ਸ਼ਰਮਾ ਪਹਿਲਾਂ ਹੀ ਮੌਜੂਦ ਸੀ।
ਇਸੇ ਦੌਰਾਨ ਸ਼ਾਮੂ ਸ਼ਰਮਾ ਅਤੇ ਬੱਬਲੂ ਸ਼ਰਮਾ ਨੇ ਅਨੁਜ ਕੁਮਾਰ ਨੂੰ ਰੱਜ ਕੇ ਸ਼ਰਾਬ ਪਿਆਈ ਅਤੇ ਬਾਅਦ ਵਿਚ ਬੇਰਹਿਮੀ ਨਾਲ ਚਾਕੂ ਨਾਲ ਉਸ ਦਾ ਕਤਲ ਕਰ ਕਰਕੇ ਛੱਪੜ ਵਿਚ ਸੁਟ ਦਿਤਾ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਹੈ ਅਤੇ ਰਿਮਾਂਡ ਹਾਸਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Leave a Reply

Your email address will not be published. Required fields are marked *