ਇੱਕ ਪਾਸੇ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਬਾਰੂਹਾਂ ਉੱਪਰ ਆਰ ਪਾਰ ਦੀ ਲੜਾਈ ਲੜ ਰਹੇ ਹਨ
1 min read

1 ਗੜ੍ਹੀ ਤਰਖਾਣਾ ਸੁਸਾਇਟੀ ਦੇ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਸਮਰਾਲਾ ਨੂੰ ਜੋ ਖਾਦ ਮਿਲੀ ਸੀ ਉਹ ਕੋਟਾ ਸਿਆਸੀ ਦਬਾਅ ਅਧੀਨ ਫਤਹਿਗੜ੍ਹ ਸਾਹਿਬ ਨੂੰ ਭੇਜ ਦਿੱਤਾ ਗਿਆ। ਇੱਥੋਂ ਦੇ ਸਿਆਸੀ ਆਗੂ ਅਤੇ ਅਧਿਕਾਰੀ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕਰ ਰਹੇ ਹਨ। ਜੇਕਰ ਸ਼ੁੱਕਰਵਾਰ ਨੂੰ ਸਮਰਾਲਾ ਦਾ ਆਉਣ ਵਾਲੀ ਖਾਦ ਮੁੜ ਕਿਤੇ ਹੋਰ ਭੇਜੀ ਗਈ ਤਾਂ ਉਹ ਸੜਕਾਂ ਤੇ ਉਤਰਨਗੇ। ਜਗਤਾਰ ਸਿੰਘ ਨੇ ਦੱਸਿਆ ਕਿ ਸੁਸਾਇਟੀਆਂ ਅੰਦਰ ਖਾਦ ਨਾ ਮਿਲਣ ਕਰਕੇ ਕਿਸਾਨਾਂ ਦੀ ਲੁੱਟ ਨਿੱਜੀ ਤੌਰ ਤੇ ਹੋ ਰਹੀ ਹੈ। ਦੁਕਾਨਾਂ ਤੋਂ 100 ਥੈਲੇ ਖਾਦ ਪਿੱਛੇ 26 ਤੋਂ 27 ਹਜਾਰ ਰੁਪਏ ਵੱਧ ਵਸੂਲੇ ਜਾ ਰਹੇ ਹਨ ਅਤੇ ਖਾਦ ਵੀ ਵਧੀਆ ਕੁਆਲਟੀ ਦੀ ਨਹੀਂ ਹੈ। ਪਿੰਡ ਮੁਸਕਾਬਾਦ ਦੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਮਰਾਲਾ ਖੇਤਰ ਅੰਦਰ ਆਲੂ ਦੀ ਖੇਤੀ ਜਿਆਦਾ ਹੋਣ ਕਰਕੇ ਖਾਦ ਦੀ ਬਹੁਤ ਲੋੜ ਹੈ। ਜੇਕਰ ਖਾਦ ਨਾ ਮਿਲੀ ਤਾਂ ਕਿਸਾਨ ਸੁਸਾਇਟੀ ਸਕੱਤਰਾਂ ਦੇ ਨਾਲ ਧਰਨੇ ਲਾਉਣਗੇ।