October 25, 2021

Aone Punjabi

Nidar, Nipakh, Nawi Soch

ਇਸਤਰੀ ਵਿੰਗ ਨਾਲ ਹੋਰ ਵੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਮਜਬੂਤ – ਬੀਬੀ ਜਗੀਰ ਕੌਰ

1 min read

 2022 ਦੀਆਂ ਚੋਣਾਂ ਦਾ ਵਿਗਲ ਵੱਜ ਦਿਆਂ ਹੀ ਸਿਆਸੀ ਪਾਰਟੀਆਂ ਆਪੋਂ ਆਪਣੀਆ ਜੁਮੇਵਾਰੀਆ ਨਿਭਾਉਣ ਲਈ ਤਿਆਰ ਹੋ ਗਈਆ ਹਨ । ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਸੂਬਾ ਪੱਧਰੀ ਅਹਿਮ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਕੀਤੀ ਗਈ । ਇਸ ਮੌਕੇ ਇਸਤਰੀ ਅਕਾਲੀ ਦਲ ਨੂੰ ਜੱਥੇਬੰਦਕ ਤੌਰ ਤੇ ਮਜ਼ਬੂਤ ਕਰਨ ਅਤੇ ਪਾਰਟੀ ਨੀਤੀਆਂ ਤੇ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਭਰ ਵਿਚੋਂ ਆਇਆਂ ਬੀਬੀਆਂ ਨੇ ਅਹਿਮ ਵਿਚਾਰਾਂ ਸਾਝੀਆਂ ਕੀਤੀਆਂ ਗਈਆਂ । ਇਸ ਮੌਕੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਦਿਆਂ ਇਸਤਰੀ ਅਕਾਲੀ ਦਲ ਦੀਆਂ ਸਮੂਹ ਜ਼ਿਲ੍ਹਾ ਪ੍ਰਧਾਨ ਬੀਬੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਉਹ ਆਪਣੇ ਜ਼ਿਲ੍ਹੇ ਦੀ ਜਥੇਬੰਦੀ ਦੀਆਂ ਲਿਸਟਾ ਤਿਆਰ ਕਰਕੇ ਜਲਦੀ ਤੋਂ  ਜਲਦ ਭੇਜਣ ਦੀ ਖੇਚਲ ਕਰਨ  ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਕੇ ਅਗਾਮੀ ਆ ਰਹੀਆਂ  ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ ।  ਸੰਬੋਧਨ ਦੌਰਾਨ ਬੀਬੀ ਜੀ ਨੇ ਕਿਹਾ ਕਿ ਐੱਸ ਜੀ ਪੀ ਸੀ ਹਰ ਸੂਬੇ ਵਿਚ  ਕਿਸਾਨ ਸੰਘਰਸ਼ਾਂ ਦੌਰਾਨ ਲੰਗਰ ਦੀਆਂ ਸੇਵਾਵਾਂ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਦੱਸਿਆ ਇਸਤਰੀ ਅਕਾਲੀ ਦਲ ਪਹਿਲੀ ਕਾਨਫ਼ਰੰਸ ਸਤੰਬਰ ਮਹੀਨੇ ਘਨੌਰ ਜ਼ਿਲੇ ਵਿਚ ਕਰੇਗਾ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਰ ਸੌ ਸਾਲਾ ਸਮਾਗਮਾਂ ਦੀ  ਸ਼ੁਰੂਆਤ ਵੀ ਕਰਨ ਜਾ ਰਹੀ ਹੈ । ਸੰਬੋਧਨ ਦੌਰਾਨ ਬੀਬੀ ਨੇ 

Leave a Reply

Your email address will not be published. Required fields are marked *