ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ਉੱਪਰ ਕਿਸਾਨ ਕਾਲੇ ਕਾਨੂੰਨਾਂ ਖਿਲਾਫ ਡਟੇ ਹੋਏ ਹਨ ਉਥੇ ਹੀ ਭਾਜਪਾ ਆਗੂਆਂ ਦਾ ਵਿਰੋਧ ਕਿਸਾਨਾਂ ਵੱਲੋਂ ਤੇਜ ਕੀਤਾ ਜਾ ਰਿਹਾ
1 min read

ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ਉੱਪਰ ਕਿਸਾਨ ਕਾਲੇ ਕਾਨੂੰਨਾਂ ਖਿਲਾਫ ਡਟੇ ਹੋਏ ਹਨ ਉਥੇ ਹੀ ਭਾਜਪਾ ਆਗੂਆਂ ਦਾ ਵਿਰੋਧ ਕਿਸਾਨਾਂ ਵੱਲੋਂ ਤੇਜ ਕੀਤਾ ਜਾ ਰਿਹਾ ਹੈ।ਜਿਥੇ ਕੇ ਵੱਖ ਵੱਖ ਪਾਰਟੀਆਂ ਵਲੋ ਬਿਜਲੀ ਦੇ ਨਾਮ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਉੱਥੇ ਹੀ ਸ ਸਮਰਾਲਾ ਚ ਭਾਜਪਾ ਦੇ ਆਗੂ ਪਾਵਰ ਕਾਮ ਸਮਾਰਲਾ ਦੇ ਦਫਤਰ ਮੰਗ ਪੱਤਰ ਦੇਣ ਪੁੱਜੇ ਸੀ ਤੇ ਉੱਥੇ ਧਰਨੇ ਦੇ ਰਹੇ ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਨੂੰ ਘੇਰਾ ਪਾਇਆ ਜੋ ਮੁਸ਼ਕਲ ਨਾਲ ਬਚ ਕੇ ਨਿਕਲੇ। ਪੁਲਿਸ ਨੇ ਆਕੇ ਭਾਜਪਾ ਆਗੂਆਂ ਦੀ ਜਾਨ ਬਚਾਈ ਤਾਂ ਉਹਨਾਂ ਦੇ ਸਾਹ ਚ ਸਾਹ ਆਏ।
ਸਮਰਾਲਾ ਵਿਖੇ ਕਿਸਾਨਾਂ ਨੇ ਬਿਜਲੀ ਕਟਾਂ ਖਿਲਾਫ ਧਰਨਾ ਲਾਇਆ ਹੋਇਆ ਸੀ ਤਾਂ ਭਾਜਪਾ ਵਾਲੇ ਸਿਆਸਤ ਚਮਕਾਉਣ ਲਈ ਕਿਸਾਨਾਂ ਦੇ ਹੱਕ ਚ ਮੰਗ ਪੱਤਰ ਦੇਣ ਐਕਸੀਅਨ ਕੋਲ ਪੁੱਜ ਗਏ। ਜਦੋ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਘੇਰਾ ਪਾ ਲਿਆ। ਪੁਲਿਸ ਨੇ ਆਕੇ ਭਾਜਪਾ ਆਗੂ ਓਥੋਂ ਬਚਾ ਕੇ ਭੇਜੇ। ਜਿਲ੍ਹਾ ਪ੍ਰਧਾਨ ਜਦੋ ਮੀਡੀਆ ਨਾਲ ਗੱਲਬਾਤ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਐਸਐਚਓ ਨੇ ਉਸਨੂੰ ਜਬਰਦਸਤੀ ਗੱਡੀ ਚ ਬਿਠਾ ਕੇ ਤੋਰਿਆ।
ਕਿਸਾਨ ਆਗੂ
ਉੱਥੇ ਹੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ ਦਾ ਕਹਿਣਾ ਸੀ ਕਿ ਅਸੀਂ ਕਿਸਾਨਾਂ ਦੇ ਹੱਕ ਚ ਮੰਗ ਪੱਤਰ ਦੇਣ ਆਏ ਸੀ ਕਿਸਾਨ ਸਾਡੇ ਭਰਾ ਹਨ ਇਹਨਾਂ ਨੇ ਸਾਨੂੰ ਘੇਰ ਲਿਆ।ਉਥੇ ਹੀ ਐਸ ਐਚ ਸਮਰਾਲਾ ਕੁਲਵੰਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਮੁਸਤੈਦੀ ਦੇਖਉਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਸਮਜਾ ਪਾਵਰਕਾਮ ਦੇ ਦਫਤਰ ਚੋ ਬਹਾਰ ਕੱਢਿਆ ।