November 29, 2022

Aone Punjabi

Nidar, Nipakh, Nawi Soch

ਐਸ ਡੀ ਐਮ ਅਤੇ ਪੰਜਾਬ ਪੁਲੀਸ ਨੇ ਕੀਤੀ ਹੋਟਲ ਵਿੱਚ ਰੇਡ

1 min read




ਕੋਰੋਨਾ ਕਾਲ ਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਹਰੇਕ ਵਰਗ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉੱਥੇ ਹੀ ਕੁਝ ਇਕ ਲਾਲਚੀ ਲੋਕ ਕੋਰੋਨਾ ਮਹਾਂਮਾਰੀ ਨੂੰ ਜਾਣਦੇ ਹਨ ਟਿੱਚ  ਆਪਣੇ ਲਾਲਚ ਦੇ ਚਲਦਿਆਂ ਲੋਕਾਂ ਦੀਆਂ  ਜਾਨਾਂ ਨਾਲ ਖਿਲਵਾੜ ਕਰਨ ਤੋਂ ਵੀ ਨਹੀਂ ਟਲਦੇ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਧੂੜ ਪਾ ਆਪਣੇ ਨਿੱਜੀ ਮੁਨਾਫੇ ਲਈ ਰਾਤ ਦੇ ਹਨ੍ਹੇਰੇ ਵਿੱਚ ਚਲਾਉਣ ਦੇ ਆਪਣੇ ਕਾਰੋਬਾਰ  ਇਸ ਤਰ੍ਹਾਂ ਦਾ ਇੱਕ ਮਾਮਲਾ ਫ਼ਾਜ਼ਿਲਕਾ ਦੇ ਹੋਟਲ ਸਿਟੀ ਵਿਲਾ ਤੋਂ ਸਾਹਮਣੇ ਆਇਆ ਜਿਥੇ ਦੇਰ ਰਾਤ ਫਾਜ਼ਿਲਕਾ ਦੇ ਐੱਸ ਡੀ ਐੱਮ ਕੇਸ਼ਵ ਗੋਇਲ ਅਤੇ ਪੰਜਾਬ ਪੁਲੀਸ ਦੇ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਰੇਡ ਕੀਤੀ ਗਈ ਜਿੱਥੇ ਪੁਲਸ ਨੇ 17 ਲੋਕ ਇਹੋ ਜਿਹੇ ਮਿਲੇ ਜੋ ਹੋਟਲ ਦੀਆਂ ਲਾਈਟਾਂ ਬੰਦ ਕਰ ਹਨੇਰੇ ਦੇ ਵਿੱਚ ਸ਼ਰਾਬ ਪੀ ਰਹੇ ਸਨ ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਦੀ ਖ਼ੁਸ਼ਾਮਦੀ ਦੇ ਲਈ ਹੋਟਲ ਦੇ ਵਿਚ ਵੇਟਰ ਵੀ ਕੰਮ ਕਰ ਰਹੇ ਸਨ  ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਕਰੁਣਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ  

Leave a Reply

Your email address will not be published. Required fields are marked *