ਔਜਲਾ ਵੱਲੋਂ ਪਾਣੀ ਵਾਲੇ ਬੋਰਾਂ ਅਤੇ ਤੁੰਗ ਢਾਬ ਵਿਚ ਸੁੱਟੇ ਜਾਂਦੇ ਪਾਣੀ ਦੀ ਜਾਂਚ ਕਰਨ ਦੀ ਹਦਾਇਤ
1 min read

ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਨੇ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਅਧੀਨ ਹੋ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਜਿੱਥੇ ਅਧਿਕਾਰੀਆਂ ਕੋਲੋਂ ਹੁਣ ਤੱਕ ਹੋਏ ਕੰਮਾਂ ਦੇ ਵੇਰਵੇ ਲਏ, ਉਥੇ ਭਵਿੱਖ ਦੀ ਰਣਨੀਤੀ ਬਾਰੇ ਵੀ ਵਿਚਾਰਾਂ ਕੀਤੀਆਂ। ਸੰਸਦ ਮੈਂਬਰ ਔਜਲਾ ਨੇ ਜ਼ੋਰ ਦੇ ਕਿ ਕਿਹਾ ਕਿ ਸਰਕਾਰ ਵੱਲੋਂ ਖਰਚੇ ਗਏ ਪੈਸੇ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਪੈਸੇ ਦੀ ਦੁਰਵਰਤੋਂ ਬਰਾਦਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸ. ਔਜਲਾ ਨੇ ਇਹ ਵੀ ਹਦਾਇਤ ਕੀਤੀ ਕਿ ਸ਼ਹਿਰ ਵਿਚ ਪੀਣ ਵਾਲੇ ਪਾਣੀ ਲਈ ਕੀਤੇ ਗਏ ਬੋਰਾਂ ਦੀ ਡੂੰਘਾਈ ਦੀ ਜਾਂਚ ਕੀਤੀ ਜਾਵੇ। ਉਨਾਂ ਤੁੰਗ ਢਾਬ ਵਿਚ ਪੈਂਦੇ ਗੰਦੇ ਪਾਣੀ ਦਾ ਸਥਾਈ ਹੱਲ ਕਰਨ ਲਈ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਢਾਬ ਵਿਚ ਪਾਣੀ ਸੁੱਟਣ ਵਾਲੀਆਂ ਸਾਰੀਆਂ ਇਕਾਈਆਂ ਦੇ ਪਾਣੀ ਦੀ ਅਚਨਚੇਤ ਜਾਂਚ ਕਰਨ ਤਾਂ ਜੋ ਪਾਣੀ ਵਿਚ ਜ਼ਹਿਰ ਘੋਲਣ ਵਾਲੇ ਲੋਕਾਂ ਦਾ ਪਤਾ ਲਗਾ ਕੇ ਉਨਾਂ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਬਾਹਰਵਾਰ ਚੱਲ ਰਹੀਆਂ ਡਰੇਨਾਂ ਜੋ ਕਿ ਹੁਣ ਗੰਦੇ ਨਾਲੇ ਵਿੱਚ ਬਦਲ ਚੁੱਕੀਆਂ ਹਨ, ਵਿਚ ਤੇਜ਼ਾਬੀ ਪਾਣੀ ਵਹਿ ਰਿਹਾ ਹੈ, ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਨਾਂ ਕਿਹਾ ਕਿ ਗੰਦੇ ਪਾਣੀ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੱਡੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ