September 22, 2021

Aone Punjabi

Nidar, Nipakh, Nawi Soch

ਕਣਕ ਦੀ ਢੋਆ ਢੁਆਈ ਦੇ ਬਕਾਏ ਨੂੰ ਲੈ ਕੇ ਰਾਮਾਂ ਦੇ ਟਰੱਕ ਅਪਰੇਟਰਾਂ ਵੱਲੋਂ ਠੇਕੇਦਾਰ ਵਿਰੁੱਧ ਨਾਅਰੇਬਾਜੀ

1 min read

ਸਬ ਡਵੀਜਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਦੇ ਟਰੱਕ ਅਪਰੇਟਰਾਂ ਵੱਲੋਂ ਸਰਕਾਰੀ ਕਣਕ ਦੀ ਢੋਆ ਢੁਆਈ ਦਾ ਠੇਕੇਦਾਰ ਵੱਲ ਲੱਖਾ ਰੁਪਏ ਬਕਾਇਆ ਨਾ ਦੇਣ ਕਰਕੇ ਟਰੱਕ ਅਪਰੇਟਰਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ,ਰੋਸ ਵਿੱਚ ਆਏ ਟਰੱਕ ਅਪਰੇਟਰਾਂ ਨੇ ਠੇਕੇਦਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਕੇ ਨਾਅਰੇਬਾਜੀ ਕੀਤੀ।ਇਸ ਦੌਰਾਨ ਟਰੱਕ ਅਪਰੇਟਰਾਂ ਨੇ ਕਿਹਾ ਕਿ ਉਹਨਾਂ ਆਪਣੇ ਪੱਲਿਓ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਕਣਕ ਦੀ ਢੋਆ ਢੁਆਈ ਕੀਤੀ ਹੈ ਜਿਸਦਾ ਠੇਕਾਦਾਰ ਵੱਲ ਸਾਲ 2017-18-19 ਦਾ ਕਿਰਾਇਆ ਲੱਖਾ ਰੁਪਏ ਬਕਾਇਆ ਹੈ।ਉਹਨਾਂ ਕਿਹਾ ਕਿ ਉਹ ਬਾਰ ਬਾਰ ਠੇਕੇਦਾਰ ਤੋਂ ਕਿਰਾਏ ਦੀ ਮੰਗ ਕਰਦੇ ਆ ਰਹੇ ਹਨ ਪਰ ਠੇਕੇਦਾਰ ਟਾਲ ਮਟੋਲ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਕਿਰਾਇਆ ਨਾ ਮਿਲਨ ਕਾਰਨ ਉਹਨਾਂ ਨੂੰ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ।ਟਰੱਕ ਅਪਰੇਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਬਣਦਾ ਬਕਾਇਆ ਕਿਰਾਇਆ ਦਿਵਾਇਆ ਜਾਵੇ।ਉਹਨਾਂ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਨੂੰ ਬਕਾਇਆ ਨਾ ਦਿੱਤਾ ਗਿਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ ਤਿੱਖਾ ਕੀਤਾ ਜਾਵੇਗਾ

Leave a Reply

Your email address will not be published. Required fields are marked *