August 2, 2021

Aone Punjabi

Nidar, Nipakh, Nawi Soch

ਉਪ ਮੰਡਲ ਪਾਵਰ ਕਾਮ ਦਫ਼ਤਰ ਖੇਮਕਰਨ ਵਿਖੇ ਤੈਨਾਤ ਲਾਈਨ ਮੈਨ ਤਰਸੇਮ ਸਿੰਘ ਨੂੰ ਪਿੰਡ ਭੂਰਾ ਕਰੀਮ ਪੁਰਾ ਦੇ ਵਿਅਕਤੀਆਂ ਵੱਲੋਂ ਬਿਜਲੀ ਘਰ ਦੇ ਅੰਦਰ ਦਾਖਲ ਹੋ ਕੇ ਕੁੱਟਮਾਰ

1 min read




ਮੌਕੇ ਤੇ ਮੌਜੂਦ ਸਾਥੀ ਕਰਮਚਾਰੀਆ ਵੱਲੋਂ ਜ਼ਖ਼ਮੀਂ ਲਾਈਨ ਮੈਨ ਤਰਸੇਮ ਸਿੰਘ ਨੂੰ ਸਿਵਲ ਹਸਪਤਾਲ ਖੇਮਕਰਨ ਵਿਖੇ ਦਾਖਲ ਕਰਵਾ ਕੇ ਲਿਖਤੀ ਸਕਾਇਤ ਥਾਣਾ ਖੇਮਕਰਨ ਵਿਖੇ ਦੇ ਦਿੱਤੀ ਹੈ ਇਸ ਸਬੰਧ ਵਿੱਚ ਜ਼ਖ਼ਮੀਂ ਤਰਸੇਮ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਮੈ ਐਸ ਡੀ ਉ ਸਾਹਿਬ ਖੇਮਕਰਨ ਦੇ ਕਹਿਣ ਤੇ ਮੈਂ ਪਿੰਡ ਭੂਰਾ ਕਰੀਮਪੁਰਾ ਵਾਸੀ ਖਪਤਕਾਰ ਨੂੰ ਟਰਾਸਫਾਰਮ ਜਮਾਂ ਕਰਵਾਉਣ ਦਾ ਸੁਨੇਹਾ ਦੇ ਕੇ ਆਇਆ ਸੀ ਜਦ ਕੀ ਮੇਰੀ ਡਿਊਟੀ ਭੂਰਾ ਕਰੀਮਪੁਰਾ ਵਿਖੇ ਨਹੀਂ ਹੈ। ਅੱਜ ਉਹ ਖਪਤਕਾਰ ਆਪਣੇ ਪੁਤਰਾਂ ਜਿਨ੍ਹਾਂ ਨੂੰ ਮੈ ਚੰਗੀ ਤਰ੍ਹਾਂ ਪਛਾਣਦਾ ਹਾ ਤੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਬਿਜਲੀ ਘਰ ਖੇਮਕਰਨ ਵਿਖੇ ਆਇਆ ਤੇ ਉਸ ਸਮੇਂ ਐਸ ਡੀ ਓ ਖੇਮਕਰਨ , ਪਿੰਡ ਭੂਰਾ ਕਰੀਮ ਪੁਰਾ ਦੇ ਸਰਪੰਚ ਤੇ ਹੋਰ ਵੀ ਬਿਜਲੀ ਮੁਲਾਜ਼ਮ ਮੌਜੂਦ ਸਨ ਇਹਨਾਂ ਦੀ ਹਾਜ਼ਰੀ ਵਿੱਚ ਟਰਾਸਫਾਰਮ ਬਾਰੇ ਗੱਲ ਚੱਲ ਰਹੀ ਸੀ ਤਾਂ ਅਚਾਨਕ ਇਹਨਾਂ ਵੱਲੋਂ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੇਰੇ ਸਿਰ ਵਿੱਚ ਸੱਟ ਲੱਗ ਗਈ ਇਸ ਦੋਰਾਨ ਮੇਰੇ ਸਾਥੀ ਕਰਮਚਾਰੀਆ ਵੱਲੋਂ ਮੇਨੂੰ ਜਖਮੀ ਹਾਲਤ ਵਿਚ ਇਹਨਾਂ ਦੇ ਪਾਸੋਂ ਛੁਡਾਇਆ ਗਿਆ ਤੇ ਸਾਰੇ ਵਿਅਕਤੀ ਮੇਨੂੰ ਧਮਕੀਆਂ ਦੇਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ
 

Leave a Reply

Your email address will not be published. Required fields are marked *

You may have missed