ਇੱਕ ਵਿਅਕਤੀ ਗੋਲੀ ਲੱਗਣ ਨਾਲ ਗੰਭੀਰ ਜਖਮੀ
1 min read

ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਹਰੀਕੇ ਕਲਾਂ ਦਾ ਹੈ ।ਜਿੱਥੇ ਬੀਤੀ ਰਾਤ ਨੂੰ ਘਰ ਅੱਗੇ ਆ ਪਿਸ਼ਾਬ ਕਰਨ ਦਾ ਮਾਮਲਾ ਕਾਫੀ ਭੁੱਖ ਗਿਆ । ਮਾਮਲਾ ਗੋਲੀ ਤੱਕ ਚਲਿਆ ਗਿਆ ।ਜਿਕਰਯੋਗ ਹੈ ਕਿ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਪਿੰਡ ਦੇ ਬਲਦੇਵ ਸਿੰਘ ਨੰਬਰਦਾਰ ਦੇ ਘਰ ਅੱਗੇ ਪਿਸ਼ਾਬ ਕਰਨ ਲੱਗੇ ਜਦੋ ਉਹਨਾ ਵਿਅਕਤੀਆ ਨੂੰ ਰੋਕਿਆ ਤਾ ਦੋਸੀਆ ਵੱਲੋਂ ਗਾਲੀ ਗਲੋਚ ਕਰਨੀ ਸੁਰੂ ਕਰ ਦਿੱਤੀ ਹੈ ਅਤੇ ਆਪਣੀ ਗੰਨ ਨਾਲ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ ।ਇਸ ਫਾਇਰਿੰਗ ਵਿੱਚ ਮਨਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਰੀਕੇ ਕਲਾਂ ਜੋ ਕਿ ਗੋਲੀ ਲੱਗਣ ਨਾਲ ਜਖਮੀ ਹੋ ਗਿਆ ਸੀ ।ਉਹ ਮੈਡੀਕਲ ਕਾਲਜ ਫਰੀਦਕੋਟ ਵਿਖੇ ਜੇਰੇ ਇਲਾਜ ਹੈ । ਉਧਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।