November 28, 2021

Aone Punjabi

Nidar, Nipakh, Nawi Soch

ਐਕਸਾਈਜ਼ ਵਿਭਾਗ ਨੇ ਖਾਲੀ ਪਲਾਟ ਵਿਚੋਂ ਚੰਡੀਗੜ੍ਹ ਦੀ 29 ਪੇਟੀਆਂ ਸ਼ਰਾਬ ਬਰਾਮਦ ਕੀਤੀ

1 min read
.ਜਿਲਾ ਗੁਰਦਾਸਪੁਰ ਦੀ ਬਟਾਲਾ ਕਰ ਅਤੇ ਆਬਕਾਰੀ ਵਿਭਾਗ ਨੇ ਭਾਰੀ ਮਾਤਰਾ ਵਿਚ ਚੰਡੀਗੜ ਦੀ ਬਣੀ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਬਟਾਲਾ ਦੇ ਪਿੰਡ ਅਲੋਵਾਲ ਰੇਲਵੇ ਲਾਈਨ ਕਰੋਸ ਕਰਦੇ ਹੀ ਇਕ ਖਾਲੀ ਪਲਾਟ ਵਿਚ 29 ਪੇਟੀਆਂ ਸਨਜਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ। ਸ਼ਰਾਬ ਤਸਕਰ ਅਕਸਰ ਹੀ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਟਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸ਼ਰਾਬ ਸਪਲਾਈ ਕਰਦੇ ਹਨ। ਪਿੱਛਲੇ ਕੁਝ ਦਿਨਾਂ ਵਿਚ ਬਟਾਲਾ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਨਜਾਇੱਜ ਸ਼ਰਾਬ ਬਰਾਮਦ ਕੀਤੀ ਹੈ। ਬਾਹਰਲੇ ਇਲਾਕਿਆਂ ਤੋਂ ਨਜਾਇੱਜ ਸ਼ਰਾਬ ਆਣ ਕਰਕੇ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
. ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਈਟੀਓ ਰਾਜਿੰਦਰ ਪਵਾਰ ਨੇ ਦਸਿਆ ਕਿ ਉਨ੍ਹਾਂ ਦੇ ਵਲੋਂ ਭਾਰੀ ਮਾਤਰਾ ਦੇ ਵਿੱਚ ਚੰਡੀਗੜ੍ਹ ਦੀ ਬਣੀ ਨੈਣਾਂ, ਯੂਕੇ ਨੰਬਰ-1 ਅਤੇ ਤ੍ਰਿਪਲ-1 ਤਿੰਨ ਬਰਾਂਡਾ ਦੀ ਨਜਾਇੱਜ ਸ਼ਰਾਬ ਬਰਾਮਦ ਕੀਤੀ ਗਈ ਹੈ। ਚੰਡੀਗੜ੍ਹ ਤੋਂ ਸ਼ਰਾਬ ਲਿਆਨ ਦਾ ਇਕੋ ਇਕ ਮਕਸਦ ਹੈ ਸਸਤੀ ਸ਼ਰਾਬ। ਸ਼ਰਾਬ ਤਸਕਰ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਟਾਲਾ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਸਤੇ ਰੇਟ ਤੇ ਸ਼ਰਾਬ ਸਪਲਾਈ ਕਰਦੇ ਹਨ। ਇਸ ਦੇ ਨਾਲ ਇਲਾਕੇ ਦੇ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਐਕਸਾਈਜ਼ ਵਿਭਾਗ ਪੁਰੀ ਤਰ੍ਹਾਂ ਸਤਰਕ ਹੈ ਅਤੇ ਬਾਹਰੀ ਇਲਾਕੇ ਦੀ ਨਜਾਇੱਜ ਸ਼ਰਾਬ ਨਹੀਂ ਸਪਲਾਈ ਹੋਣ ਦਿਤੀ ਜਾਵੇਗੀ।

Leave a Reply

Your email address will not be published. Required fields are marked *