ਈਦ ਉਲ ਅਜ਼ਹਾ ( ਬਕਰ ਈਦ ) ਦਾ ਤਿਉਹਾਰ ਪੂਰੇ ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ
1 min read

ਈਦ ਉਲ ਅਜ਼ਹਾ ( ਬਕਰ ਈਦ ) ਦਾ ਤਿਉਹਾਰ ਪੂਰੇ ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਰੋਜ਼ਾ ਸ਼ਰੀਫ਼ ਸ੍ਰੀ ਫ਼ਤਿਹਗਡ਼੍ਹ ਸਾਹਿਬ ਵਿਖੇ ਈਦ ਉਲ ਅਜ਼ਹਾ ਦੇ ਤਿਉਹਾਰ ਦੇ ਮੌਕੇ ਤੇ ਮੁਸਲਿਮ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ।
ਬੁੱਧਵਾਰ ਨੂੰ ਰੋਜ਼ਾ ਸ਼ਰੀਫ਼ ਵਿੱਚ ਨਮਾਜ਼ ਅਦਾ ਕੀਤੀ ਗਈ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਬਸੀ ਪਠਾਣਾਂ ਦੀ ਪਤਨੀ ਗੁਰਪ੍ਰੀਤ ਕੌਰ ਰੋਜ਼ਾ ਸ਼ਰੀਫ ਵਿੱਚ ਹਾਜ਼ਰੀ ਲਗਵਾਈ ਤੇ ਈਦ ਦੀ ਵਧਾਈ ਦਿੱਤੀ
ਇਸ ਮੌਕੇ ਰੋਜ਼ਾ ਸ਼ਰੀਫ ਦੇ ਖਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁਜੱਦਦੀ ਨੇ ਕਿਹਾ ਕਿ ਦੇਸ਼ ਭਰ ਵਿੱਚ ਅਮਨ ਅਮਾਨ ਅਤੇ ਭਾਈਚਾਰੇ ਦੀ ਸਾਂਝ ਦੀ ਮਜ਼ਬੂਤੀ ਲਈ ਦੁਆ ਕੀਤੀ ਗਈ ।ਉਨ੍ਹਾਂ ਦੱਸਿਆ ਕਿ ਬਕਰ ਈਦ ਕੁਰਬਾਨੀ ਦਾ ਤਿਉਹਾਰ ਹੈ ਇਸ ਦਿਨ ਹਜ਼ਰਤ ਇਬਰਾਹੀਮ ਅੱਲ੍ਹੇ ਸਲਾਮ ਨੂੰ ਹੁਕਮ ਹੋਇਆ ਸੀ ਕਿ ਉਹ ਆਪਣੇ ਸਭ ਤੋਂ ਕੀਮਤੀ ਚੀਜ਼ ਦੀ ਕੁਰਬਾਨੀ ਦੇਵੇ ਅਤੇ ਹੁਕਮ ਦੀ ਪਾਲਣਾ ਕਰਦੇ ਹੋਏ ਜਦੋਂ ਇਬਰਾਹਿਮ ਸਲਾਮ ਨੇ ਆਪਣੇ ਬੇਟੇ ਦੀ ਕੁਰਬਾਨੀ ਦੇਣ ਲੱਗੇ ਤਾਂ ਅੱਲ੍ਹਾ ਤਾਲਾ ਨੇ ਆ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਦੁੰਬੇ ( ਭੇਡ ) ਦੀ ਕੁਰਬਾਨੀ ਦੇਣ ਦਾ ਹੁਕਮ ਦਿੱਤਾ ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਵੱਲੋਂ ਈਦ ਕੁਰਬਾਨੀ ਦਾ ਤਿਉਹਾਰ ਸ਼ਰਧਾ ਨਾਲ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ।
ਇਸ ਮੌਕੇ ਸਈਅਦ ਮੁਹੰਮਦ ਜੁਬੇਰ ਅਤੇ ਗੁਰਪ੍ਰੀਤ ਕੌਰ ਨੇ ਈਦ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਿੰਦੂ, ਮੁਸਲਿਮ ,ਸਿੱਖ , ਈਸਾਈ ਸਾਰੇ ਭਾਈ ਹਨ ਇਸ ਲਈ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਸਾਰੇ ਧਰਮ ਸਾਨੂੰ ਆਪਸ ਵਿਚ ਜੋੜਨ ਦੇ ਨਾਲ ਨਾਲ ਸਾਂਝ ਨੂੰ ਮਜ਼ਬੂਤ ਕਰਦੇ ਹਨ ।ਉਨ੍ਹਾਂ ਕਿਹਾ ਕਿ ਦੇਸ਼ ਦੇ ਅਮਨ ਅਮਾਨ ਦੀ ਸ਼ਾਂਤੀ ਅਤੇ ਕਰੁਨਾ ਮਹਾਂਮਾਰੀ ਦੇ ਖਾਤਮੇ ਲਈ ਦੁਆ ਕਰਦੇ ਹਾਂ ਕਿ ਦੇਸ਼ ਭਰ ਵਿੱਚ ਕਰੁਣਾ ਮਹਾਂਮਾਰੀ ਦਾ ਖਾਤਮਾ ਹੋਵੇ ।